ਰੂਨਪਨਗਰ (ਸੱਜਣ ਸੈਣੀ ) : ਰੋਪੜ ਤੋਂ ਲੰਘਦੀ ਭਾਖੜਾ ਨਹਿਰ ਵਿਚ ਇਕ ਨੌਜਵਾਨ ਨੇ ਛਾਲ ਮਾਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ’ਤੇ ਮੌਜੂਦ ਸੂਤਰਾਂ ਅਨੁਸਾਰ ਨੌਜਵਾਨ ਦੁਪਹਿਰ ਵੇਲੇ ਇਕ ਬੁਲਟ ਮੋਟਰਸਾਈਕਲ ’ਤੇ ਆਇਆ ਅਤੇ ਰੋਪੜ ਤੋਂ ਮਾਜਰੀ ਰੋਡ ’ਤੇ ਬੁਲਟ ਮੋਟਰਸਾਈਕਲ ਖੜ੍ਹਾ ਕਰਕੇ ਮੋਟਰਸਾਈਕਲ ਦੀ ਸੀਟ ’ਤੇ ਆਪਣਾ ਪਰਸ ਅਤੇ ਇਕ ਪਰਚਾ ਰੱਖਿਆ ਅਤੇ ਨਹਿਰ ਦੇ ਪੁਲ਼ ਤੋਂ ਛਾਲ ਮਾਰ ਦਿੱਤੀ। ਨਹਿਰ ਵਿਚ ਛਾਲ ਮਾਰਨ ਵਾਲਾ ਨੌਜਵਾਨ ਨੇ ਸੁਸਾਈਡ ਨੋਟ ਵਿਚ ਆਪਣੀ ਮੌਤ ਦਾ ਕਾਰਨ ਸਹੁਰਾ ਪਰਿਵਾਰ ਅਤੇ ਪਤਨੀ ਵੱਲੋਂ ਤੰਗ ਪ੍ਰੇਸ਼ਾਨ ਕਰਨਾ ਦੱਸਿਆ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਹੋਏ ਗੈਂਗਸਟਰ ਰਾਣਾ ਕੰਦੋਵਾਲੀਆ ਦੇ ਕਤਲ ’ਚ ਨਵਾਂ ਮੋੜ, ਜੱਗੂ ਭਗਵਾਨਪੁਰੀਆ ਨੇ ਲਈ ਜ਼ਿੰਮੇਵਾਰੀ
ਉਧਰ ਮੌਕੇ ’ਤੇ ਪਹੁੰਚੇ ਥਾਣਾ ਸਿਟੀ ਦੇ ਪੁਲਸ ਮੁਲਾਜ਼ਮਾਂ ਨੇ ਬੁਲਟ ਮੋਟਰਸਾਈਕਲ ਅਤੇ ਬਾਕੀ ਸਾਮਾਨ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਮੌਕੇ ’ਤੇ ਪਹੁੰਚੇ ਪੁਲਸ ਮੁਲਾਜ਼ਮਾਂ ਨੇ ਨਹਿਰ ਵਿਚ ਛਾਲ ਮਾਰਨ ਵਾਲੇ ਨੌਜਵਾਨ ਦੀ ਪਹਿਚਾਣ ਗਗਨਦੀਪ ਸਿੰਘ ਉਮਰ ਕਰੀਬ ਸਤਾਈ ਸਾਲ ਪੁੱਤਰ ਬਹਾਦਰ ਸਿੰਘ ਪਿੰਡ ਗੜ੍ਹੀ ਥਾਣਾ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ ਵਜੋਂ ਹੋਈ ਹੈ, ਜੋ ਕਿ ਆਰਮੀ ਵਿਚ ਭਰਤੀ ਸੀ ਅਤੇ ਛੁੱਟੀ ’ਤੇ ਆਇਆ ਸੀ । ਉਧਰ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ , ਪ੍ਰੰਤੂ ਨਹਿਰ ਵਿੱਚ ਛਾਲ ਮਾਰਨ ਵਾਲਾ ਨੌਜਵਾਨ ਹਾਲੇ ਤਕ ਲਾਪਤਾ ਹੈ ।
ਇਹ ਵੀ ਪੜ੍ਹੋ : 4-5 ਨੌਜਵਾਨਾਂ ਵਲੋਂ ਕੁੜੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਫਿਰ ਖੁਆਈਆਂ ਜ਼ਹਿਰੀਲੀਆਂ ਗੋਲੀਆਂ
ਨਹਿਰ ਵਿਚ ਛਾਲ ਮਾਰਨ ਵਾਲੇ ਫੌਜ ਦੇ ਜਵਾਨ ਗਗਨਦੀਪ ਸਿੰਘ ਦੇ ਪਿਤਾ ਬਹਾਦਰ ਸਿੰਘ ਨੇ ਫੋਨ ’ਤੇ ਗੱਲਬਾਤ ਦੌਰਾਨ ਦੱਸਿਆ ਉਸ ਦੇ ਬੇਟੇ ਦੀ ਡਿਊਟੀ ਜੰਮੂ-ਕਸ਼ਮੀਰ ਵਿਖੇ ਸੀ ਅਤੇ ਹੁਣ ਆਸਾਮ ਜਾਣਾ ਸੀ। ਗਗਨਦੀਪ ਦਾ ਵਿਆਹ ਛੇ ਮਹੀਨੇ ਪਹਿਲਾਂ ਹੀ ਜ਼ਿਲ੍ਹਾ ਰੋਪੜ ਦੇ ਪਿੰਡ ਅਮਰਾਲਾ ਦੀ ਮਨਪ੍ਰੀਤ ਕੌਰ ਪੁੱਤਰੀ ਕੁਲਵਿੰਦਰ ਸਿੰਘ ਨਾਲ ਹੋਇਆ ਸੀ । ਗਗਨਦੀਪ ਸਵਾ ਮਹੀਨੇ ਤੋਂ ਛੁੱਟੀ ’ਤੇ ਸੀ ਅਤੇ ਅੱਠ ਨੌਂ ਅਗਸਤ ਨੂੰ ਉਸ ਨੇ ਵਾਪਸ ਜਾਣਾ ਸੀ ਪਰ ਇਕ ਹਫ਼ਤਾ ਪਹਿਲਾਂ ਹੀ ਗਗਨਦੀਪ ਦੀ ਪਤਨੀ ਮਨਪ੍ਰੀਤ ਆਪਣੇ ਪੇਕੇ ਘਰ ਚਲੀ ਗਈ ਸੀ।
ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਦੌਰਾਨ ਆਈ ਬੁਰੀ ਖ਼ਬਰ, ਨੌਜਵਾਨ ਕਿਸਾਨ ਦੀ ਅਚਾਨਕ ਮੌਤ
ਨੋਟ - ਨੌਜਵਾਨਾਂ ਵਲੋਂ ਖ਼ੁਦਕੁਸ਼ੀ ਵਰਗੇ ਚੁੱਕੇ ਜਾਂਦੇ ਗੰਭੀਰ ਕਦਮਾਂ ਪਿੱਛੇ ਤੁਹਾਡੇ ਮੁਤਾਬਕ ਕੀ ਕਾਰਣ ਹੋ ਸਕਦੇ ਹਨ, ਕੁਮੈਂਟ ਕਰਕੇ ਦੱਸੋ?
ਭੁਲੱਥ ਵਿਖੇ ਹਥਿਆਰਬੰਦ ਲੁਟੇਰਿਆਂ ਨੇ ਵੈਸਟਰਨ ਯੂਨੀਅਨ ਦੁਕਾਨ ਮਾਲਕ 'ਤੇ ਚਲਾਈ ਗੋਲ਼ੀ
NEXT STORY