ਰਾਜਾਸਾਂਸੀ (ਰਾਜਵਿੰਦਰ ਹੁੰਦਲ) : ਕਸਬਾ ਰਾਜਾਸਾਂਸੀ ਨਜ਼ਦੀਕ ਪੈਂਦੇ ਮੱਛੀ ਫਾਰਮ ਕੋਲ ਨੌਜਵਾਨ ਵਲੋਂ ਫਾਹਾ ਲੈ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਭਾਰਤ ਭੂਸ਼ਣ ਥਾਣਾ ਮੁਖੀ ਰਾਜਾਸਾਂਸੀ ਨੇ ਸੂਚਨਾ ਮਿਲਣ 'ਤੇ ਮੌਕੇ 'ਤੇ ਪੁੱਜੇ ਅਤੇ ਦੱਸਿਆ ਕਿ ਨੌਜਵਾਨ ਦੀ ਉਮਰ ਕਰੀਬ 26 ਸਾਲ ਹੈ। ਤਸਦੀਕ ਦੌਰਾਨ ਮ੍ਰਿਤਕ ਕੋਲੋਂ ਬੈਗ 'ਚੋਂ ਪਾਸਪੋਰਟ, ਆਧਾਰ ਕਾਰਡ ਪ੍ਰਾਪਤ ਹੋਇਆ, ਜਿਸ ਤੋਂ ਉਸ ਦੀ ਪਛਾਣ ਅਭਿਸ਼ੇਕ ਪੁੱਤਰ ਗੁਰੂਰਾਜ ਵਾਸੀ ਤਹਿਸੀਲ ਜਿਲਾ ਗਡਗ (ਕਰਨਾਟਕਾ) ਵੱਜੋਂ ਹੋਈ ਹੈ। ਉਸ ਕੋਲੋਂ ਮਕੈਨੀਕਲ ਇੰਜੀਨੀਅਰਿੰਗ ਡਿਪਲੋਮਾ ਦੀ ਡਿਗਰੀ ਵੀ ਬਰਾਮਦ ਹੋਈ ਹੈ ਅਤੇ ਪੈਸਿਆਂ ਦੇ ਲੈਣ-ਦੇਣ ਦੀ ਸੂਚੀ ਕਰੀਬ ਢਾਈ ਲੱਖ ਮਿਲੀ ਹੈ, ਜਿਸ 'ਤੇ 'ਸੋਰੀ ਟੂ ਆਲ' ਲਿਖਿਆ ਹੋਇਆ ਸੀ। ਇਸ ਤੋਂ ਇਹ ਹੀ ਸਾਬਿਤ ਹੁੰਦਾ ਹੈ ਕਿ ਉਹ ਬੇਰੋਜ਼ਗਾਰ ਅਤੇ ਲੈਣ-ਦੇਣ ਤੋਂ ਦੁੱਖੀ ਸੀ। ਪੁਲਸ ਵਲੋਂ ਮ੍ਰਿਤਕ ਦੀ ਲਾਸ਼ ਸਰਕਾਰੀ ਹਸਪਤਾਲ ਅਜਨਾਲਾ 'ਚ ਰੱਖੀ ਹੈ ਅਤੇ ਉਸ ਦੇ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸੁਰੱਖਿਆ ਵਾਪਸ ਲੈਣ 'ਤੇ ਚੋਣ ਕਮਿਸ਼ਨ ਨੂੰ ਚਿੱਠੀ ਲਿਖਣਗੇ ਅਟਵਾਲ
NEXT STORY