ਮੋਗਾ (ਆਜ਼ਾਦ) : ਟਰੱਕ ਵਿਚੋਂ 30 ਹਜ਼ਾਰ ਰੁਪਏ ਚੋਰੀ ਹੋ ਜਾਣ ਦੇ ਮਾਮਲੇ ਦੇ ਸ਼ੱਕ ’ਚ ਹਥਿਆਰਬੰਦ ਨੌਜਵਾਨਾਂ ਵੱਲੋਂ ਮੋਗਾ ਜ਼ਿਲ੍ਹੇ ਦੇ ਇਕ ਪਿੰਡ ਦੇ 18 ਸਾਲਾ ਲੜਕੇ ਨੂੰ ਉਸ ਦੇ ਸਾਥੀ ਸਮੇਤ ਅਗਵਾ ਕਰਨ ਤੋਂ ਬਾਅਦ ਬੰਧਕ ਬਣ ਲਿਆ। ਇਥੇ ਹੀ ਬਸ ਨਹੀਂ ਹਥਿਆਰਬੰਦ ਨੌਜਵਾਨਾਂ ਨੇ ਕੁੱਟ-ਮਾਰ ਕੇ ਉਸਦੇ ਸਾਥੀ ਨਾਲ ਜਬਰੀ ਕੁਕਰਮ ਕਰਵਾ ਕੇ ਅਸ਼ਲੀਲ ਵੀਡੀਓ ਵੀ ਬਣਾ ਲਈ। ਇਸ ਸਬੰਧ ਵਿਚ ਧਰਮਕੋਟ ਪੁਲਸ ਵੱਲੋਂ ਪੀੜਤ ਲੜਕੇ ਦੀ ਸ਼ਿਕਾਇਤ ’ਤੇ ਜਗਜੀਤ ਸਿੰਘ ਨਿਵਾਸੀ ਪਿੰਡ ਕੜਿਆਲ, ਅਵਤਾਰ ਸਿੰਘ, ਲਖਵੀਰ ਸਿੰਘ ਉਰਫ ਸੋਨੂੰ, ਜਗਸੀਰ ਸਿੰਘ ਤਿੰਨੋਂ ਨਿਵਾਸੀ ਪਿੰਡ ਜਲਾਲਾਬਾਦ ਪੁਰਬੀ, ਗੁਰਵਿੰਦਰ ਸਿੰਘ ਉਰਫ ਬੱਬੂ, ਹਰਮਨਜੀਤ ਸਿੰਘ ਉਰਫ਼ ਬਿੱਲਾ ਦੋਨੋਂ ਨਿਵਾਸੀ ਧਰਮਕੋਟ ਅਤੇ 3-4 ਅਣਪਛਾਤੇ ਲੜਕਿਆਂ ਖ਼ਿਲਾਫ਼ ਬੰਧਕ ਬਣਾਉਣ ਅਤੇ ਕੁਕਰਮ ਕਰਨ ਤੋਂ ਇਲਾਵਾ ਹੋਰ ਦੋਸ਼ਾਂ ਤਹਿਤ ਮਾਮਲਾ ਦਰਜ ਕਰਕੇ 6 ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ।
ਇਹ ਵੀ ਪੜ੍ਹੋ : ਬਰਗਰ ਖਾਣ ਸਮੇਂ ਹੋਈ ਤਕਰਾਰ ’ਚ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਦਾ ਕਤਲ
ਪੀੜਤ ਨੇ ਕਿਹਾ ਕਿ ਉਹ ਗੁਰਵਿੰਦਰ ਸਿੰਘ ਨਾਲ ਟਰੱਕ ’ਤੇ ਹੈਲਪਰ ਦੇ ਤੌਰ ’ਤੇ ਕੰਮ ਕਰਦਾ ਹੈ। ਬੀਤੀ 21 ਜਨਵਰੀ ਨੂੰ ਉਹ ਪਿੰਡ ਜਲਾਲਾਬਾਦ ਪੁਰਬੀ ਤੋਂ ਇੱਟਾਂ ਵਾਲੀ ਗੱਡੀ ਲੈ ਕੇ ਪਠਾਨਕੋਟ ਗਿਆ ਸੀ ਅਤੇ ਉਥੋਂ ਉਹ ਬਿਨਾਂ ਦੱਸੇ ਹੀ ਵਾਪਸ ਘਰ ਆ ਗਿਆ। ਬੀਤੀ 22 ਜਨਵਰੀ ਨੂੰ ਜਦ ਉਹ ਆਪਣੇ ਦੋਸਤ ਸਤਨਾਮ ਸਿੰਘ ਨਾਲ ਪਿੰਡ ਫਿਰੋਜ਼ਵਾਲ ਮੰਗਲ ਸਿੰਘ ਨਾਲ ਜਾ ਰਿਹਾ ਸੀ ਤਾਂ ਰਸਤੇ ਵਿਚ ਕਥਿਤ ਦੋਸ਼ੀ ਜੋ ਸਕਾਰਪੀਓ ਗੱਡੀ ’ਤੇ ਸਵਾਰ ਸਨ, ਆਏ ਅਤੇ ਦੋਵਾਂ ਨੂੰ ਅਗਵਾ ਕਰ ਕੇ ਪਿੰਡ ਜਲਾਲਾਬਾਦ ਪੁਰਬੀ ਵਿਚ ਸਥਿਤ ਇਕ ਦੁਕਾਨ ਵਿਚ ਲੈ ਗਏ ਅਤੇ ਦੋਵਾਂ ਨੂੰ ਬੁਰੀ ਤਰ੍ਹਾਂ ਨਾਲ ਕੁੱਟ-ਮਾਰ ਕਰਕੇ ਕੱਪੜੇ ਉਤਾਰ ਕੇ ਨੰਗੇ ਕਰ ਦਿੱਤੇ ਅਤੇ ਮੇਰੇ ਦੋਸਤ ਨਾਲ ਮੇਰਾ ਜਬਰੀ ਕੁਕਰਮ ਕਰਵਾਇਆ ਅਤੇ ਦੋਸ਼ੀ ਗੁਰਵਿੰਦਰ ਸਿੰਘ ਨੇ ਆਪਣੇ ਮੋਬਾਇਲ ਨਾਲ ਅਸ਼ਲੀਲ ਵੀਡੀਓ ਬਣਾਈ। ਸਾਨੂੰ 25 ਜਨਵਰੀ ਤੱਕ ਉਕਤ ਦੁਕਾਨ ਵਿਚ ਹੀ ਬੰਧੀ ਬਣਾ ਕੇ ਰੱਖਿਆ।
ਇਹ ਵੀ ਪੜ੍ਹੋ : ਸਮਾਣਾ ’ਚ ਖੌਫ਼ਨਾਕ ਵਾਰਦਾਤ, ਮਾਂ ਨੇ ਧੀਆਂ ਅਤੇ ਜਵਾਈ ਨਾਲ ਮਿਲ ਪੁੱਤ ਦਾ ਕੀਤਾ ਕਤਲ
ਇਸ ਦੌਰਾਨ ਕਿਸੇ ਤਰ੍ਹਾਂ ਸਾਡੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਣ ’ਤੇ ਪਿੰਡ ਕੜਿਆਲ ਦੇ ਸਰਪੰਚ ਜਗਰੂਪ ਸਿੰਘ ਨੇ ਸਾਨੂੰ ਦੋਸ਼ੀਆਂ ਦੇ ਚੁੰਗਲ ਵਿਚੋਂ ਛੁਡਵਾਇਆ, ਜਿਸ ’ਤੇ ਅਸੀਂ ਪੁਲਸ ਨੂੰ ਸੂਚਿਤ ਕੀਤਾ। ਪੀੜਤ ਨੇ ਕਿਹਾ ਕਿ ਦੋਸ਼ੀਆਂ ਨੂੰ ਸ਼ੱਕ ਸੀ ਕਿ ਮੈਂ ਉਨ੍ਹਾਂ ਦੇ ਟਰੱਕ ਤੋਂ 30 ਹਜ਼ਾਰ ਰੁਪਏ ਚੋਰੀ ਕੀਤੇ ਹਨ, ਜਿਸ ਕਾਰਣ ਉਨ੍ਹਾਂ ਨੇ ਉਕਤ ਘਟਨਾ ਨੂੰ ਅੰਜਾਮ ਦਿੱਤਾ। ਜਾਂਚ ਅਧਿਕਾਰੀ ਇੰਸਪੈਕਟਰ ਜਸਵਰਿੰਦਰ ਸਿੰਘ ਨੇ ਕਿਹਾ ਕਿ ਉਕਤ ਮਾਮਲੇ ਵਿਚ ਜਗਜੀਤ ਸਿੰਘ ਨਿਵਾਸੀ ਪਿੰਡ ਕੜਿਆਲ, ਅਵਤਾਰ ਸਿੰਘ, ਲਖਵੀਰ ਸਿੰਘ ਉਰਫ ਸੋਨੂੰ, ਜਗਸੀਰ ਸਿੰਘ ਤਿੰਨੋਂ ਨਿਵਾਸੀ ਪਿੰਡ ਜਲਾਲਾਬਾਦ ਪੁਰਬੀ, ਗੁਰਵਿੰਦਰ ਸਿੰਘ ਉਰਫ਼ ਬੱਬੂ, ਹਰਮਨਜੀਤ ਸਿੰਘ ਉਰਫ਼ ਬਿੱਲਾ ਦੋਨੋਂ ਨਿਵਾਸੀ ਧਰਮਕੋਟ ਨੂੰ ਕਾਬੂ ਕਰ ਲਿਆ ਗਿਆ ਹੈ, ਜਦਕਿ ਅਣਪਛਾਤੇ ਲੜਕੇ ਦੀ ਤਲਾਸ਼ ਕੀਤੀ ਜਾ ਰਹੀ ਹੈ। ਕਾਬੂ ਕੀਤੇ ਗਏ ਦੋਸ਼ੀਆਂ ਨੂੰ ਪੁੱਛਗਿੱਛ ਤੋਂ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਵਤਨ ਵਾਪਸੀ ਤੋਂ ਇਕ ਦਿਨ ਪਹਿਲਾਂ ਨੌਜਵਾਨ ਦੀ ਹੋਈ ਮੌਤ, ਲਾਸ਼ ਦੇਖ ਭੁੱਬਾਂ ਮਾਰ ਰੋਇਆ ਪਰਿਵਾਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
OP ਸੋਨੀ ਬੋਲੇ, ਚੰਨੀ ਸਰਕਾਰ ਨੇ 111 ਦਿਨਾਂ ’ਚ ਸਾਰੇ ਵਰਗਾਂ ਨੂੰ ਦਿੱਤੀ ਰਾਹਤ, ਹਿੰਦੂ ਕਾਂਗਰਸ ਦਾ ਰਵਾਇਤੀ ਵੋਟ ਬੈਂਕ
NEXT STORY