ਮੋਗਾ, (ਆਜ਼ਾਦ)- ਆਵਾਰਾ ਪਸ਼ੂ ਦੀ ਲਪੇਟ 'ਚ ਆ ਕੇ ਬੀਤੀ ਦੇਰ ਰਾਤ ਫੂਲੇਵਾਲਾ ਨਿਵਾਸੀ ਸੁਖਮੰਦਰ ਸਿੰਘ (23) ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਸੁਖਮੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਆਪਣੀ ਪਤਨੀ ਨੂੰ ਸਹੁਰੇ ਪਿੰਡ ਝੰਡੇਆਣਾ 'ਚ ਛੱਡ ਕੇ ਵਾਪਸ ਪਿੰਡ ਆ ਰਿਹਾ ਸੀ ਕਿ ਜਦੋਂ ਉਹ ਪਿੰਡ ਲੰਗੇਆਣਾ ਕੋਲ ਪੁੱਜਾ ਤਾਂ ਆਵਾਰਾ ਪਸ਼ੂ ਦੀ ਲਪੇਟ 'ਚ ਆਉਣ ਨਾਲ ਉਹ ਮੋਟਰਸਾਈਕਲ ਦਾ ਸੰਤੁਲਨ ਖੋਹ ਬੈਠਾ ਅਤੇ ਕਣਕ ਵਾਲੇ ਖੇਤ 'ਚ ਜਾ ਡਿੱਗਿਆ। ਜ਼ਖਮੀ ਹਾਲਤ 'ਚ ਸਾਰੀ ਰਾਤ ਉਥੇ ਪਿਆ ਰਿਹਾ ਤੇ ਉਸ ਦੀ ਮੌਤ ਹੋ ਗਈ। ਪਰਿਵਾਰ ਵਾਲੇ ਉਸ ਦੀ ਤਲਾਸ਼ ਕਰਦੇ ਰਹੇ। ਬਾਘਾਪੁਰਾਣਾ ਪੁਲਸ ਨੂੰ ਅੱਜ ਸਵੇਰੇ ਇਸ ਦੀ ਜਾਣਕਾਰੀ ਮਿਲੀ ਤਾਂ ਹੌਲਦਾਰ ਅਮਰਜੀਤ ਸਿੰਘ ਪੁਲਸ ਪਾਰਟੀ ਸਮੇਤ ਉਥੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਪਹੁੰਚਾਇਆ। ਮ੍ਰਿਤਕ ਦੇ ਪਿਤਾ ਸੁਖਦੇਵ ਸਿੰਘ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਨ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ।
ਅਣਪਛਾਤੇ ਨੌਜਵਾਨਾਂ ਨੇ ਵਿਅਕਤੀ ਨੂੰ ਮਾਰੀ ਗੋਲੀ, ਜ਼ਖਮੀ
NEXT STORY