ਅਬੋਹਰ (ਸੁਨੀਲ) : ਬੀ. ਐੱਸ. ਐੱਫ ਹਨੂੰਮਾਨਗੜ੍ਹ ਰੋਡ ਬਾਈਪਾਸ 'ਤੇ ਛਾਉਣੀ ਨਜ਼ਦੀਕ ਸ਼ਰਾਬ ਦੇ ਅਹਾਤੇ 'ਤੇ ਕੰਮ ਕਰਨ ਵਾਲੇ ਰੋਹਿਤ ਉਰਫ ਕੱਲੂ ਪੁੱਤਰ ਸ਼ਿਵ ਪ੍ਰਤਾਪ ਵਾਸੀ ਦੁਰਗਾ ਨਗਰੀ ਦੀ ਲਾਸ਼ ਬਾਈਪਾਸ ਚੌਕ 'ਤੇ ਖਾਲ੍ਹ ਵਿਚ ਮਿਲਣ 'ਤੇ ਪਰਿਵਾਰ ਵਾਲਿਆਂ ਨੇ ਹੱਤਿਆ ਕਰਨ ਦਾ ਸ਼ੱਕ ਪ੍ਰਗਟਾਇਆ ਹੈ। ਲੜਕੇ ਦੇ ਪਿਤਾ ਸ਼ਿਵਪ੍ਰਤਾਪ ਦਾ ਦੋਸ਼ ਹੈ ਕਿ ਉਸਦੀ ਹੱਤਿਆ ਕਥਿਤ ਰੂਪ 'ਚ ਮਾਲਿਕ ਨੀਰਜ ਕੁਮਾਰ ਨੇ ਰੰਜਿਸ਼ ਕੱਢਣ ਲਈ ਕੀਤੀ ਹੈ ਕਿਉਂਕਿ ਕੱਲੂ ਨੇ ਕੁਝ ਸਮੇਂ ਪਹਿਲਾਂ ਆਪਣੇ ਮਾਲਿਕ ਨੀਰਜ ਕੁਮਾਰ ਨੂੰ ਨਾਜਾਇਜ਼ ਸ਼ਰਾਬ ਸਣੇ ਠੇਕੇਦਾਰਾਂ ਨੂੰ ਫੜਵਾ ਦਿੱਤਾ ਸੀ। ਜਿਸਦੇ ਚਲਦੇ ਰੰਜਿਸ਼ ਕਾਰਨ ਉਸਦੀ ਹੱਤਿਆ ਦੀ ਆਸ਼ੰਕਾਂ ਪ੍ਰਗਟਾਈ ਜਾ ਰਹੀ ਹੈ।
ਮਾਮਲੇ ਦੀ ਜਾਂਚ ਨਗਰ ਥਾਣਾ ਨੰ. 2 ਮੁਖੀ ਚੰਦਰਸ਼ੇਖਰ ਤੇ ਸਹਾਇਕ ਸਬ ਇੰਸਪੈਕਟਰ ਮਨਜੀਤ ਸਿੰਘ ਕਰ ਰਹੇ ਹਨ।
ਲੜਕੇ ਦੇ ਪਿਤਾ ਸ਼ਿਵ ਪ੍ਰਤਾਪ ਪੁੱਤਰ ਰਾਜ ਬਹਾਦੁਰ ਵਾਸੀ ਦੁਰਗਾ ਨਗਰੀ ਨੇ ਦੱਸਿਆ ਕਿ ਉਸਦੇ ਬੇਟਾ ਕੱਲੂ ਜਿਹੜਾ ਅਹਾਤੇ 'ਤੇ ਕੰਮ ਕਰਦਾ ਸੀ। ਅਹਾਤਾ ਮਾਲਿਕ ਨੀਰਜ ਕੁਮਾਰ ਸ਼ਰਾਬ ਠੇਕੇ 'ਤੇ ਨੌਕਰੀ ਦੇ ਨਾਲ-ਨਾਲ ਅਹਾਤਾ ਵੀ ਚਲਾਉਂਦਾ ਸੀ। ਨੀਰਜ ਨਾਜਾਇਜ਼ ਰੂਪ ਨਾਲ ਬਾਹਰ ਤੋਂ ਸ਼ਰਾਬ ਲਿਆ ਕੇ ਵੇਚਦਾ ਸੀ। ਠੇਕੇਦਾਰਾਂ ਨੇ ਉਸਨੂੰ ਸ਼ਰਾਬ ਸਣੇ ਕਾਬੂ ਕਰ ਲਿਆ। ਨੀਰਜ ਨੇ ਆਪਣੇ ਭਰਾ ਦੇ ਨਾਲ ਮਿਲ ਕੇ ਕੱਲੂ ਦੀ ਹੱਤਿਆ ਕਰਨ ਦੀ ਆਸ਼ੰਕਾ ਪ੍ਰਗਟਾਈ ਹੈ। ਇਸ ਮੌਕੇ ਤੇ ਕੌਂਸਲਰ ਰਾਜਾ ਰਾਮ, ਕੌਂਸਲਰ ਰਾਮ ਅਵਤਾਰ, ਕੌਂਸਲਰ ਰਾਜ ਕੁਮਾਰ ਨਿਰਾਣਿਆਂ ਤੇ ਹੋਰ ਪਰਿਵਾਰ ਵਾਲਿਆਂ ਨੇ ਨੀਰਜ ਤੇ ਉਸਦੇ ਭਰਾ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਸਬ-ਇੰਸਪੈਕਟਰ ਮਨਜੀਤ ਸਿੰਘ ਕਰ ਰਹੇ ਹਨ। ਕੱਲੂ ਦੀ ਲਾਸ਼ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ ਵਿਚ ਰਖਵਾਈ ਗਈ ਹੈ।
ਸੜਕ ਹਾਦਸੇ 'ਚ ਔਰਤ ਦੀ ਮੌਤ
NEXT STORY