ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)- ਇਕ ਖੇਤ 'ਚ ਨਾਲ ਲੱਗਦੇ ਸ਼ੈਲਰ ਦੀ ਬਿਜਲੀ ਦੀ ਤਾਰ ਡਿੱਗਣ ਕਾਰਨ ਕਰੰਟ ਲੱਗਣ ਕਰ ਕੇ ਇਕ ਨੌਜਵਾਨ ਦੀ ਮੌਤ ਹੋ ਗਈ। ਥਾਣਾ ਦਿੜ੍ਹਬਾ ਦੇ ਹੌਲਦਾਰ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਗੁੱਜਰਾਂ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਹਨ ਕਿ ਉਸਦੀ ਮਾਸੀ ਦੇ ਲੜਕੇ ਗੁਰਮੇਲ ਸਿੰਘ ਦਾ ਲੜਕਾ ਮਨਦੀਪ ਸਿੰਘ ਵਾਸੀ ਗੁੱਜਰਾਂ ਆਪਣੀ ਜੀਰੀ ਵਿਚੋਂ ਕੱਖ ਕੱਢ ਰਿਹਾ ਸੀ। ਨਾਲ ਲੱਗਦੇ ਸ਼ੈਲਰ ਦੀ ਕੰਡਿਆਲੀ ਤਾਰ, ਜਿਸ 'ਤੇ ਰੌਸ਼ਨੀ ਲਈ ਬਿਜਲੀ ਦੀਆਂ ਤਾਰਾਂ ਲਾਈਆਂ ਹੋਈਆਂ ਸਨ, ਤੋਂ ਬਿਜਲੀ ਦੀ ਤਾਰ ਟੁੱਟ ਕੇ ਗੁਰਮੇਲ ਸਿੰਘ ਦੇ ਖੇਤ ਵਿਚ ਡਿੱਗ ਪਈ ਸੀ, ਜਿਸ ਤੋਂ ਕਰੰਟ ਲੱਗਣ ਨਾਲ ਮਨਦੀਪ ਸਿੰਘ ਦੀ ਮੌਤ ਹੋ ਗਈ। ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਗੋਰਾ ਲਾਲ ਵਾਸੀ ਸੂਲਰ ਘਰਾਟ ਮਾਲਕ ਲਕਸ਼ਮੀ ਰਾਈਸ ਮਿੱਲ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਚਿਕਨ ਦੀ ਦੁਕਾਨ 'ਚ ਭੰਨ-ਤੋੜ; ਵਿਕਰੇਤਾ ਦੀ ਕੁੱਟਮਾਰ
NEXT STORY