ਫਿਰੋਜ਼ਪੁਰ (ਰਾਜੇਸ਼ ਢੰਡ) : ਫਿਰੋਜ਼ਪੁਰ ਛਾਉਣੀ ਦਾਸ ਐਂਡ ਬਰਾਊਂਨ ਸਕੂਲ ਦੇ ਕੋਲ ਇਕ ਨੌਜਵਾਨ ਦੀ ਕੁੱਟਮਾਰ ਕਰਕੇ ਮੋਬਾਇਲ ਫੋਨ ਅਤੇ ਪਿਸਟਲ ਖੋਹਣ ਦੇ ਮਾਮਲੇ ਵਿਚ ਥਾਣਾ ਸਦਰ ਫਿਰੋਜ਼ਪੁਰ ਪੁਲਸ ਨੇ 1 ਬਾਏ ਨੇਮ ਵਿਅਕਤੀ ਸਮੇਤ 3 ਅਣਪਛਾਤੇ ਵਿਅਕਤੀਆਂ ਖ਼ਿਲਾਫ 304, 3 (5) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਹਰਦੀਪ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਤਾਰਾ ਸਿੰਘ ਵਾਲਾ ਨੇ ਦੱਸਿਆ ਕਿ ਉਹ ਸਮੇਤ ਆਪਣੇ ਵੱਡੇ ਭਰਾ ਕੁਲਦੀਪ ਸਿੰਘ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਸ਼ਹਿਰ ਫਿਰੋਜ਼ਪੁਰ ਵਿਖੇ ਆਏ ਸੀ ਤਾਂ ਕੁਲਦੀਪ ਸਿੰਘ ਪਾਸ ਉਸ ਦਾ ਲਾਇਸੰਸੀ ਪਿਸਟਲ 32 ਬੋਰ ਸੀ, ਜੋ ਇਹ ਦੋਵੇਂ ਭਰਾ ਆਪਣੇ ਲੜਕੇ ਰਿਦਮਪ੍ਰੀਤ ਸਿੰਘ ਨੂੰ ਲੈਣ ਲਈ 1.30 ਵਜੇ ਸਕੂਲ ਪੁੱਜੇ, ਜਿਥੇ ਉਹ ਸਕੂਲ ਦੇ ਬਾਹਰ ਖੜ ਗਿਆ ਤੇ ਉਸ ਦਾ ਭਰਾ ਕੁਲਦੀਪ ਸਿੰਘ ਆਪਣਾ ਲਾਇਸੰਸੀ ਪਿਸਟਲ ਉਸ ਨੂੰ ਫੜਾ ਕੇ ਸਕੂਲ ਅੰਦਰ ਬੇਟੇ ਨੂੰ ਲੈਣ ਚਲਾ ਗਿਆ।
ਇਸ ਦੌਰਾਨ ਇਕ ਕਾਰ ਵਰੀਟੋ ਨੰਬਰ ਪੀਬੀ 05 ਵੀ 7607 ’ਤੇ ਦੋਸ਼ੀ ਦਿਲਬਾਗ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਸ਼ਹਿਜ਼ਾਦੀ ਤੇ ਅਣਪਛਾਤੇ ਵਿਅਕਤੀ ਆਏ ਜੋ ਉਸ ਦੀ ਕੁੱਟਮਾਰ ਕਰਨ ਲੱਗੇ ਤੇ ਉਸ ਦੀਆਂ ਜੇਬਾਂ ਫਰੋਲਣ ਲੱਗੇ। ਦਿਲਬਾਗ ਸਿੰਘ ਨੇ ਉਸ ਦੀ ਜੇਬ ਵਿਚੋਂ ਪਿਸਟਲ ਅਤੇ ਉਸ ਦਾ ਮੋਬਾਇਲ ਫੋਨ ਖੋਹ ਕੇ ਕਾਰ ਵਿਚ ਬੈਠ ਕੇ ਫਰਾਰ ਹੋ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਮੁੱਖ ਅਫਸਰ ਜਸਵੰਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ।
ਪੁਲਸ ਵੱਲੋਂ 60 ਕਿਲੋ ਭੁੱਕੀ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ
NEXT STORY