ਲੁਧਿਆਣਾ (ਰਾਜ) : ਢੰਡਾਰੀ ਖੁਰਦ ਦੇ ਪ੍ਰੇਮ ਨਗਰ ਇਲਾਕੇ ’ਚ ਆਂਡੇ ਦੀ ਰੇਹੜੀ ਲਗਾਉਣ ਵਾਲੇ ਵਿਅਕਤੀ ਅਤੇ ਉਸ ਦੇ ਰਿਸ਼ਤੇਦਾਰਾਂ ’ਤੇ ਦਰਜਨ ਭਰ ਨੌਜਵਾਨਾਂ ਨੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਇਹ ਕਹਿ ਕੇ ਹਮਲਾ ਕੀਤਾ ਕਿ ਉਸ ਦੇ ਆਂਡੇ ਠੰਡੇ ਸੀ। ਜਦੋਂ ਆਸ-ਪਾਸ ਦੇ ਲੋਕ ਇਕੱਠੇ ਹੋਏ ਤਾਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਕੁੱਟਮਾਰ ’ਚ ਸ਼ੈਲੇਂਦਰ ਕੁਮਾਰ, ਦਵਿੰਦਰ ਕੁਮਾਰ ਵਿਵੇਕਾਨੰਦ ਦੇ ਸਿਰ ’ਤੇ ਡੂੰਘੀ ਸੱਟ ਲੱਗੀ ਹੈ, ਜਦੋਂਕਿ ਰੰਜਨ ਕੁਮਾਰ, ਪ੍ਰਦੀਪ ਕੁਮਾਰ ਨੂੰ ਮੂੰਹ, ਹੱਥ-ਪੈਰ ’ਤੇ ਸੱਟਾਂ ਲੱਗੀਆਂ ਹਨ ਅਤੇ ਔਰਤ ਪਿੰਕੀ ਦੇਵੀ, ਮੰਜੂ ਦੇਵੀ ਦੀ ਪਿੱਠ ਅਤੇ ਪੇਟ ’ਚ ਸੱਟਾਂ ਲੱਗੀਆਂ ਹਨ। ਇਸ ਦੌਰਾਨ ਇਕ 10 ਸਾਲ ਦੀ ਬੱਚੀ ’ਤੇ ਗਰਮ ਪਾਣੀ ਵੀ ਪੈ ਗਿਆ। ਪੀੜਤਾਂ ਨੇ ਸਿਵਲ ਹਸਪਤਾਲ ’ਚ ਮੈਡੀਕਲ ਕਰਵਾਇਆ ਹੈ। ਜਾਣਕਾਰੀ ਦਿੰਦੇ ਹੋਏ ਜ਼ਖਮੀ ਸ਼ੈਲੇਂਦਰ ਕੁਮਾਰ ਨੇ ਦੱਸਿਆ ਕਿ ਉਹ ਆਂਡਿਆਂ ਦੀ ਰੇਹੜੀ ਲਗਾਉਂਦਾ ਹੈ। ਮੰਗਲਵਾਰ ਰਾਤ ਨੂੰ ਉਸ ਕੋਲ ਨੌਜਵਾਨ ਆਂਡੇ ਖਾਣ ਲਈ ਆਇਆ ਸੀ।
ਉਸ ਨੇ ਆਂਡੇ ਬਣਾ ਕੇ ਉਸ ਨੂੰ ਦੇ ਦਿੱਤੇ ਪਰ ਨੌਜਵਾਨ ਕਹਿਣ ਲੱਗਾ ਕਿ ਆਂਡੇ ਗਰਮ ਨਹੀਂ ਹੈ, ਠੰਡੇ ਹਨ। ਇਸ ਗੱਲ ’ਤੇ ਨੌਜਵਾਨ ਗਾਲੀ-ਗਲੋਚ ਕਰਨ ਲੱਗ ਗਿਆ।
ਇਹ ਵੀ ਪੜ੍ਹੋ : ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ 'ਤੇ ਐਬੂਲੈਂਸ ਨਾਲ ਵਾਪਰਿਆ ਭਿਆਨਕ ਹਾਦਸਾ, ਇਕ ਵਿਅਕਤੀ ਦੀ ਮੌਤ
ਉਸ ਨੇ ਨੌਜਵਾਨ ਨੂੰ ਗਾਲਾਂ ਨਾ ਕੱਢਣ ਲਈ ਕਿਹਾ ਤਾਂ ਨੌਜਵਾਨ ਨੇ ਆਪਣੇ ਸਾਥੀਆਂ ਨੂੰ ਬੁਲਾ ਲਿਆ ਅਤੇ ਹਥਿਆਰਾਂ ਨਾਲ ਉਸ ’ਤੇ ਹਮਲਾ ਕਰ ਦਿੱਤਾ। ਆਸ-ਪਾਸ ਦੇ ਲੋਕ ਅਤੇ ਉਸ ਦੇ ਰਿਸ਼ਤੇਦਾਰ ’ਚ ਬਚਾਅ ਲਈ ਆਏ ਤਾਂ ਮੁਲਜ਼ਮਾਂ ਨੇ ਉਨ੍ਹਾਂ ਨੂੰ ਵੀ ਨਹੀਂ ਬਖਸ਼ਿਆ। ਉਨ੍ਹਾਂ ਨਾਲ ਵੀ ਕੁੱਟਮਾਰ ਕਰ ਦਿੱਤੀ। ਇਸ ’ਚ ਦੁਕਾਨਦਾਰ ਦਾ ਸਾਮਾਨ ਵੀ ਮੁਲਜ਼ਮਾਂ ਨੇ ਤੋੜ ਦਿੱਤਾ। ਉਧਰ, ਇਸ ਮਾਮਲੇ ’ਤੇ ਥਾਣਾ ਫੋਕਲ ਪੁਆਇੰਟ ਦੇ ਐੱਸ. ਐੱਚ. ਓ. ਅਮਨਦੀਪ ਸਿੰਘ ਬਰਾੜ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਹੈ। ਪੀੜਤ ਪਾਰਟੀ ਨੂੰ ਬੁਲਾਇਆ ਗਿਆ ਹੈ। ਉਨ੍ਹਾਂ ਦੇ ਬਿਆਨ ਲੈ ਕੇ ਅਤੇ ਮੈਡੀਕਲ ਰਿਪੋਰਟ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪਾਸਪੋਰਟ ਅਪਲਾਈ ਕਰਨ ਵਾਲਿਆਂ ਲਈ ਅਹਿਮ ਖ਼ਬਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
CBSE ਦੀ ਰਿਪੋਰਟ 'ਚ ਖ਼ੁਲਾਸਾ : ਇਸ ਕਾਰਨ ਅੰਕਾਂ ਤੋਂ ਪਿਛੜ ਰਹੇ ਨੇ ਵਿਦਿਆਰਥੀ, ਦਿੱਤੇ ਖ਼ਾਸ ਸੁਝਾਅ
NEXT STORY