ਮੋਗਾ (ਅਜ਼ਾਦ) : ਮੋਗਾ ਜ਼ਿਲ੍ਹੇ ਦੀ ਸਬ ਡਵੀਜ਼ਨ ਧਰਮਕੋਟ ਵਿਚ ਬੀਤੀ 22 ਦਸੰਬਰ ਨੂੰ ਬੱਸ ਸਟੈਂਡ ਧਰਮਕੋਟ ’ਤੇ ਹਥਿਆਰਬੰਦ ਵਿਅਕਤੀਆਂ ਵਲੋਂ ਦੜੇ ਸੱਟੇ ਦੇ ਪੈਸੇ ਲੈਣ ਦੇ ਮਾਮਲੇ ਨੂੰ ਲੈ ਕੇ ਚੱਲਦੇ ਆ ਰਹੇ ਵਿਵਾਦ ਕਾਰਨ ਹਰਪ੍ਰੀਤ ਸਿੰਘ ਨਿਵਾਸੀ ਧਰਮਕੋਟ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ, ਜਦ ਕਿ ਉਸਦਾ ਸਾਥੀ ਅਰਸ਼ਦੀਪ ਸਿੰਘ ਗੋਲੀ ਲੱਗਣ ਨਾਲ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਸੀ। ਧਰਮਕੋਟ ਪੁਲਸ ਨੇ ਉਕਤ ਮਾਮਲੇ ਵਿਚ ਸਾਬਕਾ ਕੌਂਸਲਰ ਦੇ ਬੇਟੇ ਰੁਪਿੰਦਰ ਸਿੰਘ ਉਰਫ ਅਕਾਸ਼ਦੀਪ ਉਰਫ ਕਾਕਾ ਅਤੇ ਉਸ ਦੇ ਸਾਥੀ ਸਨੀ ਉਰਫ ਰਾਜਾ ਨੂੰ ਕਤਲ ਦੇ ਸਮੇਂ ਵਰਤੇ ਗਏ 32 ਬੋਰ ਰਿਵਾਲਵਰ ਅਤੇ ਬੇਸਬਾਲ ਸਮੇਤ ਕਾਬੂ ਕੀਤੇ ਜਾਣ ਦਾ ਪਤਾ ਲੱਗਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਧਰਮਕੋਟ ਰਵਿੰਦਰ ਸਿੰਘ ਅਤੇ ਥਾਣਾ ਮੁਖੀ ਇੰਸਪੈਕਟਰ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਬੀਤੀ 21 ਦਸੰਬਰ ਨੂੰ ਬੱਸ ਸਟੈਂਡ ਧਰਮਕੋਟ ’ਤੇ ਦੱੜੇ ਸੱਟੇ ਦੇ ਪੈਸਿਆਂ ਨੂੰ ਲੈ ਕੇ ਦੋ ਧਿਰਾਂ ਦੇ ਵਿਚਕਾਰ ਚੱਲਦੇ ਆ ਰਹੇ ਵਿਵਾਦ ਕਾਰਨ ਸਾਬਕਾ ਕੌਂਸਲਰ ਸ਼ਵਿੰਦਰ ਸਿੰਘ ਸ਼ਿਵਾ ਅਤੇ ਉਸਦੇ ਬੇਟੇ ਰੁਪਿੰਦਰ ਸਿੰਘ ਉਰਫ ਅਕਾਸ਼ਦੀਪ ਸਿੰਘ ਉਰਫ ਕਾਕਾ ਨੇ ਆਪਣੇ ਕਈ ਹਥਿਆਰਬੰਦ ਸਾਥੀਆਂ ਸਮੇਤ ਬੱਸ ਅੱਡਾ ਧਰਮਕੋਟ ’ਤੇ ਸਥਿਤ ਕਬੂਤਰਾਂ ਦੀ ਦੁਕਾਨ ਕਰਦੇ ਹਰਪ੍ਰੀਤ ਸਿੰਘ ਦੀ ਦੁਕਾਨ ’ਤੇ ਹਮਲਾ ਕਰਕੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।
ਇਸ ਹਮਲੇ ਵਿਚ ਗੋਲੀ ਲੱਗਣ ਨਾਲ ਹਰਪ੍ਰੀਤ ਸਿੰਘ ਦੀ ਮੌਤ ਹੋ ਗਈ ਸੀ, ਜਦਕਿ ਉਸਦਾ ਸਾਥੀ ਅਰਸ਼ਦੀਪ ਸਿੰਘ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਸੀ। ਧਰਮਕੋਟ ਪੁਲਸ ਵਲੋਂ ਅਰਸ਼ਦੀਪ ਸਿੰਘ ਦੇ ਬਿਆਨਾਂ ’ਤੇ ਕਥਿਤ ਦੋਸ਼ੀਆਂ ਸਾਬਕਾ ਕੌਂਸਲਰ ਸ਼ਵਿੰਦਰ ਸਿੰਘ ਉਰਫ਼ ਸ਼ਿਵਾ, ਉਸਦੇ ਬੇਟੇ ਰੁਪਿੰਦਰ ਸਿੰਘ ਉਰਫ ਅਕਾਸ਼ਦੀਪ ਉਰਫ ਕਾਕਾ, ਕੁਲਬੀਰ ਸਿੰਘ, ਸ਼ੁਭਮ, ਸਨੀ ਸਾਰੇ ਨਿਵਾਸੀ ਧਰਮਕੋਟ ਅਤੇ 6 ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ ਕਤਲ ਅਤੇ ਹੋਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਡੀ.ਐੱਸ.ਪੀ. ਰਵਿੰਦਰ ਸਿੰਘ ਨੇ ਦੱਸਿਆ ਕਿ ਜਦ ਥਾਣਾ ਮੁਖੀ ਇੰਸਪੈਕਟਰ ਜਸਵਰਿੰਦਰ ਸਿੰਘ ਪੁਲਸ ਪਾਰਟੀ ਸਮੇਤ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਇਲਾਕੇ ਵਿਚ ਗਸ਼ਤ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਉਕਤ ਮਾਮਲੇ ਵਿਚ ਸ਼ਾਮਲ ਕਥਿਤ ਦੋਸ਼ੀ ਰੁਪਿੰਦਰ ਸਿੰਘ ਉਰਫ ਅਕਾਸ਼ਦੀਪ ਉਰਫ ਕਾਕਾ ਅਤੇ ਸੰਨੀ ਉਰਫ ਰਾਜਾ ਧਰਮਕੋਟ ਤੋਂ ਜਲਾਲਾਬਾਦ ਵਿਚਕਾਰ ਪੁਲ ਦੇ ਹੇਠਾਂ ਖੜੇ ਹਨ। ਜੇਕਰ ਛਾਪਾਮਾਰੀ ਕੀਤੀ ਜਾਵੇ ਤਾਂ ਉਹ ਕਾਬੂ ਆ ਸਕਦੇ ਹਨ, ਜਿਸ ’ਤੇ ਉਨ੍ਹਾਂ ਪੁਲਸ ਪਾਰਟੀ ਸਮੇਤ ਛਾਪਾਮਾਰੀ ਕਰ ਕੇ ਉਕਤ ਦੋਵਾਂ ਨੂੰ ਜਾ ਦਬੋਚਿਆ ਅਤੇ ਕਤਲ ਸਮੇਂ ਵਰਤਿਆ ਗਿਆ 32 ਬੋਰ ਰਿਵਾਲਵਰ ਸਮੇਤ ਤਿੰਨ ਕਾਰਤੂਸ ਜ਼ਿੰਦਾ ਅਤੇ ਤਿੰਨ ਖਾਲੀ ਕਾਰਤੂਸ ਜੋ ਉਨ੍ਹਾਂ ਇਕ ਦਰੱਖਤ ਦੇ ਹੇਠਾਂ ਛੁਪਾ ਕੇ ਰੱਖਿਆ ਸੀ, ਬਰਾਮਦ ਕੀਤਾ ਅਤੇ ਜਦਕਿ ਦੂਸਰੇ ਕਥਿਤ ਦੋਸ਼ੀ ਸੰਨੀ ਉਰਫ ਰਾਜਾ ਤੋਂ ਇਕ ਬੇਸਬਾਲ ਬਰਾਮਦ ਕੀਤਾ ਗਿਆ।
ਡਾਟਾ ਮਾਈਨਿੰਗ ਵਿੰਗ ਨੇ ਵਿੱਤੀ ਸਾਲ 2021-22 ਦੇ ਮੁਕਾਬਲੇ 3 ਗੁਣਾ ਮਾਲੀਆ ਵਸੂਲਿਆ : ਹਰਪਾਲ ਚੀਮਾ
NEXT STORY