ਖੰਨਾ : ਕਾਰਗਿਲ ਸਰਹੱਦ 'ਤੇ ਜੀਪ ਸਮੇਤ ਅਫ਼ਸਰ ਨਾਲ ਲਾਪਤਾ ਹੋਏ ਪਿੰਡ ਢੀਂਡਸਾ ਦੇ ਜਵਾਨ ਪਲਵਿੰਦਰ ਸਿੰਘ (30) ਦੀ ਮ੍ਰਿਤਕ ਦੇਹ 17 ਦਿਨਾਂ ਬਾਅਦ ਦਰਾਸ ਦਰਿਆ 'ਚ ਮਿਲਣ ਤੋਂ ਬਾਅਦ ਸ਼ੁੱਕਰਵਾਰ ਨੂੰ ਪਿੰਡ ਰਾਮਪੁਰ ਵਿਖੇ ਲਿਆਂਦੀ ਗਈ। ਜਵਾਨ ਦਾ 2 ਮਹੀਨੇ ਬਾਅਦ ਵਿਆਹ ਸੀ। ਮ੍ਰਿਤਕ ਦੇਹ ਦੇਖ ਕੇ ਪਰਿਵਾਰ ਸਣੇ ਪੂਰਾ ਪਿੰਡ ਗਮਗੀਨ ਮਾਹੌਲ 'ਚ ਡੁੱਬ ਗਿਆ। ਜਵਾਨ ਪਲਵਿੰਦਰ ਸਿੰਘ ਦੇ ਭਰਾ ਜਗਪ੍ਰੀਤ ਸਿੰਘ ਨੇ ਦੱਸਿਆ ਕਿ 2 ਮਹੀਨੇ ਬਾਅਦ ਪਲਵਿੰਦਰ ਸਿੰਘ ਦਾ ਵਿਆਹ ਸੀ ਅਤੇ ਛੁੱਟੀ 'ਤੇ ਆਉਣ ਤੋਂ ਬਾਅਦ ਮਾਂ ਦਾ ਆਪਰੇਸ਼ਨ ਵੀ ਕਰਵਾਉਣਾ ਸੀ।
ਇਹ ਵੀ ਪੜ੍ਹੋ : ਹਾਦਸੇ 'ਚ ਮਾਰੇ ਗਏ 5 ਨੌਜਵਾਨਾਂ ਦਾ ਹੋਇਆ ਸਸਕਾਰ, ਤਿੰਨ ਦੀਆਂ ਇਕੱਠਿਆਂ ਬਲੀਆਂ ਚਿਖ਼ਾਵਾਂ
ਉਸ ਦੇ ਵਿਆਹ ਦੀਆਂ ਤਿਆਰੀਆਂ ਵੀ ਸ਼ੁਰੂ ਕਰਨੀਆਂ ਸਨ ਪਰ ਹਾਦਸੇ ਵਿਚ ਸਾਰੇ ਸੁਫਨੇ ਟੁੱਟ ਗਏ ਹਨ। ਪਲਵਿੰਦਰ 2010 ਵਿਚ ਫ਼ੌਜ 'ਚ ਭਰਤੀ ਹੋਇਆ ਸੀ। ਮਾਂ ਸੁਰਿੰਦਰ ਕੌਰ ਦੇ ਵਿਰਲਾਪ ਨੇ ਹਰ ਅੱਖ ਨਮ ਕਰ ਦਿੱਤੀ। ਦੂਜੇ ਪਾਸੇ ਜਵਾਨ ਦੀ ਮੰਗੇਤਰ ਨੇ ਵੀ ਸ਼ਹੀਦ ਨੂੰ ਆਖਰੀ ਸਲਾਮ ਪੇਸ਼ ਕੀਤਾ। ਭੈਣਾਂ ਨੇ ਰੋਂਦੇ ਹੋਏ ਆਪਣੇ ਵੀਰ ਦੇ ਸਿਰ 'ਤੇ ਸਿਹਰਾ ਬੰਨ੍ਹ ਕੇ ਆਖਰੀ ਵਿਦਾਈ ਦਿੱਤੀ।
ਇਹ ਵੀ ਪੜ੍ਹੋ : ਇਕੱਠਿਆਂ ਖ਼ੁਦਕੁਸ਼ੀ ਕਰਨ ਵਾਲੇ ਮਾਂ-ਪੁੱਤ ਦਾ ਇਕੱਠਿਆਂ ਹੋਇਆ ਸਸਕਾਰ
ਸੂਬੇ ’ਚ ਸਭ ਵਿਕਾਸ ਕਾਰਜ ਠੱਪ, ਮਾਈਨਿੰਗ ਦੀ ਲੁੱਟ ’ਚ ਲੱਗੇ ਕਾਂਗਰਸੀ
NEXT STORY