ਅੰਮ੍ਰਿਤਸਰ (ਸੁਮਿਤ ਖੰਨਾ) — ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਇਕ ਨਸ਼ੇ ਤੋਂ ਪੀੜਤ ਨੌਜਵਾਨ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਹਸਪਤਾਲ ਦੇ ਕੰਪਲੈਕਸ 'ਚ ਇਕ ਰੁੱਖ ਨਾਲ ਲਟਕ ਕੇ ਉਕਤ ਨੌਜਵਾਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਧਰਮਿੰਦਰ ਵਜੋਂ ਹੋਈ ਹੈ, ਜੋ ਕਿ ਨਸ਼ੇ ਦਾ ਆਦੀ ਸੀ ਤੇ ਇਸ ਕਾਰਨ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦਾ ਸੀ। ਧਰਮਿੰਦਰ ਨਸ਼ਾ ਛੱਡਣਾ ਚਾਹੁੰਦਾ ਸੀ ਤੇ ਇਸੇ ਲਈ ਉਹ ਹਸਪਤਾਲ ਦਵਾਈ ਲੈਣ ਆਇਆ ਸੀ ਪਰ ਮਾਨਸਿਕ ਤਣਾਅ ਦੇ ਕਾਰਨ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੇ ਦੋਸਤ ਨੇ ਦੱਸਿਆ ਕਿ ਧਰਮਿੰਦਰ ਬੱਬੂ ਮਾਨ ਦਾ ਫੈਨ ਸੀ ਤੇ ਉਹ ਇਕ ਵਾਰ ਉਸ ਨੂੰ ਮਿਲਣਾ ਚਾਹੁੰਦਾ ਸੀ। ਪੁਲਸ ਨੇ ਮ੍ਰਿਤਕ ਦੀ ਲਾਸ਼ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਐੱਫ.ਆਈ.ਐੱਚ. ਵੱਲੋਂ ਸੁਰਿੰਦਰ ਸੰਘਾ ਦੀ ਅੰਪਾਇਰ ਮੈਨੇਜਰ ਵਲੋਂ ਅਡਵਾਂਸਮੈਂਟ ਪੈਨਲ 'ਚ ਤਰੱਕੀ
NEXT STORY