ਚੰਡੀਗੜ੍ਹ (ਪ੍ਰੀਕਸ਼ਿਤ) : ਇੱਥੇ ਸੈਕਟਰ-38 ਸਲਿੱਪ ਰੋਡ ਨੇੜੇ ਸ਼ੁੱਕਰਵਾਰ ਦੁਪਹਿਰ ਉਸ ਵੇਲੇ ਦਹਿਸ਼ਤ ਫੈਲ ਗਈ, ਜਦੋਂ ਐਕਟਿਵਾ ਸਵਾਰ ਦੋ ਨੌਜਵਾਨਾਂ ਨੇ ਇਕ ਹੋਰ ਨੌਜਵਾਨ ਨੂੰ ਦੌੜਾ-ਦੌੜਾ ਕੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਮੌਲੀਜਾਗਰਾਂ ਦੇ 21 ਸਾਲਾ ਗੋਲੂ ਉਰਫ਼ ਕੋਲਿਸ ਵਜੋਂ ਹੋਈ ਹੈ। ਵਾਰਦਾਤ ਦਿਨ-ਦਿਹਾੜੇ ਹੋਣ ਕਾਰਨ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸੈਕਟਰ-38 ਸਲਿੱਪ ਰੋਡ ਨੇੜੇ ਐਕਟਿਵਾ ਸਵਾਰ ਦੋ ਬਦਮਾਸ਼ਾਂ ਨੇ ਦਿਨ-ਦਿਹਾੜੇ ਨੌਜਵਾਨ ਨੂੰ ਦੌੜਾ-ਦੌੜਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਹਮਲਾਵਰਾਂ ਨੇ ਸ਼ੁੱਕਰਵਾਰ ਦੁਪਹਿਰ ਨੂੰ ਵਾਰਦਾਤ ਨੂੰ ਉਸ ਸਮੇਂ ਅੰਜਾਮ ਦਿੱਤਾ, ਜਦੋਂ ਉਹ ਜ਼ਿਲ੍ਹਾ ਅਦਾਲਤ ’ਚ ਪੇਸ਼ੀ ਤੋਂ ਵਾਪਸ ਆ ਰਿਹਾ ਸੀ। ਪੁਲਸ ਦੀ ਮੁੱਢਲੀ ਜਾਂਚ ’ਚ ਕਤਲ ਦਾ ਕਾਰਨ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਪੁਲਸ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।
ਸ਼ੁੱਕਰਵਾਰ ਰਾਤ ਨੂੰ ਘਰ ’ਚ ਚੂੜਾ ਉਤਾਰਨ ਦੀ ਹੋਣੀ ਸੀ ਰਸਮ
ਮ੍ਰਿਤਕ ਦੀ ਮਾਂ ਮੀਨਾ ਦਾ ਦੋਸ਼ ਹੈ ਕਿ ਪੁਲਸ ਨੇ ਸਮਾਂ ਰਹਿੰਦਿਆਂ ਕਾਰਵਾਈ ਕੀਤੀ ਹੁੰਦੀ, ਤਾਂ ਉਸਦਾ ਪੁੱਤ ਜਿਊਂਦਾ ਹੁੰਦਾ। ਮ੍ਰਿਤਕ ਗੋਲੂ ਦੇ ਵਿਆਹ ਨੂੰ ਸਵਾ ਮਹੀਨਾ ਹੋਇਆ ਸੀ ਅਤੇ ਸ਼ੁੱਕਰਵਾਰ ਰਾਤ ਨੂੰ ਘਰ ’ਚ ਚੂੜਾ ਉਤਾਰਨ ਦੀ ਰਸਮ ਕੀਤੀ ਜਾਣੀ ਸੀ। ਪਰਿਵਾਰ ਖੁਸ਼ੀਆਂ ਦੀਆਂ ਤਿਆਰੀਆਂ ’ਚ ਲੱਗਾ ਹੋਇਆ ਸੀ ਪਰ ਉਸ ਤੋਂ ਪਹਿਲਾਂ ਹੀ ਗੋਲੂ ਦੇ ਕਤਲ ਨੇ ਪੂਰੇ ਪਰਿਵਾਰ ਨੂੰ ਡੂੰਘੇ ਸਦਮੇ ’ਚ ਪਾ ਦਿੱਤਾ।
ਇਹ ਵੀ ਪੜ੍ਹੋ : ਮੋਹਾਲੀ ਤੋਂ ਵੱਡੀ ਖ਼ਬਰ : ਰਾਣਾ ਬਲਾਚੌਰੀਆ ਕਤਲ ਮਾਮਲੇ ਦਾ ਮੁੱਖ ਸ਼ੂਟਰ ਐਨਕਾਊਂਟਰ 'ਚ ਢੇਰ (ਵੀਡੀਓ)
ਬੁਲੇਟ ਸਵਾਰ ਹਮਲਾਵਰਾਂ ਨੇ ਕੀਤਾ ਪਿੱਛਾ, ਪਹਿਲਾਂ ਭਾਜਪਾ ਦਫ਼ਤਰ ਸਾਹਮਣੇ ਹਮਲਾ
ਗੋਲੂ ਅਤੇ ਉਸਦੀ ਮਾਂ ਮੀਨਾ ਲੜਾਈ-ਝਗੜੇ ਨਾਲ ਸਬੰਧਿਤ ਇਕ ਮਾਮਲੇ ’ਚ ਸ਼ੁੱਕਰਵਾਰ ਨੂੰ ਪੇਸ਼ੀ ਲਈ ਸੈਕਟਰ-43 ਜ਼ਿਲ੍ਹਾ ਅਦਾਲਤ ਗਏ ਸਨ। ਪੇਸ਼ੀ ਤੋਂ ਬਾਅਦ ਮੀਨਾ ਵੱਖਰੇ ਰਸਤੇ ਤੋਂ ਨਿਕਲ ਗਈ, ਜਦੋਂ ਕਿ ਗੋਲੂ ਸੈਕਟਰ-38 ’ਚ ਇਕ ਦੋਸਤ ਘਰ ਚਲਾ ਗਿਆ। ਦੋਸਤ ਨੇ ਗੋਲੂ ਨੂੰ ਦੱਸਿਆ ਸੀ ਕਿ ਮੁਲਜ਼ਮ ਉਸ ਦੀ ਭਾਲ ਕਰ ਰਹੇ ਹਨ ਅਤੇ ਉਸ ਨੂੰ ਤੁਰੰਤ ਚਲੇ ਜਾਣਾ ਚਾਹੀਦਾ ਹੈ। ਗੋਲੂ ਉੱਥੋਂ ਐਕਟਿਵਾ ’ਤੇ ਨਿਕਲਿਆ ਤਾਂ ਹਥਿਆਰ ਲੈ ਕੇ ਬੁਲੇਟ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨਾਂ ਨੇ ਉਸਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਮੁਲਜ਼ਮਾਂ ਨੇ ਪਹਿਲਾਂ ਭਾਜਪਾ ਦਫ਼ਤਰ ਸਾਹਮਣੇ ਉਸ ’ਤੇ ਚਾਕੂਆਂ ਨਾਲ ਹਮਲਾ ਕੀਤਾ। ਇਸ ਤੋਂ ਬਾਅਦ ਗੋਲੂ ਦੁਪਹਿਰ ਕਰੀਬ 3 ਵਜੇ ਸੈਕਟਰ-38 ਦੀ ਸਲਿੱਪ ਰੋਡ ਨੇੜੇ ਪਹੁੰਚਿਆ ਤਾਂ ਮੁਲਜ਼ਮਾਂ ਨੇ ਉਸ ਨੂੰ ਘੇਰ ਲਿਆ। ਮੁਲਜ਼ਮਾਂ ਨੇ ਉਸ ’ਤੇ ਕਿਰਚ ਨਾਲ ਵਾਰ ਕੀਤਾ। ਉਸ ਦੇ ਸਰੀਰ ਦੇ ਕਈ ਹਿੱਸਿਆਂ ’ਤੇ ਗੰਭੀਰ ਸੱਟਾਂ ਲੱਗੀਆਂ ਅਤੇ ਉਹ ਲਹੁ-ਲੂਹਾਨ ਹੋ ਡਿੱਗ ਪਿਆ। ਇਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਭੱਜ ਗਏ। ਜ਼ਖ਼ਮੀ ਹਾਲਤ ’ਚ ਸੜਕ ’ਤੇ ਤੜਫ਼ ਰਹੇ ਗੋਲੂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਫਾਰੈਂਸਿਕ ਟੀਮ ਨੇ ਮੌਕੇ ’ਤੇ ਪਹੁੰਚ ਕੇ ਲਏ ਨਮੂਨੇ
ਸੈਕਟਰ-39 ਥਾਣਾ ਇੰਚਾਰਜ, ਫਾਰੈਂਸਿਕ ਟੀਮ ਤੇ ਹੋਰ ਸੀਨੀਅਰ ਪੁਲਸ ਅਧਿਕਾਰੀ ਮੌਕੇ ’ਤੇ ਪਹੁੰਚੇ। ਇਸ ਦੌਰਾਨ ਮੌਕੇ ’ਤੇ ਪਹੁੰਚੀ ਫਾਰੈਂਸਿਕ ਟੀਮ ਨੇ ਘਟਨਾ ਸਥਾਨ ਤੋਂ ਖ਼ੂਨ ਦੇ ਨਮੂਨੇ, ਸਕੂਟੀ ਤੇ ਹੋਰ ਮਹੱਤਵਪੂਰਨ ਸਬੂਤ ਇਕੱਠੇ ਕੀਤੇ।
ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਵੱਡਾ ਐਨਕਾਊਂਟਰ! ਗੋਲੀਆਂ ਦੀ ਤਾੜ-ਤਾੜ ਨਾਲ ਕੰਬਿਆ ਇਲਾਕਾ
ਇਕ ਸਾਲ ਤੋਂ ਕੁੱਝ ਨੌਜਵਾਨਾਂ ਨਾਲ ਸੀ ਰੰਜਿਸ਼
ਮਾਂ ਮੀਨਾ ਨੇ ਪੁਲਸ ਅੱਗੇ ਚਾਰ ਨੌਜਵਾਨਾਂ ਦਾ ਨਾਮ ਲੈਂਦਿਆਂ ਦੱਸਿਆ ਕਿ ਮੁਲਜ਼ਮ ਤੇ ਹੋਰ ਨੌਜਵਾਨਾਂ ਨਾਲ ਕਰੀਬ ਇਕ ਸਾਲ ਤੋਂ ਰੰਜਿਸ਼ ਚੱਲ ਰਹੀ ਸੀ। ਉਸਨੇ ਦੋਸ਼ ਲਾਇਆ ਕਿ ਇਕ ਮਹੀਨਾ ਪਹਿਲਾਂ ਵੀ ਮੁਲਜ਼ਮਾਂ ਨੇ ਸੈਕਟਰ-17 ’ਚ ਉਸਦੇ ਰਿਸ਼ਤੇਦਾਰ ’ਤੇ ਹਮਲਾ ਕੀਤਾ ਸੀ, ਜਿਸ ਨੇ ਥਾਣਾ ਖੇਤਰ ’ਚ ਵੜ ਕੇ ਜਾਨ ਬਚਾਈ ਸੀ। ਇਸ ਤੋਂ ਇਲਾਵਾ ਮੁਲਜ਼ਮ ਬਾਪੂਧਾਮ ਅਤੇ ਮੌਲੀਜਾਗਰਾਂ ’ਚ ਵੀ ਹਮਲੇ ਕਰ ਚੁੱਕੇ ਹਨ। ਉਸਨੇ ਸਾਰੀਆਂ ਘਟਨਾਵਾਂ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਸੀ ਪਰ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਮੀਨਾ ਦਾ ਦੋਸ਼ ਹੈ ਕਿ ਪੁਲਸ ਸਮਾਂ ਰਹਿੰਦਿਆਂ ਕਾਰਵਾਈ ਕਰਦੀ ਤਾਂ ਅੱਜ ਉਸਦਾ ਬੇਟਾ ਜ਼ਿੰਦਾ ਹੁੰਦਾ। ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਾਂਡਾ 'ਚ ਗੋਲ਼ੀਆਂ ਮਾਰ ਕਤਲ ਕੀਤੇ ਬਲਵਿੰਦਰ ਦੇ ਮਾਮਲੇ 'ਚ ਨਵਾਂ ਮੋੜ! ਇੰਸਟਾਗ੍ਰਾਮ 'ਤੇ ਲਈ ਜ਼ਿੰਮੇਵਾਰੀ
NEXT STORY