ਬਰਨਾਲਾ (ਵਿਵੇਕ ਸਿੰਧਵਾਨੀ) – ਬੀਤੇ ਦਿਨ ਦੋਸਤਾਂ ਨਾਲ ਨਹਿਰ 'ਚ ਨਹਾਉਣ ਗਏ ਇਕ 17 ਸਾਲਾ ਨੌਜਵਾਨ ਦੀ ਪਾਣੀ 'ਚ ਡੁੱਬਣ ਕਾਰਨ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਸ਼ਹਿਣਾ ਦੇ ਸਹਾਇਕ ਥਾਣੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਪੁੱਤਰ ਬਾਲਮ ਸਿੰਘ ਵਾਸੀ ਮੌੜ ਪਟਿਆਲਾ ਬੀਤੇ ਦਿਨੀਂ ਦੁਪਹਿਰ ਕਰੀਬ 2 ਵਜੇ ਆਪਣੇ ਦੋਸਤਾਂ ਨਾਲ ਸਰਹਿੰਦ ਕਨਾਲ ਪਿੰਡ ਬੱਲੋਕੇ ਹੈੱਡ 'ਚ ਨਹਾਉਣ ਗਿਆ ਸੀ।
ਜਦੋਂ ਉਸ ਨੇ ਨਹਿਰ 'ਚ ਛਾਲ ਮਾਰੀ ਤਾਂ ਪਾਣੀ ਘੱਟ ਹੋਣ ਕਾਰਨ ਉਸ ਦਾ ਸਿਰ ਹੇਠਾਂ ਜ਼ਮੀਨ ਨਾਲ ਟਕਰਾਅ ਗਿਆ, ਜਿਸ ਕਾਰਨ ਉਹ ਬੇਸੁੱਧ ਹੋ ਕੇ ਪਾਣੀ 'ਚ ਡੁੱਬ ਗਿਆ। ਪਰਿਵਾਰਕ ਮੈਂਬਰਾਂ ਵਲੋਂ ਉਸ ਦੀ ਭਾਲ ਕਰਨ 'ਤੇ ਉਸ ਦੀ ਲਾਸ਼ ਵੀਰਵਾਰ ਸਵੇਰੇ ਕਰੀਬ 7 ਵਜੇ ਨਹਿਰ 'ਚੋਂ ਬਰਾਮਦ ਹੋਈ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਮ੍ਰਿਤਕ ਦੇ ਪਿਤਾ ਬਾਲਮ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ।
ਪਿੰਡ ਬਚਾਓ, ਪੰਜਾਬ ਬਚਾਓ ਸੰਸਥਾ ਵਲੋਂ ਨਸ਼ਾ ਮੁਕਤ ਪੰਚਾਇਤੀ ਚੋਣਾਂ ਕਰਵਾਉਣ ਦਾ ਸੱਦਾ
NEXT STORY