ਚੰਡੀਗੜ੍ਹ (ਸੁਸ਼ੀਲ) : ਵੀਕੈਂਡ ’ਤੇ ਨਾਜਾਇਜ਼ ਹਥਿਆਰ ਲੈ ਕੇ ਮੌਜ ਮਸਤੀ ਕਰਨ ਆਏ ਥਾਰ ਚਾਲਕ ਨੂੰ ਪੁਲਸ ਨੇ ਸੈਕਟਰ-17/18 ਲਾਈਟ ਪੁਆਂਇੰਟ ’ਤੇ ਨਾਕੇ ’ਤੇ ਗ੍ਰਿਫ਼ਤਾਰ ਕਰ ਲਿਆ। ਫੜ੍ਹੇ ਗਏ ਮੁਲਜ਼ਮ ਦੀ ਪਛਾਣ ਫਰੀਦਕੋਟ ਦੇ ਪਿੰਡ ਫਿਦੇ ਖੁਰਦ ਨਿਵਾਸੀ ਆਕਾਸ਼ ਕੰਵਲਜੀਤ ਸਿੰਘ ਦੇ ਰੂਪ ਵਿਚ ਹੋਈ। ਤਲਾਸ਼ੀ ਦੌਰਾਨ ਮੁਲਜ਼ਮ ਦੀ ਗੱਡੀ ਤੋਂ .32 ਬੋਰ ਦੀ ਪਿਸਟਲ, ਸੱਤ ਕਾਰਤੂਸ ਤੇ ਢਾਈ ਲੱਖ ਰੁਪਏ ਬਰਾਮਦ ਹੋਏ। ਸੈਕਟਰ-17 ਥਾਣਾ ਪੁਲਸ ਨੇ ਪਿਸਟਲ, ਕਾਰਤੂਸ ਤੇ ਨਕਦੀ ਜ਼ਬਤ ਕਰਕੇ ਮੁਲਜ਼ਮ ਖਿਲਾਫ਼ ਆਰਮਜ਼ ਐਕਟ ਤੇ ਧਾਰਾ 188 ਦੇ ਤਹਿਤ ਮਾਮਲਾ ਦਰਜ ਕਰ ਲਿਆ।
ਇਹ ਵੀ ਪੜ੍ਹੋ : ਵਿਆਹ ਕਰਕੇ ਆਸਟ੍ਰੇਲੀਆ ਭੇਜੀ ਕੁੜੀ ਨੇ ਤੋੜ ਦਿੱਤੇ ਸਾਰੇ ਸੁਫ਼ਨੇ, ਵਿਦੇਸ਼ੀ ਧਰਤੀ ’ਤੇ ਪਹੁੰਚ ਵਿਖਾਏ ਅਸਲ ਰੰਗ
ਸੈਕਟਰ-17 ਥਾਣਾ ਇੰਚਾਰਜ ਓਮ ਪ੍ਰਕਾਸ਼ ਦੀ ਅਗਵਾਈ ਵਿਚ ਸ਼ਨੀਵਾਰ ਰਾਤ ਪੁਲਸ ਟੀਮ ਨੇ ਸੈਕਟਰ-17/18 ਲਾਈਟ ਪੁਆਇੰਟ ਕੋਲ ਸਪੈਸ਼ਲ ਨਾਕਾ ਲਗਾਇਆ ਹੋਇਆ ਸੀ। ਨਾਕੇ ’ਤੇ ਪ੍ਰੈੱਸ ਲਾਈਟ ਪੁਆਇੰਟ ਥਾਰ ਵਿਚ ਸ਼ੱਕੀ ਚਾਲਕ ਆਉਂਦਾ ਹੋਇਆ ਦਿਖਾਈ ਦਿੱਤਾ। ਨਾਕੇ ’ਤੇ ਤਾਇਨਾਤ ਪੁਲਸ ਜਵਾਨਾਂ ਨੇ ਥਾਰ ਚਾਲਕ ਨੂੰ ਰੋਕ ਕੇ ਚੈਕਿੰਗ ਕੀਤੀ ਤਾਂ ਗੱਡੀ ਦੇ ਅੰਦਰੋਂ .32 ਬੋਰ ਦਾ ਪਿਸਟਲ ਤੇ ਸੱਤ ਕਾਰਤੂਸ ਬਰਾਮਦ ਹੋਏ। ਪੁਲਸ ਜਵਾਨਾਂ ਨੇ ਚਾਲਕ ਆਕਾਸ਼ ਕੰਵਲਜੀਤ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਤੇ ਗੱਡੀ ਦੀ ਚੈਕਿੰਗ ਕੀਤੀ।
ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ’ਚ ਬਦਲਾਅ ਨੂੰ ਲੈ ਕੇ ਅੰਦਰਖਾਤੇ ਮਚੀ ਖਲਬਲੀ, ਚਾਰ ਨਾਵਾਂ ’ਤੇ ਹੋ ਰਿਹੈ ਵਿਚਾਰ
ਗੱਡੀ ਦੇ ਅੰਦਰ ਬੈਗ ਵਿਚੋਂ ਢਾਈ ਲੱਖ ਰੁਪਏ ਕੈਸ਼ ਬਰਾਮਦ ਹੋਇਆ। ਨਾਕੇ ’ਤੇ ਤਾਇਨਾਤ ਜਵਾਨਾਂ ਨੇ ਮਾਮਲੇ ਦੀ ਸੂਚਨਾ ਆਲਾ ਅਫ਼ਸਰਾਂ ਨੂੰ ਦਿੱਤੀ। ਪੁਲਸ ਨੇ ਥਾਰ ਚਾਲਕ ਤੋਂ .32 ਬੋਰ ਪਿਸਟਲ ਤੇ ਨਕਦੀ ਬਾਰੇ ਪੁੱਛਗਿੱਛ ਕੀਤੀ ਤਾਂ ਉਸ ਨੇ ਕੋਈ ਜਵਾਬ ਨਾ ਦਿੱਤਾ। ਜਾਂਚ ਵਿਚ ਪਤਾ ਲੱਗਿਆ ਕਿ ਮੁਲਜ਼ਮ ਵੀਕੈਂਡ ’ਤੇ ਕਲੱਬਾਂ ਵਿਚ ਮੌਜ ਮਸਤੀ ਕਰਨ ਆਇਆ ਸੀ। ਸੈਕਟਰ-17 ਥਾਣਾ ਪੁਲਸ ਮੁਲਜ਼ਮ ਤੋਂ ਪਿਸਟਲ ਬਾਰੇ ਪੁੱਛਗਿੱਛ ਕਰਨ ਵਿਚ ਲੱਗੀ ਹੋਈ ਹੈ।
ਇਹ ਵੀ ਪੜ੍ਹੋ : ਮੌਸਮ ਵਿਭਾਗ ਦੀ ਭਵਿੱਖਬਾਣੀ, ਆਉਂਦੇ ਦਿਨਾਂ ’ਚ ਪੰਜਾਬ ਅੰਦਰ ਖੁੱਲ੍ਹ ਕੇ ਵਰ੍ਹਣਗੇ ਬੱਦਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਸਟੇਸ਼ਨ ਜਾਣ ਲਈ ਆਟੋ 'ਚ ਬੈਠਾ ਵਪਾਰੀ, ਲੁੱਟ-ਖੋਹ ਕਰਕੇ ਨਹਿਰ 'ਚ ਸੁੱਟਿਆ
NEXT STORY