ਪਟਿਆਲਾ (ਬਲਜਿੰਦਰ)- ਜਲੰਧਰ ਤੋਂ ਬਾਅਦ ਹੁਣ ਪਟਿਆਲਾ ਵਿਚ 13 ਸਾਲਾ ਕੁੜੀ ਨਾਲ ਜਬਰ-ਜ਼ਿਨਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਪਟਿਆਲਾ ਦੇ ਨਾਲ ਲੱਗਦੇ ਕਸਬੇ ਸਨੌਰ ਵਿਖੇ 13 ਸਾਲਾ ਕੁੜੀ ਦੇ ਹੱਥ ਪੈਰ ਬੰਨ੍ਹ ਕੇ ਜ਼ਬਰ-ਜਿਨਾਹ ਦੀ ਘਿਨਾਉਣੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਸ ਮਾਮਲੇ ਵਿਚ ਥਾਣਾ ਸਨੌਰ ਦੀ ਪੁਲਸ ਨੇ ਕੁੜੀ ਦੀ ਮਾਂ ਦੀ ਸ਼ਿਕਾਇਤ ’ਤੇ ਇਸ ਮਾਮਲੇ ਵਿਚ ਸਚਿਨ ਵਾਸੀ ਫਤਿਹਪੁਰ ਚੌਕ ਸਨੌਰ ਨਾਮ ਦੇ ਵਿਅਕਤੀ ਖ਼ਿਲਾਫ਼ 64, 127 (3) ਅਤੇ ਪੋਕਸੋ ਐਕਟ ਦੀ ਧਾਰਾ 6 ਦੇ ਤਹਿਤ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਸੁਖਬੀਰ ਬਾਦਲ ਦਾ ਵੱਡਾ ਬਿਆਨ, ਐੱਸ. ਐੱਸ. ਪੀ. ਪਟਿਆਲਾ 'ਤੇ ਕਾਰਵਾਈ ਕਰਨ DGP (ਵੀਡੀਓ)
ਕੁੜੀ ਦੀ ਮਾਂ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਕੁੜੀ ਦੀ ਉਮਰ 13 ਸਾਲ ਹੈ ਅਤੇ ਰੋਜ਼ਾਨਾ ਦੀ ਤਰ੍ਹਾਂ ਖੇਤਾਂ ਵਿਚ ਕੰਮ ਕਰਨ ਗਈ ਸੀ ਤਾਂ ਜਦੋਂ ਸ਼ਾਮ ਤੱਕ ਘਰ ਨਹੀਂ ਆਈ ਤਾਂ ਸ਼ਿਕਾਇਤ ਕਰਤਾ ਦੇ ਲੜਕੇ ਨੇ ਦੱਸਿਆ ਕਿ ਉਸ ਨੇ ਕੁੜੀ ਨੂੰ ਸਚਿਨ ਦੇ ਘਰ ਵੇਖਿਆ ਸੀ, ਜਦੋਂ ਕੁੜੀ ਦੀ ਮਾਂ ਸਚਿਨ ਦੇ ਘਰ ਗਈ ਤਾਂ ਘਰ ਨੂੰ ਤਾਲਾ ਲੱਗਿਆ ਹੋਇਆ ਸੀ ਅਤੇ ਕੁੜੀ ਦੀ ਮਾਂ ਨੇ ਤਾਲਾ ਖੋਲ ਦੇ ਚੈੱਕ ਕੀਤਾ ਤਾਂ ਉਸ ਦੀ ਲੜਕੀ ਅੰਦਰ ਹੀ ਸੀ ਅਤੇ ਕੁੜੀ ਦੀ ਮਾਂ ਕੁੜੀ ਨੂੰ ਘਰ ਲੈ ਆਈ। ਕੁੜੀ ਨੇ ਮਾਂ ਨੂੰ ਦੱਸਿਆ ਕਿ ਸਚਿਨ ਨੇ ਬਹਾਨੇ ਨਾਲ ਉਸ ਨੂੰ ਘਰ ਬੁਲਾ ਲਿਆ ਅਤੇ ਉਸ ਦੇ ਹੱਥ ਪੈਰ ਬੰਨ੍ਹ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਪੁਲਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਦਿਨ-ਦਿਹਾੜੇ ਵੱਡੀ ਵਾਰਦਾਤ! NRI ਦੇ ਘਰੋਂ 50 ਲੱਖ ਦੀ ਚੋਰੀ
ਤੇਜ਼ ਰਫ਼ਤਾਰ ਕਾਰ ਨੇ ਬਜ਼ੁਰਗ ਨੂੰ ਦਰੜਿਆ, ਮੌਕੇ 'ਤੇ ਮੌਤ
NEXT STORY