ਲੁਧਿਆਣਾ (ਰਾਜ) : ਮਹਾਨਗਰ ਦਾ ਸਰਾਫ਼ਾ ਬਾਜ਼ਾਰ ਇਨ੍ਹੀ ਦਿਨੀਂ ਚੋਰਾਂ ਦੇ ਨਿਸ਼ਾਨੇ 'ਤੇ ਹੈ। ਬਾਜ਼ਾਰ ਵਿੱਚ ਸੁਰੱਖਿਆ ਦੇ ਦਾਅਵਿਆਂ ਦੀ ਪੋਲ ਖੋਲ੍ਹਦਿਆਂ ਚੋਰਾਂ ਨੇ ਪੁਲਸ ਨੂੰ ਖੁੱਲ੍ਹੀ ਚੁਣੌਤੀ ਦੇ ਦਿੱਤੀ ਹੈ। ਬੀਤੇ ਸੋਮਵਾਰ ਨੂੰ ਇੱਕ ਔਰਤ ਵੱਲੋਂ ਚਾਂਦੀ ਦੀ ਚੇਨ ਚੋਰੀ ਕਰ ਕੇ ਭੱਜਣ ਦਾ ਮਾਮਲਾ ਸ਼ਾਂਤ ਵੀ ਨਹੀਂ ਹੋਇਆ ਸੀ ਕਿ ਮੰਗਲਵਾਰ ਨੂੰ ਚੋਰ ਨੇ ਇੱਕ ਹੋਰ ਵੱਡੀ ਵਾਰਦਾਤ ਨੂੰ ਅੰਜ਼ਾਮ ਦੇ ਕੇ ਪੂਰੇ ਬਾਜ਼ਾਰ ਵਿੱਚ ਸਨਸਨੀ ਫੈਲਾ ਦਿੱਤੀ।
ਇਸ ਤਾਜ਼ਾ ਵਾਰਦਾਤ ਤੋਂ ਬਾਅਦ ਸਰਾਫ਼ਾ ਬਾਜ਼ਾਰ ਦੇ ਵਪਾਰੀਆਂ ਵਿੱਚ ਭਾਰੀ ਰੋਸ ਤੇ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਪੁਲਸ ਕੰਟਰੋਲ ਰੂਮ 'ਤੇ ਦਿੱਤੀ ਗਈ ਤੇ ਥਾਣਾ ਡਵੀਜ਼ਨ ਨੰਬਰ 4 ਦੀ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਪੁਲਸ ਦੁਕਾਨ ਅਤੇ ਆਸ-ਪਾਸ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਤਾਂ ਜੋ ਮੁਲਜ਼ਮ ਦਾ ਸੁਰਾਗ ਲਗਾਇਆ ਜਾ ਸਕੇ। ਚੋਰੀ ਦੀ ਇਹ ਸਨਸਨੀਖੇਜ਼ ਵਾਰਦਾਤ ਅੱਜ ਮੰਗਲਵਾਰ ਦੁਪਹਿਰ ਕਰੀਬ 12 ਵਜੇ ਸਰਾਫ਼ਾ ਬਾਜ਼ਾਰ ਸਥਿਤ ਆਤਮ ਜਵੈਲਰਜ਼ ਦੀ ਦੁਕਾਨ 'ਤੇ ਹੋਈ। ਜਿੱਥੇ ਇਕ ਨੌਜਵਾਨ ਸੋਨੇ ਦਾ ਹਾਰ ਖ਼ਰੀਦਣ ਲਈ ਆਇਆ ਸੀ, ਉਸ ਨੇ ਪਹਿਲਾਂ ਹਾਰ ਕਢਵਾ ਲਿਆ ਤੇ ਫਿਰ ਦੁਕਾਨਦਾਰ ਨੂੰ ਗੱਲਾਂ ਵਿੱਚ ਉਲਝਾ ਲਿਆ। ਇਸ ਤੋਂ ਬਾਅਦ ਮੌਕਾ ਦੇਖ ਕੇ ਸੋਨੇ ਦਾ ਹਾਰ ਚੁੱਕਿਆ ਤੇ ਫਰਾਰ ਹੋ ਗਿਆ। ਦੁਕਾਨਦਾਰ ਚੀਕਦਾ ਉਸਦੇ ਪਿੱਛੇ ਭੱਜਿਆ ਪਰ ਮੁਲਜ਼ਮ ਫਰਾਰ ਹੋ ਚੁੱਕਾ ਸੀ।
ਵਪਾਰੀਆਂ ’ਚ ਦਹਿਸ਼ਤ, ਬੋਲੇ- ਹੁਣ ਦਿਨ ਵੇਲੇ ਵੀ ਸੁਰੱਖਿਅਤ ਨਹੀਂ ਦੁਕਾਨਦਾਰ
ਲਗਾਤਾਰ ਦੂਜੇ ਦਿਨ ਹੋਈ ਇਸ ਵਾਰਦਾਤ ਨੇ ਸਰਾਫ਼ਾ ਬਾਜ਼ਾਰ ਦੇ ਸੁਰੱਖਿਆ ਪ੍ਰਬੰਧਾਂ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸਥਾਨਕ ਦੁਕਾਨਦਾਰਾਂ ਤੇ ਵਪਾਰਕ ਜਥੇਬੰਦੀਆਂ ਦਾ ਕਹਿਣਾ ਹੈ ਕਿ ਚੋਰਾਂ ਨੂੰ ਹੁਣ ਕਾਨੂੰਨ ਦਾ ਕੋਈ ਡਰ ਨਹੀਂ ਰਿਹਾ। ਦੁਕਾਨਦਾਰਾਂ ਨੇ ਰੋਸ ਜਤਾਉਂਦਿਆਂ ਕਿਹਾ ਕਿ ਜੇਕਰ ਦਿਨ-ਦਿਹਾੜੇ ਵੀ ਦੁਕਾਨਾਂ ਸੁਰੱਖਿਅਤ ਨਹੀਂ ਹਨ ਤਾਂ ਉਹ ਵਪਾਰ ਕਿਵੇਂ ਕਰਨਗੇ?
ਦੁਕਾਨ ’ਚ ਲੱਗੀ ਅੱਗ, ਮੋਟਰਸਾਈਕਲ ਤੇ ਐਕਟਿਵਾ ਸਮੇਤ ਸਪੇਅਰ ਪਾਰਟਸ ਸੜ ਕੇ ਸੁਆਹ
NEXT STORY