ਪਟਿਆਲਾ\ਸਨੌਰ (ਜੋਸਨ, ਕੁਲਦੀਪ) : ਸਨੌਰ ਦੇ ਨਜ਼ਦੀਕ ਪਿੰਡ ਖੁੱਡਾ ਵਿਖੇ ਜ਼ਿਲਾ ਜੋਨਪੁਰ ਸਰਾਏ ਵਿਵਹਾਰ ਯੂ.ਪੀ. ਦੇ ਰਹਿਣ ਵਾਲੇ 28 ਸਾਲ ਦੇ ਨੌਜਵਾਨ ਦੀ ਨਸ਼ੇ ਦਾ ਸੇਵਨ ਜ਼ਿਆਦਾ ਲੈਣ ਕਰਕੇ ਮੌਤ ਹੋ ਗਈ ਹੈ ।ਮ੍ਰਿਤਕ ਦੇ ਭਰਾ ਰਾਜੂ ਅਤੇ ਪਿਤਾ ਨੇ ਦੱਸਿਆ ਕਿ ਮੇਰਾ ਭਰਾ ਸੰਜੂ ਪਿਛਲੇ ਤਿੰਨ ਸਾਲਾਂ ਤੋਂ ਪਿੰਡ ਖੁੱਡਾ ਵਿਖੇ ਰਹਿ ਰਿਹਾ ਸੀ। ਅਤੇ ਕੁਝ ਸਮੇਂ ਤੋਂ ਪਰਿਵਾਰ ਨੂੰ ਬਹੁਤ ਘੱਟ ਮਿਲਦਾ ਸੀ ਅਤੇ ਪਿੰਡ ਅੰਦਰ ਹੀ ਰਹਿੰਦਾ ਸੀ। ਕੰਮ ਦੇ ਨਾਲ-ਨਾਲ ਨਸ਼ਾ ਵੀ ਕਰਦਾ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਮੈਨੂੰ ਸਵੇਰੇ ਮਾਲਕਾਂ ਦਾ 3 ਵਜੇ ਫੋਨ ਆਇਆ ਕਿ ਤੇਰੇ ਭਰਾ ਦੀ ਹਾਲਤ ਖਰਾਬ ਹੈ ਉਹ ਡਿੱਗ ਗਿਆ ਹੈ। ਉਸ ਤੋਂ ਬਾਅਦ ਸਾਡਾ ਸਾਰਾ ਪਰਿਵਾਰ ਉਨ੍ਹਾਂ ਦੇ ਘਰ ਪਹੁੰਚਿਆ ਅਤੇ ਉਸ ਨੂੰ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ 'ਚ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੰਜੂ ਵਿਆਹਿਆ ਹੋਇਆ ਸੀ ਅਤੇ ਇਸ ਦੇ ਚਾਰ ਬੱਚੇ ਤਿੰਨ ਲੜਕੀਆਂ ਅਤੇ ਇਕ ਲੜਕਾ ਹੈ।
ਇਸ ਸੰਬਧੀ ਥਾਣਾ ਸਨੌਰ ਦੇ ਏ.ਐਸ.ਆਈ ਜਸਮੇਲ ਸਿੰਘ ਨੇ ਕਿਹਾ ਕਿ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਪੁਲਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਜਸਟਿਸ ਦੀ ਰਿਪੋਰਟ ਸੀ. ਬੀ. ਆਈ. ਨੂੰ ਸੌਂਪ ਕੇ ਕੈਪਟਨ ਨੇ ਕੇਸ ਨੂੰ ਪਾਇਆ ਠੰਡੇ ਬਸਤੇ 'ਚ : ਭਗਵੰਤ ਮਾਨ
NEXT STORY