Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, SEP 04, 2026

    5:12:33 AM

  • big incident in punjab

    ਪੰਜਾਬ 'ਚ ਪ੍ਰਵਾਸੀ ਮਜ਼ਦੂਰ ਨੇ ਕੀਤਾ ਕਤਲ! ਫ਼ਿਰ...

  • rp singh statement

    ਸ੍ਰੀ ਹਰਿਮੰਦਰ ਸਾਹਿਬ 'ਚ ਬੇਅਦਬੀ ਦੀ ਘਟਨਾ ਦੀ...

  • punjab cabinet meeting

    5 ਸਤੰਬਰ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ

  • gutka sahib at sri darbar sahib

    ਸ੍ਰੀ ਦਰਬਾਰ ਸਾਹਿਬ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Patiala
  • ਮੰਦਭਾਗੀ ਖ਼ਬਰ: ਪਟਿਆਲਾ ਦੇ ਨੌਜਵਾਨ ਦਾ ਅਮਰੀਕਾ 'ਚ ਗੋਲ਼ੀਆਂ ਮਾਰ ਕੇ ਕਤਲ, 1 ਸਾਲ ਪਹਿਲਾਂ ਹੀ ਗਿਆ ਸੀ ਵਿਦੇਸ਼

PUNJAB News Punjabi(ਪੰਜਾਬ)

ਮੰਦਭਾਗੀ ਖ਼ਬਰ: ਪਟਿਆਲਾ ਦੇ ਨੌਜਵਾਨ ਦਾ ਅਮਰੀਕਾ 'ਚ ਗੋਲ਼ੀਆਂ ਮਾਰ ਕੇ ਕਤਲ, 1 ਸਾਲ ਪਹਿਲਾਂ ਹੀ ਗਿਆ ਸੀ ਵਿਦੇਸ਼

  • Updated: 11 Oct, 2023 12:18 AM
Patiala
young man from patiala was shot dead in america
  • Share
    • Facebook
    • Tumblr
    • Linkedin
    • Twitter
  • Comment

ਸਮਾਣਾ (ਪਟਿਆਲਾ)/ਨਿਊਯਾਰਕ (ਦਰਦ, ਅਸ਼ੋਕ, ਰਾਜ ਗੋਗਨਾ) : ਪਿੰਡ ਤਲਵੰਡੀ ਮਲਿਕ ’ਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ, ਜਦੋਂ ਅਮਰੀਕਾ ਦੇ ਕੈਲੀਫੋਰਨੀਆ ’ਚ ਰਹਿ ਰਹੇ ਪਿੰਡ ਦੇ ਨੌਜਵਾਨ ਕਰਨਬੀਰ ਸਿੰਘ ਦਾ ਅਣਪਛਾਤੇ ਬੰਦੂਕਧਾਰੀ ਵਿਅਕਤੀਆਂ ਵੱਲੋਂ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਰਨਬੀਰ ਦੀ ਪਤਨੀ ਨਵਨੀਤ ਕੌਰ ਨੇ ਦੱਸਿਆ ਕਿ 1 ਸਾਲ ਪਹਿਲਾਂ ਹੀ ਉਸ ਦਾ ਪਤੀ ਅਮਰੀਕਾ ਗਿਆ ਸੀ। ਉੱਥੋਂ ਦੇ ਇਕ ਸਟੋਰ ’ਚ ਕੰਮ ਕਰਦਾ ਸੀ, ਜਿੱਥੇ ਲੁੱਟ ਦੀ ਨੀਅਤ ਨਾਲ ਆਏ ਬਦਮਾਸ਼ਾਂ ਨੇ ਗੋਲ਼ੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ : ਇਜ਼ਰਾਈਲ: ਚਸ਼ਮਦੀਦ ਨੇ ਬਿਆਨ ਕੀਤਾ ਸੰਗੀਤ ਸਮਾਰੋਹ 'ਤੇ ਹੋਏ ਹਮਲੇ ਦਾ ਦਰਦ, ਚਾਰੋਂ ਪਾਸਿਓਂ ਚੱਲੀਆਂ ਗੋਲ਼ੀਆਂ

ਰਾਤ 8:45 ਵਜੇ ਦੇ ਕਰੀਬ ਘਟਨਾ ਵਾਪਰੀ। ਇਹ ਸਟੋਰ, ਜਿੱਥੇ ਨੌਜਵਾਨ ਨੂੰ ਗੋਲ਼ੀਆਂ ਮਾਰੀਆਂ ਗਈਆਂ, ਕੋਵਿਨਾ ਸ਼ਹਿਰ ਦੇ 1413 ਵੈਸਟ ਪੁਏਨਟੇ ਐਵੇਨਿਊ ਵਿਖੇ ਸਥਿਤ ਹੈ, ਜਿਸ ਦਾ ਨਾਂ ਬਿਗ ਬੌਬਜ਼ ਲਿਕਰਸ ਐਂਡ ਮਾਰਕੀਟ ਸਟੋਰ ਹੈ। ਵੈਸਟ ਕੋਵਿਨਾ ਪੁਲਸ ਮੁਤਾਬਕ ਉਥੇ ਕੰਮ ਕਰਦੇ ਕਰਮਚਾਰੀ ਨੂੰ ਉਸ ਵੇਲੇ ਗੋਲ਼ੀ ਮਾਰ ਦਿੱਤੀ ਗਈ ਜਦੋਂ ਉਸ ਨੇ ਲੁਟੇਰਿਆਂ ਵੱਲੋਂ ਕੀਤੀ ਜਾ ਰਹੀ ਲੁੱਟ ਦਾ ਵਿਰੋਧ ਕੀਤਾ। ਕੈਮਰਿਆਂ ਦੀ ਫੁਟੇਜ ਵਿੱਚ ਆਇਆ ਕਿ ਲੁਟੇਰੇ ਸ਼ਰਾਬ ਦੀਆਂ ਕੁਝ ਬੋਤਲਾਂ ਚੁੱਕ ਕੇ ਭੱਜ ਗਏ, ਜਿਸ ਕਾਰਨ ਕੰਮ ਕਰਦੇ ਕਰਮਚਾਰੀ ਨੇ ਉਨ੍ਹਾਂ ਦਾ ਪਿੱਛਾ ਕੀਤਾ। ਉਦੋਂ ਹੀ ਉਨ੍ਹਾਂ ਨੇ ਉਸ 'ਤੇ ਗੋਲ਼ੀਆਂ ਚਲਾ ਦਿੱਤੀਆਂ।

ਇਹ ਵੀ ਪੜ੍ਹੋ : Hamas Attack: ਡਰ ਦੇ ਸਾਏ ਹੇਠ ਇਜ਼ਰਾਈਲ 'ਚ ਰਹਿ ਰਹੇ ਵਿਦੇਸ਼ੀ, ਚਿਹਰਿਆਂ 'ਤੇ ਦਿਸਿਆ ਡਰ, ਉਡਾਣਾਂ ਬੰਦ

ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਉਨ੍ਹਾਂ ਨੇ ਇਕ ਵਿਅਕਤੀ ਨੂੰ ਗੋਲ਼ੀ ਨਾਲ ਜ਼ਖ਼ਮੀ ਹਾਲਤ ਵਿੱਚ ਪਾਇਆ ਅਤੇ ਉਸ ਨੂੰ ਸਥਾਨਕ ਪੈਰਾਮੈਡਿਕਸ ਹਸਪਤਾਲ ਪਹੁੰਚਾਇਆ, ਜਿੱਥੇ ਬਾਅਦ ਵਿੱਚ ਉਸ ਦੀ ਕੁਝ ਘੰਟਿਆਂ ਬਾਅਦ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 34 ਸਾਲਾ ਕਰਨਬੀਰ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦਾ ਪੰਜਾਬ ਤੋਂ ਪਿਛੋਕੜ ਜ਼ਿਲ੍ਹਾ ਪਟਿਆਲ਼ਾ ਦੇ ਸਮਾਣਾ ਨੇੜੇ ਪੈਂਦਾ ਪਿੰਡ ਤਲਵੰਡੀ ਹੈ। ਸ਼ਰਾਬ ਸਟੋਰ ਦੇ ਮਾਲਕ ਨੇ ਪੁਲਸ ਨੂੰ ਦੱਸਿਆ ਕਿ ਮ੍ਰਿਤਕ ਉਸ ਦਾ ਜੀਜਾ ਸੀ ਅਤੇ ਉਹ ਅਗਲੇ ਸਾਲ ਆਪਣੇ ਪਰਿਵਾਰ ਨੂੰ ਅਮਰੀਕਾ ਲਿਆਉਣ ਦੀ ਯੋਜਨਾ ਬਣਾ ਰਿਹਾ ਸੀ ਤਾਂ ਜੋ ਉਹ ਵੀ ਵਧੀਆ ਜੀਵਨ ਬਤੀਤ ਕਰ ਸਕਣ ਪਰ ਪਰਮਾਤਮਾ ਕੁਝ ਹੋਰ ਹੀ ਮਨਜ਼ੂਰ ਸੀ।

PunjabKesari

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲਕਾਂਡ: ਸਚਿਨ ਥਾਪਨ ਨੂੰ 23 ਤੱਕ ਜੁਡੀਸ਼ੀਅਲ ਰਿਮਾਂਡ ’ਤੇ ਭੇਜਿਆ ਜੇਲ੍ਹ

ਮ੍ਰਿਤਕ ਦੇ ਪੰਜਾਬ ਰਹਿੰਦੇ ਪਰਿਵਾਰ ਮੁਤਾਬਕ ਉਸ ਨੂੰ 3 ਗੋਲ਼ੀਆਂ ਮਾਰੀਆਂ ਗਈਆਂ। ਕਰਨਬੀਰ ਸਿੰਘ ਆਪਣੇ ਪਿੱਛੇ ਪਤਨੀ ਅਤੇ 12 ਸਾਲ ਦਾ ਬੇਟਾ ਛੱਡ ਗਿਆ ਹੈ। ਮ੍ਰਿਤਕ ਦੇ ਮਾਤਾ-ਪਿਤਾ ਪਹਿਲਾਂ ਹੀ ਸਵਰਗਵਾਸ ਹੋ ਚੁੱਕੇ ਹਨ। ਖ਼ਬਰ ਸੁਣਨ ਤੋਂ ਬਾਅਦ ਪਰਿਵਾਰ ਅਤੇ ਪਿੰਡ 'ਚ ਮਾਤਮ ਛਾ ਗਿਆ। ਮ੍ਰਿਤਕ ਦੀ ਪਤਨੀ, ਭੈਣ ਅਤੇ ਪਿੰਡ ਦੇ ਸਰਪੰਚ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਰਨਬੀਰ ਦੀ ਪਤਨੀ ਅਤੇ ਉਸ ਦੇ ਪੁੱਤਰ ਨੂੰ ਸਸਕਾਰ ਕਰਨ ਲਈ ਅਮਰੀਕਾ ਭੇਜਿਆ ਜਾਵੇ।

ਇਹ ਵੀ ਪੜ੍ਹੋ : RBI ਦੀ ਵੱਡੀ ਕਾਰਵਾਈ, ਲੱਖਾਂ ਬੈਂਕ ਗਾਹਕਾਂ 'ਤੇ ਪਵੇਗਾ ਸਿੱਧਾ ਅਸਰ, ਜਾਣੋ ਕੀ ਹੈ ਪੂਰਾ ਮਾਮਲਾ?

ਮ੍ਰਿਤਕ ਦੀ ਪਤਨੀ ਨਵਨੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਨੇ ਵਿਦੇਸ਼ ਜਾਣ ਲਈ ਆਪਣੀ ਜ਼ਮੀਨ ਵੇਚ ਕੇ 50 ਲੱਖ ਰੁਪਏ ਖਰਚ ਕੀਤੇ ਸਨ। ਪਤੀ ਨਾਲ ਫੋਨ ’ਤੇ ਹਰ ਰੋਜ਼ ਉਸ ਦੀ ਗੱਲਬਾਤ ਹੁੰਦੀ ਸੀ, ਜਦੋਂ ਪਿਛਲੇ 3 ਦਿਨਾਂ ਤੋਂ ਗੱਲ ਨਾ ਹੋਈ ਤਾਂ ਸਾਡੇ ਵੱਲੋਂ ਪੜਤਾਲ ਕਰਨ ’ਤੇ ਪਤਾ ਲੱਗਾ ਕਿ ਉਸ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

  • Patiala
  • Youth
  • America
  • Murder
  • ਪਟਿਆਲਾ
  • ਨੌਜਵਾਨ
  • ਅਮਰੀਕਾ
  • ਕਤਲ

ਸਿੱਧੂ ਮੂਸੇਵਾਲਾ ਕਤਲਕਾਂਡ: ਸਚਿਨ ਥਾਪਨ ਨੂੰ 23 ਤੱਕ ਜੁਡੀਸ਼ੀਅਲ ਰਿਮਾਂਡ ’ਤੇ ਭੇਜਿਆ ਜੇਲ੍ਹ

NEXT STORY

Stories You May Like

  • pathankot youth shot dead in canada
    ਕੈਨੇਡਾ 'ਚ ਪਠਾਨਕੋਟ ਦੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ
  • trump  s image on 1 dollar coin in america
    ਅਮਰੀਕਾ ’ਚ 1 ਡਾਲਰ ਦੇ ਸਿੱਕੇ ’ਤੇ ਟਰੰਪ ਦੀ ਤਸਵੀਰ
  • eb 1 green cards
    ਭਾਰਤੀਆਂ ਲਈ ਬੰਦ ਹੋ ਜਾਣਗੇ EB-1 ਗ੍ਰੀਨ ਕਾਰਡ !  ਅਮਰੀਕਾ ਨੇ ਦੇ'ਤੀ ਚੇਤਾਵਨੀ
  • uncle murdered with an axe due to old enmity
    ਪੁਰਾਣੀ ਰੰਜਿਸ਼ ਕਾਰਨ ਮਾਮੇ ਦਾ ਕੁਹਾੜੀ ਮਾਰ ਕੇ ਕਤਲ, ਭਾਣਜੇ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ
  • diapers  gold rs 1 crore airport  family arrested
    ਜਵਾਕ ਦੇ ਡਾਇਪਰ 'ਚ 1 ਕਰੋੜ ਤੋਂ ਵੱਧ ਦਾ ਸੋਨਾ ! ਕਰੀਪੁਰ ਏਅਰਪੋਰਟ 'ਤੇ ਮਚੀ ਹਾਹਾਕਾਰ, ਪੂਰਾ ਟੱਬਰ ਗ੍ਰਿਫ਼ਤਾਰ
  • big incident in punjab father and son shot in public
    ਪੰਜਾਬ 'ਚ ਵੱਡੀ ਵਾਰਦਾਤ! ਪਿਓ-ਪੁੱਤ ਨੂੰ ਸ਼ਰੇਆਮ ਮਾਰੀਆਂ ਗੋਲ਼ੀਆਂ
  • girlfriend  marriage  lover  family  police
    ਵਿਆਹੁਤਾ ਪ੍ਰੇਮਿਕਾ ਨੂੰ ਮਿਲਣ ਪੁੱਜੇ ਨੌਜਵਾਨ ਦਾ ਕੁੱਟ-ਕੁੱਟ ਕੇ ਕਤਲ, 3 ਲੋਕਾਂ ਖ਼ਿਲਾਫ਼ ਮਾਮਲਾ ਦਰਜ
  • amazon india will provide employment to 1 60 000 people
    ਐਮਾਜ਼ੋਨ ਇੰਡੀਆ ਤਿਉਹਾਰੀ ਸੀਜ਼ਨ ਤੋਂ ਪਹਿਲਾਂ 1,60,000 ਲੋਕਾਂ ਨੂੰ ਦੇਵੇਗਾ ਰੋਜ਼ਗਾਰ
  • accident on goraya phillaur national highway  12 people injured
    ਗੋਰਾਇਆ-ਫਿਲੌਰ NH 'ਤੇ ਵਾਪਰਿਆ ਹਾਦਸਾ, 12 ਲੋਕ ਜ਼ਖ਼ਮੀ
  • warning issued for border districts
    ਪੰਜਾਬ 'ਚ ਸਰਹੱਦੀ ਜ਼ਿਲ੍ਹਿਆਂ ਲਈ ਵੱਡੀ ਚਿਤਾਵਨੀ, ਮੌਸਮ ਵਿਭਾਗ ਨੇ ਜਾਰੀ ਕੀਤਾ...
  • new sabji mandi maqsudan jalandhar
    ਨਵੀਂ ਸਬਜ਼ੀ ਮੰਡੀ ਮਕਸੂਦਾਂ ’ਚ ਫੜ੍ਹੀਆਂ ਨੂੰ ਆਪਣੀ ਜਗ੍ਹਾ ’ਤੇ ਟਰਾਂਸਫਰ ਕਰਵਾਉਣ...
  • pyramid e services administrators file case in violence case
    ਪਿਰਾਮਿਡ ਈ-ਸਰਵਿਸਿਜ਼ ਹਿੰਸਾ ਮਾਮਲੇ 'ਚ ਪ੍ਰਬੰਧਕਾਂ ਨੇ ਕਰਵਾਇਆ ਕੇਸ ਦਰਜ,...
  • massive fire at the modi farm mattress factory in jalandhar
    ਧਮਾਕਿਆਂ ਨਾਲ ਦਹਿਲਿਆ ਜਲੰਧਰ ਦਾ ਇਹ ਇਲਾਕਾ! ਫੈਕਟਰੀ 'ਚ ਲੱਗੀ ਭਿਆਨਕ ਅੱਗ
  • ed issues fresh summons to former punjab chief secretary anurag verma
    ED ਵੱਲੋਂ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਨਵਾਂ ਸੰਮਨ ਜਾਰੀ
  • a man committed suicide in sudhama vihar  jalandhar
    ਜਲੰਧਰ ਦੇ ਸੁਧਾਮਾ ਵਿਹਾਰ 'ਚ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
  • seva missing from sewa kendras
    ਸੇਵਾ ਕੇਂਦਰਾਂ 'ਚੋਂ ‘ਸੇਵਾ’ ਗ਼ਾਇਬ, ਫਾਈਲਾਂ ’ਤੇ ਕੁੰਡਲੀ ਮਾਰ ਕੇ ਬੈਠਾ ਸਿਸਟਮ!...
Trending
Ek Nazar
top professors dismissed

ਚੀਨ ਦੀ ਵੱਡੀ ਕਾਰਵਾਈ, ਹਟਾਏ ਚੋਟੀ ਦੇ 4 ਪ੍ਰੋਫੈਸਰ

protest started against swara bhaskar after jauhar statement

'ਜ਼ੁਬਾਨ ਕੱਟਣ ਵਾਲੇ ਨੂੰ 1.5 ਲੱਖ ਦਾ ਇਨਾਮ'; ਜੌਹਰ ਵਾਲਾ ਬਿਆਨ ਦੇ ਕੇ ਫਸੀ ਸਵਰਾ...

pregnant woman

38 ਹਫ਼ਤਿਆਂ ਦੀ ਪ੍ਰੈਗਨੈਂਸੀ ! ਫਿਰ ਵੀ ਨਹੀਂ ਬਣ ਸਕੀ ਮਾਂ, ਹੈਰਾਨ ਕਰੇਗਾ ਪੂਰਾ...

flood threat in nepal

ਨੇਪਾਲ 'ਚ ਲਗਾਤਾਰ ਪੈ ਰਿਹੈ ਮੀਂਹ, ਵਧਿਆ ਹੜ੍ਹ ਦਾ ਖ਼ਤਰਾ

female baloch folk singer

ਪਾਕਿਸਤਾਨ 'ਚ ਬਲੋਚ ਲੋਕ ਗਾਇਕਾ ਦੀ ਗੋਲੀ ਮਾਰ ਕੇ ਹੱਤਿਆ

sai baba fame sudhir dalvi returns home from hospital

ਸਾਈਂ ਬਾਬਾ ਫੇਮ ਸੁਧੀਰ ਦਲਵੀ ਹਸਪਤਾਲ ਤੋਂ ਪਰਤੇ ਘਰ ! ਕਈ ਬਾਲੀਵੁੱਡ ਸਿਤਾਰਿਆਂ ਨੇ...

wedding ceremony in iran

ਈਰਾਨ 'ਚ ਵਿਆਹ ਸਮਾਰੋਹ ਦੇ ਮ੍ਰਿਤਕਾਂ ਦੀ ਗਿਣਤੀ ਹੋਈ 18 , ਹਮਲੇ ਦੀ ਜਾਂਚ ਕਰ...

appeal by maduro and his wife

ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਦੋਸ਼ਾਂ ਨੂੰ ਰੱਦ...

famous actress gains 14 kilos for film  it  s hard to recognize her

ਮਸ਼ਹੂਰ ਅਦਾਕਾਰਾ ਨੇ ਫਿਲਮ ਲਈ ਵਧਾ ਲਿਆ 14 ਕਿੱਲੋ ਭਾਰ ! ਪਛਾਣਨਾ ਵੀ ਹੋਇਆ ਮੁਸ਼ਕਲ

shobhinaw satyaa played the role of baba neem karoli in hanuman ansh

ਜਾਣੋ ਕੌਣ ਹੈ ਸ਼ੋਭਿਨਵ ਸੱਤਿਆ? ਜਿਸ ਨੇ "ਹਨੂੰਮਾਨ ਅੰਸ਼" 'ਚ ਬਾਬਾ ਨੀਮ ਕਰੋਲੀ ਬਣ...

kabaddi cup

ਬ੍ਰਿਸਬੇਨ 'ਚ ਦੂਜਾ ਖੇਡ ਮੇਲਾ ਕਬੱਡੀ ਕੱਪ 5 ਤੇ 6 ਸਤੰਬਰ ਨੂੰ

us journalist sentenced

ਚੀਨ ਲਈ ਵਿਦੇਸ਼ੀ ਏਜੰਟ ਬਣੇ ਅਮਰੀਕੀ ਪੱਤਰਕਾਰ ਨੂੰ ਸੁਣਾਈ ਗਈ ਸਜ਼ਾ

veteran singer passes away

ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ, ਦਿੱਗਜ ਗਾਇਕ ਨੇ ਛੱਡੀ ਦੁਨੀਆ, PM ਮੋਦੀ ਨੇ...

deepika chikhlia wants to break away from the image of 40 year old mata   sita

'ਹੁਣ ਚਾਹੁੰਦੀ ਹਾਂ ਨਵਾਂ ਤੇ ਦਮਦਾਰ ਰੋਲ' ; 40 ਸਾਲਾਂ ਦੇ ਮਾਤਾ 'ਸੀਤਾ'...

20 feet breach in the sirhind canal at chamkaur sahib

ਪੰਜਾਬ 'ਚ ਡੇਢ ਦਰਜਨ ਪਿੰਡਾਂ 'ਤੇ ਮੰਡਰਾਇਆ ਖ਼ਤਰਾ! ਸਰਹਿੰਦ ਨਹਿਰ 'ਚ ਪਿਆ ਪਾੜ

iran us conflict

ਈਰਾਨ ਨੇ ਬਹਿਰੀਨ ਅਤੇ ਜਾਰਡਨ 'ਚ ਅਮਰੀਕੀ ਫੌਜੀ ਠਿਕਾਣਿਆਂ ਨੂੰ ਬਣਾਇਆ ਨਿਸ਼ਾਨਾ

joshua wong pleads guilty

ਹਾਂਗਕਾਂਗ ਦੇ ਕਾਰਕੁਨ ਜੋਸ਼ੂਆ ਵੋਂਗ ਨੇ ਵਿਦੇਸ਼ੀ ਮਿਲੀਭੁਗਤ ਦਾ ਦੋਸ਼ ਕਬੂਲਿਆ

bus overturns

ਮਿਸਰ 'ਚ ਯਾਤਰੀਆਂ ਨਾਲ ਭਰੀ ਬੱਸ ਪਲਟੀ, 16 ਮੌਤਾਂ ਤੇ ਦਰਜਨਾਂ ਹੋਰ ਜ਼ਖਮੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • gang supplying foreign weapons busted in punjab
      ਪੰਜਾਬ 'ਚ ਵਿਦੇਸ਼ੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 8 ਪਿਸਤੌਲਾਂ...
    • increase in dengue patients in hoshiarpur district 2 cases of chikungunya
      ਪੰਜਾਬ ਦੇ ਇਸ ਜ਼ਿਲ੍ਹੇ 'ਚ ਫ਼ੈਲੀ ਭਿਆਨਕ ਬੀਮਾਰੀ! ਮਰੀਜ਼ਾਂ ਦੇ ਅੰਕੜੇ ਵਧੇ,...
    • important meeting of punjab congress leaders held in delhi
      ਦਿੱਲੀ 'ਚ ਪੰਜਾਬ ਕਾਂਗਰਸ ਦੇ ਆਗੂਆਂ ਦੀ ਹੋਈ ਅਹਿਮ ਮੀਟਿੰਗ, ਚੰਨੀ ਰਹੇ ਗੈਰ-ਹਾਜ਼ਰ
    • haryana chief minister nayab singh saini visit rupnagar
      ਪੰਜਾਬ 'ਚ ਭਾਜਪਾ ਦੇ ਗਠਜੋੜ ਨੂੰ ਲੈ ਕੇ ਹਰਿਆਣਾ CM ਨਾਇਬ ਸੈਣੀ ਦਾ ਵੱਡਾ ਬਿਆਨ
    • patiala bathinda email
      ਪਟਿਆਲਾ ਤੇ ਬਠਿੰਡਾ 'ਚ ਬੰਬ ਧਮਾਕਿਆਂ ਦੀ ਧਮਕੀ! ਸੁਰੱਖਿਆ ਏਜੰਸੀਆਂ ਅਲਰਟ
    • shiromani akali dal list
      ਸ਼੍ਰੋਮਣੀ ਅਕਾਲੀ ਦਲ ਵੱਲੋਂ ਦੂਜੀ LIST ਜਾਰੀ, ਸੁਖਬੀਰ ਸਿੰਘ ਬਾਦਲ ਨੇ ਕੀਤਾ ਵੱਡਾ...
    • glada big action
      ਗਲਾਡਾ ਦੀ ਵੱਡੀ ਕਾਰਵਾਈ, 9 ਅਣ-ਅਧਿਕਾਰਤ ਕਾਲੋਨੀਆਂ ਢਾਹੀਆਂ
    • amritpal s associate virendra fauji gets custody parole
      ਅੰਮ੍ਰਿਤਪਾਲ ਸਿੰਘ ਦੇ ਸਾਥੀ ਵਰਿੰਦਰ ਫੌਜੀ ਨੂੰ ਮਿਲੀ ਕਸਟਡੀ ਪੈਰੋਲ, ਮਾਂ ਦੀਆਂ...
    • warning issued for border districts
      ਪੰਜਾਬ 'ਚ ਸਰਹੱਦੀ ਜ਼ਿਲ੍ਹਿਆਂ ਲਈ ਵੱਡੀ ਚਿਤਾਵਨੀ, ਮੌਸਮ ਵਿਭਾਗ ਨੇ ਜਾਰੀ ਕੀਤਾ...
    • martyr jagtar singh  cremation  army
      ਸ਼ਹੀਦ ਜਗਤਾਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ, ਪਿੰਡ ਵਾਲੇ ਬੋਲ 'ਨਹੀਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +