ਗੜ੍ਹਸ਼ੰਕਰ, (ਬੈਜ ਨਾਥ)- ਗੜ੍ਹਸ਼ੰਕਰ ਸ਼ਹਿਰ ਦੇ ਚੜ੍ਹਦੇ ਪਾਸੇ ਬਿਲਕੁਲ ਨਾਲ ਲੱਗਦੇ ਪਿੰਡ ਬੀਰਮਪੁਰ ਵਿਚ ਪਿੰਡ ਤੋਂ ਬਾਹਰ ਵਾਰ ਪੈਂਦੇ ਇਕ ਧਾਰਮਕ ਡੇਰੇ 'ਤੇ ਪਿਛਲੇ ਕਈ ਮਹੀਨਿਆਂ ਤੋਂ ਰਹਿੰਦੇ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਹੈ। ਪੁਲਸ ਮੁਤਾਬਕ ਉਕਤ ਨੌਜਵਾਨ ਦੀ ਪਛਾਣ ਪਵਨ ਕੁਮਾਰ ਉਰਫ ਰਿੰਕੂ (32 ਸਾਲ) ਪੁੱਤਰ ਗੁਰਨਾਮ ਰਾਮ ਪਿੰਡ ਰਟੈਂਡਾ ਥਾਣਾ ਮੁਕੰਦਪੁਰ ਜ਼ਿਲਾ ਨਵਾਂਸ਼ਹਿਰ ਵਜੋਂ ਹੋਈ ਹੈ। ਪੁਲਸ ਮੁਤਾਬਕ ਮ੍ਰਿਤਕ ਨੌਜਵਾਨ ਨਸ਼ੇ ਕਰਨ ਦਾ ਆਦੀ ਸੀ ਤੇ ਕਾਫੀ ਸਮੇਂ ਤੋਂ ਡੇਰੇ ਵਿਚ ਰਹਿੰਦਾ ਸੀ ਤੇ ਨੌਜਵਾਨ ਦੀ ਮੌਤ ਵੀ ਨਸ਼ੇ ਦੀ ਓਵਰਡੋਜ਼ ਨਾਲ ਹੋਈ ਲੱਗਦੀ ਹੈ। ਗੁਰਨੇਕ ਸਿੰਘ ਏ. ਐੱਸ. ਆਈ. ਨੇ ਧਾਰਾ 174 ਅਧੀਨ ਜ਼ਰੂਰੀ ਕਾਰਵਾਈ ਤੋਂ ਬਾਅਦ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ।
ਮੋਦੀ ਸਰਕਾਰ ਔੌਰਤਾਂ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੀ : ਅਮਰਦੀਪ ਚੀਮਾ
NEXT STORY