ਹੁਸ਼ਿਆਰਪੁਰ (ਜ.ਬ.) : 18 ਸਾਲਾ ਲੜਕੀ ਨੂੰ ਉਸੇ ਦੇ ਪਿੰਡ 'ਚ ਰਹਿਣ ਵਾਲਾ ਇਕ ਨੌਜਵਾਨ ਡਰਾ-ਧਮਕਾ ਕੇ ਘਰ ਤੋਂ ਲੈ ਗਿਆ ਅਤੇ ਕਈ ਦਿਨਾਂ ਤੱਕ ਜਬਰ-ਜ਼ਨਾਹ ਕਰਦਾ ਰਿਹਾ। ਕਿਸੇ ਤਰ੍ਹਾਂ ਲੜਕੀ ਨੌਜਵਾਨ ਦੀ ਚੁੰਗਲ ਵਿਚੋਂ ਬੱਚ ਕੇ ਭੱਜੀ ਅਤੇ ਘਟਨਾ ਦੀ ਜਾਣਕਾਰੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ। ਪੁਲਸ ਨੇ ਲੜਕੀ ਦੇ ਦੱਸਣ ਅਨੁਸਾਰ ਉਸਨੂੰ ਬਰਾਮਦ ਕਰ ਲਿਆ ਹੈ। ਜਦਕਿ ਦੋਸ਼ੀ ਨੌਜਵਾਨ ਉਥੋਂ ਭੱਜਣ 'ਚ ਸਫ਼ਲ ਹੋ ਗਿਆ। ਥਾਣਾ ਬੁੱਲ੍ਹੋਵਾਲ ਦੀ ਪੁਲਸ ਨੇ ਦੋਸ਼ੀ ਨੌਜਵਾਨ ਅਤੇ ਉਸ ਦੀ ਮਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੀੜਤ ਲੜਕੀ ਨੇ ਦੱਸਿਆ ਕਿ ਉਹ 5 ਸਤੰਬਰ ਨੂੰ ਘਰ ਵਿਚ ਇਕੱਲੀ ਸੀ ਕਿ ਇਸ ਦੌਰਾਨ ਉਸ ਦੇ ਪਿੰਡ ਦਾ ਰਹਿਣ ਵਾਲਾ ਨੌਜਵਾਨ ਅਮਨਦੀਪ ਸਿੰਘ ਉਰਫ ਪ੍ਰਿੰਸ ਉਸਦੇ ਘਰ ਆਇਆ ਤੇ ਡਰਾ-ਧਮਕਾ ਕੇ ਉਸਨੂੰ ਭਜਾ ਕੇ ਲੈ ਗਿਆ ਤੇ ਸੰਗਰੂਰ ਵਿਚ ਇਕ ਧਰਮਸ਼ਾਲਾ 'ਚ ਉਸਦੇ ਨਾਲ ਕਰੀਬ 7 ਦਿਨ ਤੱਕ ਜਬਰ-ਜ਼ਨਾਹ ਕਰਦਾ ਰਿਹਾ। ਬੀਤੀ 13 ਸਤੰਬਰ ਨੂੰ ਕਿਸੇ ਤਰ੍ਹਾਂ ਉਸਨੇ ਉਕਤ ਨੌਜਵਾਨ ਦੀ ਚੁੰਗਲ ਵਿਚੋਂ ਛੁੱਟ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਪੁਲਸ ਨੇ ਪੀੜਤ ਲੜਕੀ ਨੂੰ ਸੰਗਰੂਰ ਤੋਂ ਬਰਾਮਦ ਕਰ ਲਿਆ ਹੈ। ਲੜਕੀ ਦਾ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਵਿਖੇ ਮੈਡੀਕਲ ਕਰਵਾਇਆ ਗਿਆ ਹੈ।
ਜ਼ਬਰਦਸਤੀ ਕਰਨਾ ਚਾਹੁੰਦਾ ਸੀ ਵਿਆਹ
ਮਹਿਲਾ ਸਬ ਇੰਸਪੈਕਟਰ ਪਰਮਜੀਤ ਕੌਰ ਨੇ ਦੱਸਿਆ ਕਿ ਪੀੜਤਾ ਨੇ ਆਪਣੇ ਬਿਆਨਾਂ 'ਚ ਇਹ ਗੱਲ ਸਪੱਸ਼ਟ ਕੀਤੀ ਹੈ ਕਿ ਅਮਨਦੀਪ ਤੇ ਉਸਦੀ ਮਾਤਾ ਆਸ਼ਾ ਰਾਣੀ ਪੀੜਤਾ ਨਾਲ ਜ਼ਬਰਦਸਤੀ ਅਮਨਦੀਪ ਨਾਲ ਵਿਆਹ ਕਰਵਾਉਣ ਲਈ ਧਮਕਾਉਂਦੇ ਰਹਿੰਦੇ ਸਨ। ਕਈ ਵਾਰ ਮਾਮਲਾ ਪੰਚਾਇਤ ਵਿਚ ਵੀ ਗਿਆ। ਪੁਲਸ ਨੇ ਅਮਨਦੀਪ ਸਿੰਘ ਤੇ ਉਸਦੀ ਮਾਤਾ ਆਸ਼ਾ ਰਾਣੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਸੀ. ਬੀ. ਆਈ. ਅਦਾਲਤ ਨੇ ਰਾਮ ਰਹੀਮ ਦੀ ਅਪੀਲ ਨੂੰ ਕੀਤਾ ਖਾਰਜ
NEXT STORY