ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਜ਼ਿਲ੍ਹੇ ਦੇ ਕਸਬਾ ਧਾਰੀਵਾਲ ਦੇ ਨਜ਼ਦੀਕੀ ਪਿੰਡ ਨੰਗਲ ਵਿਚ ਉਸ ਵੇਲੇ ਗਮਗੀਨ ਮਾਹੌਲ ਬਣ ਗਿਆ ਜਦੋਂ ਪਿੰਡ ਦੇ ਰਹਿਣ ਵਾਲੇ ਪ੍ਰਭਜੋਤ ਸਿੰਘ ਜੋ ਪਿੰਡ ਵਿਚ ਹੀ ਕਰਿਆਨੇ ਦੀ ਦੁਕਾਨ ਕਰਦਾ ਸੀ ਅਤੇ ਉਸਦੀ ਆਪਣੀ ਦੁਕਾਨ ਅੰਦਰ ਹੀ ਛੱਤ ਨਾਲ ਲਟਕਦੀ ਲਾਸ਼ ਬਰਾਮਦ ਹੋਈ। ਲਾਸ਼ ਕੋਲੋ ਮਿਲੇ ਸੁਸਾਈਡ ਨੋਟ ਮੁਤਾਬਿਕ ਮ੍ਰਿਤਕ ਪ੍ਰਭਜੋਤ ਸਿੰਘ ਨੇ ਧਾਰੀਵਾਲ ਵਿਚ ਕਰਿਆਨੇ ਦੀ ਦੁਕਾਨ ਕਰਨ ਵਾਲੇ ਸ਼ਿਵ ਅਗਰਵਾਲ ਕੋਲੋ ਕਮੇਟੀਆਂ ਦੇ 22 ਲੱਖ 30 ਹਜ਼ਾਰ ਰੁਪਏ ਲੈਣੇ ਸੀ ਜਿਸ ਵਿਚੋਂ 4 ਲੱਖ 30 ਹਜ਼ਾਰ ਰੁਪਏ ਪ੍ਰਭਜੋਤ ਨੂੰ ਵਾਪਸ ਮਿਲ ਚੁੱਕੇ ਸੀ ਪਰ ਬਾਕੀ ਦੇ 18 ਲੱਖ ਰੁਪਏ ਸ਼ਿਵ ਅਗਰਵਾਲ ਪ੍ਰਭਜੋਤ ਨੂੰ ਨਹੀਂ ਦੇ ਰਿਹਾ ਸੀ। ਸ਼ਿਵ ਅਗਰਵਾਲ ਨੇ ਪ੍ਰਭਜੋਤ ਕੋਲ ਜੋ ਤਿੰਨ ਗਰੁੱਪ ਕਮੇਟੀਆ ਦੇ ਚੱਲਦੇ ਸੀ, ਉਸ ਵਿਚ 5-5 ਕਰਕੇ ਆਪਣੇ ਅਤੇ ਆਪਣੇ ਰਿਸ਼ਤੇਦਾਰਾਂ ਦੇ ਨਾਮ ’ਤੇ ਪੰਦਰਾਂ ਕਮੇਟੀਆ ਪਾਈਆ ਹੋਈਆ ਸੀ। ਇਸੇ ਲੈਣ ਦੇਣ ਨੂੰ ਲੈ ਕੇ ਸ਼ਿਵ ਅਗਰਵਾਲ ਪ੍ਰਭਜੋਤ ਨੂੰ ਧਮਕਾਉਂਦਾ ਵੀ ਰਹਿੰਦਾ ਸੀ ਜਿਸ ਕਾਰਨ ਪ੍ਰਭਜੋਤ ਪ੍ਰੇਸ਼ਾਨ ਰਹਿੰਦਾ ਸੀ ਅਤੇ ਇਸੇ ਪ੍ਰੇਸ਼ਾਨੀ ਦੇ ਚਲਦੇ ਉਸਨੇ ਆਤਮਹੱਤਿਆ ਕਰ ਲਈ ਜਿਸਦੀ ਉਸਨੇ ਲਾਈਵ ਵੀਡੀਓ ਵੀ ਬਣਾਈ।
ਇਹ ਵੀ ਪੜ੍ਹੋ : ਬਾਘਾ ਪੁਰਾਣਾ ’ਚ ਚੱਲ ਰਹੇ ਮੇਲੇ ਦੌਰਾਨ ਚੱਲੀਆਂ ਗੋਲ਼ੀਆਂ, ਇਕ ਨੌਜਵਾਨ ਦੀ ਮੌਤ
ਪ੍ਰਭਜੋਤ ਪਿੱਛੇ ਆਪਣੀ ਮਾਂ ,ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਿਆ ਹੈ। ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਕਾਨੂੰਨ ਅਤੇ ਪ੍ਰਸਾਸ਼ਨ ਤੋਂ ਅਪੀਲ ਕੀਤੀ ਹੈ ਕਿ ਪ੍ਰਭਜੋਤ ਨੇ ਖ਼ੁਦਕੁਸ਼ੀ ਨੋਟ ਵਿਚ ਜਿਨ੍ਹਾਂ ਦੇ ਨਾਮ ਲਿਖੇ ਹਨ ਜਿਹੜੇ ਉਸ ਨੂੰ ਪ੍ਰੇਸ਼ਾਨ ਕਰ ਰਹੇ ਸਨ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਉਧਰ ਪੁਲਸ ਅਧਿਕਾਰੀ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੀੜਤ ਪਰਿਵਾਰ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਸੁਸਾਈਡ ਨੋਟ ਬਰਾਮਦ ਹੋਇਆ ਹੈ ਕੇਸ ਦਰਜ ਕਰਦੇ ਹੋਏ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਨਾਜਾਇਜ਼ ਸੰਬੰਧਾਂ ਨੇ ਉਜਾੜ ਕੇ ਰੱਖ ਦਿੱਤੇ ਦੋ ਪਰਿਵਾਰ, ਪਹਿਲਾਂ ਆਸ਼ਕ ਨੇ ਕੀਤੀ ਖ਼ੁਦਕੁਸ਼ੀ, ਫਿਰ ਪਤੀ ਨੇ ਪੀਤਾ ਜ਼ਹਿਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਸੜਕ ਹਾਦਸੇ ਰੋਕਣ ਲਈ ਮਾਨ ਸਰਕਾਰ ਨੇ ਸ਼ੁਰੂ ਕੀਤਾ ਇਹ ਪ੍ਰੋਜੈਕਟ
NEXT STORY