ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਸ਼ਹਿਰ ਅੰਦਰ ਇਕ ਠੱਗ ਨੌਜਵਾਨ ਭੋਲੇ-ਭਾਲੇ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਫਾਇਦਾ ਲੈਣ ਲਈ ਅਤੇ ਉਨਾਂ ਨੂੰ ਸਰਕਾਰੀ ਜਾਣਕਾਰੀ ਦੇਣ ਸਬੰਧੀ ਪੈਸੇ ਲੈ ਕੇ ਰਫੂ ਚੱਕਰ ਹੋ ਜਾਂਦਾ ਹੈ। ਇਹ ਠੱਗ ਬਜ਼ੁਰਗ ਵਿਅਕਤੀ ਨੂੰ ਸਰਕਾਰੀ ਸਕੀਮ ਦਾ ਲਾਭ ਲੈਣ ਦੀ ਗੱਲਬਾਤ ਕਰਦਾ ਤੇ ਉਸ ਕੋਲੋਂ ਪੈਸੇ ਲੈਂਦਾ ਹੋਇਆ ਸੀਸੀਟੀਵੀ 'ਚ ਕੈਦ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਰਾਣੀ ਛੋਟੀ ਮੋਰੀ ਵਾਲੀ ਗਲੀ 'ਚ ਰਹਿੰਦੇ ਲੋਕਾਂ ਨੇ ਦੱਸਿਆ ਕਿ ਸ਼ਹਿਰ ਅੰਦਰ ਇਕ ਕਾਲੀ ਟੋਪੀ ਵਾਲਾ ਨੌਜਵਾਨ ਠੱਗ ਭੋਲੇ ਭਾਲੇ ਲੋਕਾਂ ਨੂੰ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਦਾ ਲਾਭ ਲੈਣ ਸਬੰਧੀ ਜਾਣਕਾਰੀ ਦੇ ਕੇ ਉਨ੍ਹਾਂ ਕੋਲੋਂ ਪੈਸੇ ਠੱਗ ਕੇ ਰਫੂ ਚੱਕਰ ਹੋ ਜਾਂਦਾ ਹੈ। ਅੱਜ ਵੀ ਸ਼ਹਿਰ ਦੀ ਗਲੀ ਨੰਬਰ 7 ਦੇ ਕੋਲ ਇਕ ਬਜ਼ੁਰਗ ਨੂੰ ਸਰਕਾਰੀ ਸਕੀਮ ਦਾ ਲਾਭ ਲੈਣ ਸਬੰਧੀ ਦੱਸਿਆ ਤੇ ਉਸ ਕੋਲੋਂ ਪੈਸੇ ਲੈ ਲਏ ਤੇ ਉਸ ਨੂੰ ਕਹਿੰਦਾ ਤੂੰ ਆਪਣੇ ਆਧਾਰ ਕਾਰਡ ਦੀ ਫੋਟੋ ਕਾਪੀ ਕਰਵਾ ਕੇ ਲਿਆ ਮੈਂ ਇੱਥੇ ਖੜਾ ਹਾਂ ਤੇ ਬਜ਼ੁਰਗ ਵਿਅਕਤੀ ਆਧਾਰ ਕਾਰਡ ਦੀ ਫੋਟੋ ਕਾਪੀ ਕਰਾਉਣ ਲਈ ਉਥੋਂ ਚਲਾ ਗਿਆ।
ਇਹ ਸਾਰੀ ਘਟਨਾ ਗਲੀ 'ਚ ਰਹਿੰਦੇ ਵਿਅਕਤੀ ਦੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਬਜ਼ੁਰਗ ਵਿਅਕਤੀ ਜਦੋਂ ਆਧਾਰ ਕਾਰਡ ਦੀ ਫੋਟੋ ਕਾਪੀ ਕਰਵਾ ਕੇ ਵਾਪਸ ਆਇਆ ਤਾਂ ਉਸ ਨੇ ਦੇਖਿਆ ਕਿ ਨੌਜਵਾਨ ਉੱਥੇ ਮੌਜੂਦ ਨਹੀਂ ਸੀ। ਇਸ ਘਟਨਾ ਸਬੰਧੀ ਬਜ਼ੁਰਗ ਵਿਅਕਤੀ ਨੇ ਗਲੀ 'ਚ ਰਹਿੰਦੇ ਲੋਕਾਂ ਨੂੰ ਦੱਸਿਆ ਕਿ ਉਸ ਨਾਲ ਨੌਜਵਾਨ ਨੇ ਠੱਗੀ ਮਾਰੀ ਹੈ ਤੇ ਉਸਦੇ ਪੈਸੇ ਲੈ ਕੇ ਰਫੂ ਚੱਕਰ ਹੋ ਗਿਆ ਉਸਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਠੱਗ ਨੂੰ ਜਲਦੀ ਫੜਿਆ ਜਾਵੇ ਤੇ ਉਸ ਕੋਲੋਂ ਪੈਸੇ ਬਰਾਮਦ ਕਰਕੇ ਉਸਨੂੰ ਵਾਪਸ ਦਿੱਤੇ ਜਾਣ।
ਬੇਕਾਬੂ ਟਿੱਪਰ ਨੇ ਪਿਓ-ਪੁੱਤਰ ਨੂੰ ਦਰੜਿਆ, ਸਿਰ ਉੱਪਰੋਂ ਟਾਇਰ ਲੰਘਣ ਨਾਲ ਪਿਓ ਦੀ ਦਰਦਨਾਕ ਮੌਤ
NEXT STORY