ਜਲੰਧਰ (ਧਵਨ)- ਪੰਜਾਬ ਦੇ ਉੱਪ-ਮੁੱਖ ਮੰਤਰੀ ਓ. ਪੀ. ਸੋਨੀ ਨੇ ਕਿਹਾ ਹੈ ਕਿ 111 ਦਿਨਾਂ ’ਚ ਚੰਨੀ ਸਰਕਾਰ ਨੇ ਸਾਰੇ ਵਰਗਾਂ ਨੂੰ ਰਾਹਤ ਦਿੱਤੀ ਅਤੇ ਉਸ ਨਾਲ ਪੰਜਾਬੀ ਸਰਕਾਰ ਤੋਂ ਖੁਸ਼ ਹਨ। ਉਨ੍ਹਾਂ ਕਿਹਾ ਕਿ ਸਰਕਾਰ ਖ਼ਿਲਾਫ਼ ਕੋਈ ਲਹਿਰ ਨਹੀਂ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਸਰਕਾਰ ਨੇ ਕਟੌਤੀ ਕੀਤੀ ਅਤੇ ਨਾਲ ਹੀ ਬਿਜਲੀ ਦੇ ਪੁਰਾਣੇ ਬਕਾਏ ਮੁਆਫ਼ ਕਰਨ ਦੇ ਨਾਲ ਬਿਜਲੀ ਦਰਾਂ ਨੂੰ ਵੀ ਘੱਟ ਕੀਤਾ ਗਿਆ।
ਉੱਪ-ਮੁੱਖ ਮੰਤਰੀ ਸੋਨੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਕਾਂਗਰਸ ਲੀਡਰਸ਼ਿਪ ਵੱਲੋਂ ਅਗਲੇ ਕੁਝ ਦਿਨਾਂ ’ਚ ਮੁੱਖ ਮੰਤਰੀ ਅਹੁਦੇ ਦੇ ਚਿਹਰੇ ਦਾ ਐਲਾਨ ਕਰ ਦਿੱਤਾ ਜਾਵੇਗਾ ਅਤੇ ਉਸ ਤੋਂ ਬਾਅਦ ਕਾਂਗਰਸ ’ਚ ਹੋਰ ਮਜ਼ਬੂਤੀ ਦੇਖਣ ਨੂੰ ਮਿਲੇਗੀ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਆਮ ਤੌਰ ’ਤੇ ਪੰਜ ਸਾਲਾਂ ਬਾਅਦ ਸੱਤਾਧਾਰੀ ਪਾਰਟੀ ਖ਼ਿਲਾਫ਼ ਸਰਕਾਰ ਵਿਰੋਧੀ ਲਹਿਰ ਪਾਈ ਜਾਂਦੀ ਹੈ, ਤਾਂ ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਨੇ 111 ਦਿਨਾਂ ’ਚ ਕੰਮ ਕਰ ਕੇ ਸਰਕਾਰ ਵਿਰੋਧੀ ਲਹਿਰ ਨੂੰ ਤੋੜਣ ’ਚ ਕਾਮਯਾਬੀ ਹਾਸਲ ਕੀਤੀ।
ਇਹ ਵੀ ਪੜ੍ਹੋ: ਰਾਘਵ ਚੱਢਾ ਦਾ ਵੱਡਾ ਦਾਅਵਾ, ਦੋਵੇਂ ਸੀਟਾਂ ਤੋਂ ਸੀ. ਐੱਮ. ਚੰਨੀ ਨੂੰ ਹਰਾਏਗੀ ‘ਆਪ’
ਸੋਨੀ ਨੇ ਮਾਝਾ ਖੇਤਰ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕਾਂਗਰਸ ਆਪਣੇ ਪੁਰਾਣੇ ਪ੍ਰਦਰਸ਼ਨ ਨੂੰ ਦੁਹਰਾਉਣ ’ਚ ਕਾਮਯਾਬ ਹੋਵੇਗੀ। ਉਪ-ਮੁੱਖ ਮੰਤਰੀ ਨੇ ਕਿਹਾ ਕਿ ਮਾਝੇ ’ਚ ਉਹ ਨਾ ਸਿਰਫ਼ ਆਪਣੇ ਵਿਧਾਨ ਸਭਾ ਖੇਤਰ ’ਚ ਕਾਂਗਰਸ ਦੇ ਪੱਖ ’ਚ ਪ੍ਰਚਾਰ ਕਰ ਰਹੇ ਹਨ, ਸਗੋਂ ਹੋਰ ਕਾਂਗਰਸ ਉਮੀਦਵਾਰ ਵੀ ਉਨ੍ਹਾਂ ਨੂੰ ਆਪਣੇ ਖੇਤਰਾਂ ’ਚ ਪ੍ਰਚਾਰ ਲਈ ਸੱਦ ਰਹੇ ਹਨ।
ਹਿੰਦੂ ਵੋਟਰਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਹਿੰਦੂ ਕਾਂਗਰਸ ਦਾ ਰਵਾਇਤੀ ਵੋਟ ਬੈਂਕ ਰਿਹਾ ਹੈ, ਜਿਸ ਨੇ ਹਮੇਸ਼ਾ ਕਾਂਗਰਸ ਨੂੰ ਜਿੱਤਣ ’ਚ ਅਹਿਮ ਭੂਮਿਕਾ ਅਦਾ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਿੰਦੂ ਇਸ ਵਾਰ ਵੀ ਕਾਂਗਰਸ ਸਰਕਾਰ ਬਣਾਉਣ ’ਚ ਅਹਿਮ ਭੂਮਿਕਾ ਅਦਾ ਕਰੇਗਾ। ਉਨ੍ਹਾਂ ਕਿਹਾ ਕਿ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਹਿੰਦੂ ਵੋਟਰ ਕਿਸੇ ਵੀ ਕੀਮਤ ’ਤੇ ਆਮ ਆਦਮੀ ਪਾਰਟੀ ਦੇ ਨਾਲ ਨਹੀਂ ਜਾਵੇਗਾ, ਕਿਉਂਕਿ ਉਸ ਨੂੰ ਬਾਹਰੀ ਪਾਰਟੀਆਂ ’ਤੇ ਬਿਲਕੁੱਲ ਭਰੋਸਾ ਨਹੀਂ ਹੈ।
ਇਹ ਵੀ ਪੜ੍ਹੋ: ਕਬਾੜ ਚੁਗਣ ਵਾਲੀ ਬਜ਼ੁਰਗ ਬੀਬੀ ਨੂੰ ਕੁੱਟ-ਕੁੱਟ ਸਰੀਰ 'ਤੇ ਪਾਏ ਨੀਲ, ਝੋਲੇ ਦੀ ਤਲਾਸ਼ੀ ਲਈ ਤਾਂ ਖੁੱਲ੍ਹੀਆਂ ਅੱਖਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ 'ਚ 'ਮੌਸਮ' ਨੂੰ ਲੈ ਕੇ ਜ਼ਰੂਰੀ ਖ਼ਬਰ, ਇਸ ਤਾਰੀਖ਼ ਨੂੰ ਪੈ ਸਕਦੈ ਮੀਂਹ
NEXT STORY