ਨੂਰਪੁਰਬੇਦੀ (ਭੰਡਾਰੀ) : ਬੀਤੀ ਰਾਤ ਨੂਰਪੁਰਬੇਦੀ-ਗੜ੍ਹਸ਼ੰਕਰ ਮੁੱਖ ਮਾਰਗ ’ਤੇ ਪੈਂਦੇ ਨਜ਼ਦੀਕੀ ਪਿੰਡ ਗੋਪਾਲਪੁਰ ਵਿਖੇ ਇਕ ਮੋਟਰਸਾਈਕਲ ਦੀ ਟੱਕਰ ਵੱਜਣ ਨਾਲ 25 ਸਾਲਾ ਨੌਜਵਾਨ ਗੰਭੀਰ ਰੂਪ ’ਚ ਜ਼ਖਮੀਂ ਹੋ ਗਿਆ, ਜਿਸ ਦੀ ਬਾਅਦ ’ਚ ਹਸਪਤਾਲ ਲੈ ਕੇ ਜਾਂਦੇ ਸਮੇਂ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਬਲਵਿੰਦਰ ਕੁਮਾਰ ਪੁੱਤਰ ਧਰਮ ਚੰਦ ਨਿਵਾਸੀ ਪਿੰਡ ਰੌਲੀ ਵਜੋਂ ਹੋਈ ਹੈ ਜੋ, ਸਥਾਨਕ ਨਾਇਬ ਤਹਿਸੀਲਦਾਰ ਦੇ ਦਫਤਰ ਵਿਖੇ ਸੇਵਾਦਾਰ ਵਜੋਂ ਡਿਊਟੀ ਨਿਭਾਉਂਦਾ ਸੀ। ਮ੍ਰਿਤਕ ਦੇ ਸਾਥੀ ਸੰਦੀਪ ਕੁਮਾਰ ਪੁੱਤਰ ਸ਼ਾਮ ਲਾਲ ਨਿਵਾਸੀ ਪਿੰਡ ਝਾਂਡੀਆਂ ਨੇ ਸਥਾਨਕ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਦੱਸਿਆ ਕਿ ਉਹ ਆਪਣੇ ਦੋਸਤ ਨਾਲ ਉਸਦੀ ਸਕੂਟਰੀ ’ਤੇ ਸਵਾਰ ਹੋ ਕੇ ਪਿੰਡ ਸਿੰਘਪੁਰ ਨੇੜੇ ਗੜ੍ਹਸ਼ੰਕਰ ਮਾਰਗ ’ਤੇ ਪੈਂਦੇ ਢਿੱਲੋਂ ਰੈਸਟੋਰੈਂਟ ਵਿਖੇ ਖਾਣਾ-ਖਾਣ ਲਈ ਗਏ ਸਨ। ਰਾਤ ਕਰੀਬ 9 ਵਜੇ ਅਸੀਂ ਖਾਣਾ ਖਾਣ ਤੋਂ ਬਾਅਦ ਵਾਪਿਸ ਘਰ ਲਈ ਚੱਲ ਪਏ। ਬਲਵਿੰਦਰ ਕੁਮਾਰ ਸਕੂਟਰੀ ਚਲਾ ਰਿਹਾ ਸੀ ਅਤੇ ਮੈਂ ਉਸਦੇ ਪਿੱਛੇ ਬੈਠਾ ਸੀ। ਇਸ ਦੌਰਾਨ ਜਦੋਂ ਅਸੀਂ ਥੋੜ੍ਹਾ ਅੱਗੇ ਪਿੰਡ ਗੋਪਾਲਪੁਰ ਨੇੜੇ ਪਹੁੰਚੇ ਤਾਂ ਬਲਵਿੰਦਰ ਕੁਮਾਰ ਨੇ ਸੜਕ ਦੀ ਸਾਈਡ ’ਤੇ ਸਕੂਟਰੀ ਲਗਾ ਦਿੱਤੀ ਅਤੇ ਬਾਥਰੂਮ ਕਰਨ ਲੱਗ ਪਿਆ।
ਇਸ ਦੌਰਾਨ ਇਕ ਗੜ੍ਹਸ਼ੰਕਰ ਵਲੋਂ ਤੇਜ਼ ਰਫਤਾਰ ਨਾਲ ਆ ਰਹੇ ਮੋਟਰਸਾਈਕਲਦੇ ਚਾਲਕ ਨੇ ਲਾਪ੍ਰਵਾਹੀ ਨਾਲ ਆਪਣੇ ਮੋਟਰਸਾਈਕਲ ਦੀ ਬਲਵਿੰਦਰ ਕੁਮਾਰ ਨਾਲ ਟੱਕਰ ਮਾਰੀ। ਗੰਭੀਰ ਰੂਪ ’ਚ ਜ਼ਖਮੀਂ ਹੋਏ ਬਲਵਿੰਦਰ ਕੁਮਾਰ ਨੂੰ ਇਲਾਜ ਲਈ ਨਜ਼ਦੀਕੀ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਲਿਜਾਇਆ ਗਿਆ ਪਰ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਸਰਕਾਰੀ ਹਸਪਤਾਲ ਰੂਪਨਗਰ ਵਿਖੇ ਰੈਫਰ ਕਰ ਦਿੱਤਾ ਗਿਆ, ਜਿਸਨੇ ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ਦਮ ਤੋੜ ਦਿੱਤਾ। ਉਧਰ ਜਾਂਚ ਅਧਿਕਾਰੀ ਏ.ਐੱਸ.ਆਈ. ਧਰਮਪਾਲ ਸਿੰਘ ਨੇ ਦੱਸਿਆ ਕਿ ਉਕਤ ਬਿਆਨਾਂ ਦੇ ਆਧਾਰ ’ਤੇ ਨਾਮਲੂਮ ਮੋਟਰਸਾਈਕਲ ਚਾਲਕ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ ਜਦਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਭੇਜ ਦਿੱਤਾ ਗਿਆ ਹੈ। ਮ੍ਰਿਤਕ ਨੌਜਵਾਨ ਆਪਣੇ ਪਿੱਛੇ ਪਤਨੀ ਛੱਡ ਗਿਆ ਹੈ।
ਦੀਵਾਲੀ ਵਾਲੇ ਦਿਨ ਪੰਜਾਬ ’ਚ ਸੀਜ਼ਨ ਦੇ ਸਭ ਤੋਂ ਵੱਧ ਪਰਾਲੀ ਸਾੜਨ ਦੇ ਮਾਮਲੇ ਆਏ ਸਾਹਮਣੇ
NEXT STORY