ਜਲੰਧਰ (ਪੁਨੀਤ) - ਹਿਮਾਚਲ ਦੇ ਉੱਪਰਲੇ ਇਲਾਕਿਆਂ ’ਚ ਸ਼ੁਰੂ ਹੋਈ ਬਰਫਬਾਰੀ ਦਾ ਅਸਰ ਪੰਜਾਬ ਦੇ ਮੌਸਮ ਉਤੇ ਪੈ ਰਿਹਾ ਹੈ। ਇਸ ਕਰ ਕੇ ਧੁੱਪ ਨਾ ਨਿਕਲਣ ਕਾਰਨ ਠੰਡ ਦਾ ਅਸਰ ਹੋਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ। ਸ਼ਨੀਵਾਰ ਨੂੰ ਪੰਜਾਬ ਦੇ ਤਾਪਮਾਨ ਵਿਚ 3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ, ਓਧਰ ਮੌਸਮ ਵਿਭਾਗ ਵੱਲੋਂ ਪੰਜਾਬ ਵਿਚ 14-15 ਦਸੰਬਰ ਲਈ ਧੁੰਦ ਦਾ ਯੈਲੋ ਅਲਰਟ ਜਾਰੀ
ਕੀਤਾ ਗਿਆ।
ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਪੰਜਾਬ ਦਾ ਘੱਟੋ-ਘੱਟ ਤਾਪਮਾਨ 7 ਡਿਗਰੀ ਤੱਕ ਪਹੁੰਚ ਗਿਆ ਜੋ ਕਿ ਆਉਣ ਵਾਲੇ ਦਿਨਾਂ ਵਿਚ ਠੰਢ ਦੇ ਵਧਣ ਦਾ ਸੰਕੇਤ ਰਿਹਾ ਹੈ। ਅੰਮ੍ਰਿਤਸਰ ਦੇ ਤਾਪਮਾਨ ਵਿਚ 24 ਘੰਟਿਆਂ ਵਿਚ 3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਸ਼ਨੀਵਾਰ ਨੂੰ ਦਿਨ ਭਰ ਬੱਦਲਾਂ ਅਤੇ ਸੂਰਜ ਦੇ ਵਿਚਾਲੇ ਲੁਕਣਮੀਟੀ ਦਾ ਸਿਲਸਿਲਾ ਚਲਦਾ ਰਿਹਾ। ਸੰਘਣੇ ਬੱਦਲ ਹੋਣ ਕਾਰਨ ਧੁੱਪ ਦਾ ਅਸਰ ਨਾਂਮਾਤਰ ਰਿਹਾ ਜਿਸ ਦੇ ਕਾਰਨ ਠੰਢ ਵਧ ਗਈ ਅਤੇ ਠੰਢੀਆਂ ਹਵਾਵਾਂ ਕਾਰਨ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਓਧਰ, ਹਿਮਾਚਲ ਦੇ ਲਾਹੌਲ-ਸਪਿਤੀ, ਕਿਨੌਰ ਅਤੇ ਚੰਬਾ ਜ਼ਿਲਿਆਂ ਦੇ ਉੱਚੇ ਇਲਾਕਿਆਂ ਵਿਚ ਰੁਕ-ਰੁਕ ਕੇ ਬਰਫ਼ਬਾਰੀ ਹੁੰਦੀ ਰਹੀ। ਮੌਸਮ ਵਿਭਾਗ ਦੀ ਮੰਨੀਏ ਤਾਂ ਇਹ ਰੁਝਾਨ 14 ਦਸੰਬਰ ਨੂੰ ਵੀ ਜਾਰੀ ਰਹੇਗਾ।
ਲਾਹੌਲ-ਸਪਿਤੀ ’ਚ ਤਾਪਮਾਨ -6.2 ਡਿਗਰੀ, ਕੁਕੁਮਸੇਰੀ ਵਿਚ -3.5 ਅਤੇ ਸ਼ਿਮਲਾ ’ਚ ਘੱਟੋ- ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 2025 ਦੌਰਾਨ ਕਮਿਸ਼ਨਰੇਟ ਪੁਲਸ ਜਲੰਧਰ ਪੂਰੀ ਤਰ੍ਹਾਂ ਚੌਕਸ
NEXT STORY