ਸਾਦਿਕ (ਪਰਮਜੀਤ) : ਇਥੋਂ ਥੋੜੀ ਦੂਰ ਪਿੰਡ ਕਾਉਣੀ ਵਿਚ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਇਕ ਨੌਜਵਾਨ ਵੱਲੋਂ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਗਈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਕੁਲਦੀਪ ਸਿੰਘ (35) ਪੁੱਤਰ ਬਚਨ ਸਿੰਘ ਆਪਣੇ ਦੂਸਰੇ ਭਰਾਵਾਂ ਤੋਂ ਵੱਖ ਰਹਿੰਦਾ ਸੀ, ਉਸ ਦੀ ਘਰਵਾਲੀ ਦੀ ਵੀ ਮੌਤ ਹੋ ਚੁੱਕੀ ਸੀ ਤੇ ਕੋਈ ਬੱਚਾ ਵੀ ਨਹੀਂ ਹੈ। ਆਪਣੀ ਪਤਨੀ ਦੀ ਮੌਤ ਤੋਂ ਬਾਅਦ ਕੁਲਦੀਪ ਸਿੰਘ ਪ੍ਰੇਸ਼ਾਨ ਰਹਿਣ ਲੱਗ ਪਿਆ। ਜਿਸ ਦੇ ਚੱਲਦੇ ਬੀਤੇ ਕੱਲ ਉਸ ਨੇ ਘਰ ਦੇ ਕਮਰੇ ਵਿਚ ਛੱਤ ਤੇ ਲੱਗੇ ਗਾਡਰ ਨਾਲ ਰੱਸੀ ਬੰਨ੍ਹ ਕੇ ਆਪਣੇ ਫਾਹਾ ਲੈ ਲਿਆ। ਇਸ ਸਬੰਧੀ ਸਾਦਿਕ ਪੁਲਸ ਨੂੰ ਮ੍ਰਿਤਕ ਦੇ ਭਰਾ ਨਹਿਰੂ ਸਿੰਘ ਪੁੱਤਰ ਬਚਨ ਸਿੰਘ ਵਾਸੀ ਕਾਉਣੀ ਨੇ ਦੱਸਿਆ ਕਿ ਸ਼ਾਮ 6 ਵਜੇ ਮੈਂ ਆਪਣੇ ਭਰਾ ਕੁਲਦੀਪ ਸਿੰਘ ਨੂੰ ਦੇਖਣ ਉਸ ਦੇ ਘਰ ਗਿਆ ਤਾਂ ਉਸ ਨੇ ਕਮਰੇ ਅੰਦਰ ਗਾਡਰ ਨਾਲ ਰੱਸੀ ਬੰਨ੍ਹ ਕੇ ਫਾਹਾ ਲਿਆ ਹੋਇਆ ਸੀ। ਜਿਸ 'ਤੇ ਮੈਂ ਤੁਰੰਤ ਪਿੰਡ ਦੇ ਸਰਪੰਚ ਤੇ ਮੋਹਤਬਰਾਂ ਨੂੰ ਦੱਸਿਆ ਤੇ ਉਨ੍ਹਾਂ ਨੂੰ ਨਾਲ ਲੈ ਕੇ ਪੁਲਸ ਨੂੰ ਸੂਚਨਾ ਦਿੱਤੀ।
ਘਟਨਾ ਦੀ ਸੂਚਨਾ ਮਿਲਦੇ ਹੀ ਏ. ਐੱਸ. ਆਈ. ਬਲਦੇਵ ਸਿੰਘ, ਬੇਅੰਤ ਸਿੰਘ ਸੰਧੂ ਹੌਲਦਾਰ, ਬਲਵੰਤ ਸਿੰਘ, ਗੁਰਮੀਤ ਸਿੰਘ ਮੌਕੇ 'ਤੇ ਪੁੱਜੇ 'ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ। ਮ੍ਰਿਤਕ ਦੇ ਭਰਾ ਨੇ ਕਿਹਾ ਕਿ ਮੇਰੇ ਭਰਾ ਦੀ ਮੌਤ ਦਾ ਕਾਰਨ ਦਿਮਾਗੀ ਪ੍ਰੇਸ਼ਾਨੀ ਸੀ ਉਸ ਦੀ ਮੌਤ ਲਈ ਕਿਸੇ ਦਾ ਕੋਈ ਕਸੂਰ ਨਹੀਂ ਹੈ। ਸਾਦਿਕ ਪੁਲਸ ਨੇ 174 ਦੀ ਕਾਰਵਾਈ ਕਰਦਿਆਂ ਮ੍ਰਿਤਕ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਯਾਦ 'ਚ ਮੈਡੀਕਲ ਚੈੱਕਅਪ ਕੈਂਪ ਲਗਾਇਆ
NEXT STORY