ਸੰਗਰੂਰ (ਸਿੰਗਲਾ): ਸ਼੍ਰੋਮਣੀ ਯੂਥ ਅਕਾਲੀ ਦਲ ਜ਼ਿਲ੍ਹਾ ਸੰਗਰੂਰ ਦੀਆਂ ਜਥੇਬੰਦੀਆਂ ਵਲੋਂ ਅੱਜ ਸੰਗਰੂਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਗੁਰਸ਼ਰਨ ਸਿੰਘ ਚੱਠਾ ਜ਼ਿਲ੍ਹਾ ਪ੍ਰਧਾਨ ਅਤੇ ਖੁਸ਼ਪਾਲ ਸਿੰਘ ਬੀਰ ਕਲਾ ਸਾਬਕਾ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ 'ਚ ਕਾਂਗਰਸ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਖ਼ਿਲਾਫ਼ ਰੋਸ ਮੁਜਾਹਰਾ ਕੀਤਾ ਗਿਆ ਅਤੇ ਕੈਬਨਿਟ ਮੰਤਰੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਮੌਜੂਦ ਆਗੂਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਐੱਸ.ਸੀ. ਸਕਾਲਰਸ਼ਿਪ ਦੇ ਫੰਡ ਲੋੜੀਂਦੇ ਲਾਭਪਾਤਰੀਆਂ ਨੂੰ ਵੰਡਣ 'ਚ ਅਸਫਲ ਰਹੀ ਹੈ ਅਤੇ ਫੰਡਾਂ ਦੀ ਦੁਰਵਰਤੋਂ ਕਰਕੇ ਉਨ੍ਹਾਂ ਨੂੰ ਨਿੱਜੀ ਹੱਥਾਂ 'ਚ ਦੇ ਕੇ ਹੜੱਪਣ ਦੇ ਦੋਸ਼ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ 'ਤੇ ਲੱਗ ਰਹੇ ਹਨ, ਜਿਸ ਕਰਕੇ ਇਸ ਘੁਟਾਲੇ ਦੀ ਜਾਂਚ ਹਾਈਕੋਰਟ ਦੇ ਮੌਜੂਦਾ ਜੱਜ ਤੋ ਕਾਰਵਾਈ ਜਾਵੇ ਅਤੇ ਕੈਬਨਿਟ ਮੰਤਰੀ ਨੂੰ ਉਨ੍ਹਾਂ ਦੇ ਅਹੁਦੇ ਤੋਂ ਬਰਖ਼ਾਸਤ ਕੀਤਾ ਜਾਵੇ।
ਇਹ ਵੀ ਪੜ੍ਹੋ: ਸੁਖਬੀਰ ਸਿੰਘ ਬਾਦਲ ਨੇ ਕੀਤੀ ਸਕਾਲਰਸ਼ਿਪ ਘੁਟਾਲਾ ਮਾਮਲੇ 'ਚ ਸੀ.ਬੀ.ਆਈ. ਜਾਂਚ ਦੀ ਮੰਗ
ਇਸ ਮੌਕੇ ਹਾਜ਼ਰ ਆਗੂਆਂ ਨੇ ਕਿਹਾ ਕਿ ਦਲਿਤ ਬੱਚਿਆਂ ਦੀ ਪੜ੍ਹਾਈ ਦੇ ਫੰਡਾਂ 'ਚ ਘੁਟਾਲੇ ਕਰਕੇ ਪੰਜਾਬ ਦੇ ਅਨੁਸੂਚਿਤ ਜਾਤੀ ਭਾਈਚਾਰੇ ਦੇ ਖ਼ਿਲਾਫ਼ ਸਿੱਧੇ ਤੌਰ 'ਤੇ ਧੱਕੇਸ਼ਾਹੀ ਹੈ ਅਤੇ ਘੁਟਾਲੇਬਾਜ ਮੰਤਰੀ ਸੂਬੇ 'ਚ ਦਲਿਤ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੇ ਹਨ। ਇਸ ਕਰਕੇ ਘੁਟਾਲੇ ਦੀ ਜਾਂਚ ਤੋਂ ਪਹਿਲਾਂ ਮੰਤਰੀ ਨੂੰ ਬਰਖ਼ਾਸਤ ਕਰਕੇ ਜਾਂਚ ਹਾਈਕੋਰਟ ਦੇ ਮੌਜੂਦਾ ਜੱਜ ਨੂੰ ਸੌਂਪੀ ਜਾਵੇ।ਉਨ੍ਹਾਂ ਕਿਹਾ ਕਿ ਇਸ ਘੁਟਾਲੇ ਦੇ ਕਈ ਪੱਖੋਂ ਪ੍ਰਭਾਵ ਹਨ ਅਤੇ ਘੁਟਾਲੇ ਦੀ ਜਾਂਚ ਦੇ ਦਾਇਰੇ 'ਚ ਬਹੁਤ ਕੁਝ ਆ ਸਕਦਾ ਹੈ। ਇਸ ਮੌਕੇ ਬਿੱਕਰ ਸਿੰਘ ਪਟੀਆਵਲੀ, ਸੁੱਖ ਬੈਨੀਪਾਲ, ਗੋਰਾ ਕੌਹਰੀਆਂ, ਚਮਕੌਰ ਧਰਮਗੜ੍ਹ, ਜੱਸਾ ਘਾਨੌਰ, ਅੰਮ੍ਰਿਤ ਧਨੋਆ, ਪ੍ਰਤਾਪ ਢਿਲੋਂ, ਰਿੰਮੀ ਬੈਨੀਪਾਲ, ਭੂਲਵਿਰ ਕੁਠਾਲਾ,ਜਗਤਾਰ ਖੋਖਰ ਕਾਕਾ ਸਿੰਘ,ਗੁਰਪ੍ਰੀਤ ਉਭਾਵਾਲ,ਮਨਵੀਰ ਖੇੜੀ,ਗੁਰਪ੍ਰੀਤ ਸ਼ੇਰੋ,ਕੁਲਦੀਪ ਸ਼ੇਰੋ,ਸੁਖਚੈਨ ਸ਼ੇਰੋ,ਸੁਖਜਿੰਦਰ ਸਿੰਘ,ਕੁਲਦੀਪ ਬਿਰਿੰਗ,ਗੌਰਵ, ਹਰੀ ਸਿੰਘ ,ਮਨਦੀਪ ਸਿੰਘ,ਸੁਖਦੇਵ ਸਿੰਘ, ਸ਼ੇਰੋ ਕੁਲਵੰਤ,ਕਾਕਾ ਸਿੰਘ, ਹਾਜ਼ਰ ਸਨ।
ਸੱਚਖੰਡ ਦੇ ਰਾਗੀ ਸਿੰਘਾਂ ਨੇ ਮੁੱਖ ਗ੍ਰੰਥੀ ਦੇ ਬਾਅਦ ਪਟਨਾ ਸਾਹਿਬ ਦੇ ਜਥੇਦਾਰ ਖਿਲਾਫ਼ ਖੋਲ੍ਹਿਆ ਮੋਰਚਾ
NEXT STORY