ਗੁਰਦਾਸਪੁਰ (ਵਿਨੋਦ) - ਗੁਰਦਾਸਪੁਰ- ਮੁਕੇਰੀਆਂ ਮੁੱਖ ਮਾਰਗ 'ਤੇ ਪੈਂਦੀ ਸੇਮ ਨਹਿਰ ਨਜ਼ਦੀਕ ਇਕ ਔਰਤ ਦੀ ਮੋਟਰਸਾਈਕਲ ਤੋਂ ਡਿੱਗਣ ਉਪਰੰਤ ਪਿਛੋਂ ਆ ਰਹੀ ਗੰਨੇ ਦੀ ਭਰੀ ਟਰਾਲੀ ਹੇਠਾਂ ਆਉਣ ਕਾਰਨ ਮੌਕੇ 'ਤੇ ਮੌਤ ਹੋ ਗਈ ।
ਪ੍ਰਾਪਤ ਜਾਣਕਾਰੀ ਅਨੁਸਾਰ ਸੁਖਵਿੰਦਰ ਕੌਰ ਪਤਨੀ ਹਰਭਜਨ ਸਿੰਘ ਵਾਸੀ ਬੜੋਏ ਧਾਰੀਵਾਲ ਆਪਣੇ ਰਿਸ਼ਤੇਦਾਰ ਦੇ ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਆਪਣੇ ਲੜਕੇ ਨਾਲ ਮੋਟਰਸਾਈਕਲ ਨੰਬਰ ਪੀ. ਬੀ. 06. ਐੱਫ 7478 ਸਪਲੈਂਡਰ ਰਾਹੀ ਰਿਆੜ ਪੈਲੇਸ ਨੇੜੇ ਪਿੰਡ ਬਜਾੜ ਜਾ ਰਹੀ ਸੀ ਕਿ ਜਦੋਂ ਉਹ ਪਿੰਡ ਚਾਵਾ ਨੇੜੇ ਪਹੁੰਚੇ ਤਾਂ ਰਸਤੇ ਵਿਚ ਜਾਂਦੇ ਸਮੇਂ ਉਹ ਅਚਾਨਕ ਮੋਟਰਸਾਈਕਲ ਤਂੋ ਡਿੱਗ ਗਈ ਅਤੇ ਪਿਛੋਂ ਆ ਰਹੀ ਗੰਨੇ ਦੀ ਟਰਾਲੀ ਉਸ ਦੇ ਉਪਰੋਂ ਲੰਘ ਗਈ, ਜਿਸ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ। ਜਦਕਿ ਉਸ ਦਾ ਲੜਕਾ ਗੁਰਦੇਵ ਸਿੰਘ ਵਾਲ ਵਾਲ ਬਚ ਗਿਆ। ਪੁਰਾਣਾ ਸ਼ਾਲਾ ਪੁਲਸ ਨੇ ਲਾਸ਼ ਅਤੇ ਟਰੈਕਟਰ ਟਰਾਲੀ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਦਕਿ ਟਰੈਕਟਰ ਚਾਲਕ ਫਰਾਰ ਦੱਸਿਆ ਜਾ ਰਿਹਾ ਹੈ ।
ਸਿਹਤ ਵਿਭਾਗ ਨੇ ਕੁਸ਼ਟ ਰੋਗ ਸਪਰਸ਼ ਪੰਦੜਵਾੜੇ ਦੌਰਾਨ ਕੁਸ਼ਟ ਆਸ਼ਰਮ 'ਚ ਵੰਡੀਆਂ ਦਵਾਈਆਂ
NEXT STORY