ਅੰਮ੍ਰਿਤਸਰ (ਛੀਨਾ) : ਧਾਰਮਿਕ ਸਥਾਨਾਂ ਦੀ ਸਾਂਭ ਸੰਭਾਲ ਅਤੇ ਸਿੱਖੀ ਸਿੱਧਾਂਤਾ ਦੀ ਰਾਖੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ’ਚ ਆਈ ਸੀ ਪਰ ਹੁਣ ਕਾਬਜ਼ ਧੜਾ ਆਪਣੇ ਨਿੱਜੀ ਮੁਫਾਦਾਂ ਦੀ ਪੂਰਤੀ ਲਈ ਕਮੇਟੀ ਦੀ ਦੁਰਵਰਤੋਂ ਕਰ ਰਿਹਾ ਹੈ। ਇਹ ਵਿਚਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਸਵ.ਭਾਈ ਪ੍ਰਮਜੀਤ ਸਿੰਘ ਖਾਲਸਾ ਦੀ ਯਾਦ ’ਚ ਵਿਰਸਾ ਵਿਹਾਰ ਵਿਖੇ ਕਰਵਾਏ ਗਏ ਵਿਚਾਰ ਗੋਸਟੀ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਦਾਇਰਾ ਵੀ ਸਾਜ਼ਿਸ਼ ਤਹਿਤ ਹੀ ਸੀਮਤ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਸਮੁੱਚੀ ਸਿੱਖ ਕੌਮ ’ਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਪੰਥਕ ਸੰਸਥਾਵਾਂ ਨੂੰ ਬਚਾਉਣ ਲਈ ਨੌਜਵਾਨਾਂ ਅਤੇ ਸੰਗਤਾਂ ਨੂੰ ਜਾਗਰੂਕ ਕਰਨ ਵਾਸਤੇ ਪਿੰਡ-ਪਿੰਡ ਜਾ ਕੇ ਹੋਕਾ ਦਿਆਂਗਾ ਅਤੇ ਨੌਜਵਾਨਾਂ ਦੇ ਜਾਗਰੂਕ ਹੋਣ ਨਾਲ ਹੀ ਪੰਥਕ ਸਿਧਾਂਤਾ ਦੀ ਪਹਿਰੇਦਾਰੀ ਕਰਨ ਵਾਲਾ ਅਕਾਲੀ ਦਲ ਬਣੇਗਾ।
ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਭਾਈ ਮੇਜਰ ਸਿੰਘ ਖਾਲਸਾ ਤੇ ਪ੍ਰਧਾਨ ਦਲੇਰ ਸਿੰਘ ਡੋਡ ਨੇ ਆਖਿਆ ਕਿ ਸਿੰਘ ਸਾਹਿਬਾਨ ਦੀਆਂ ਨਿਯੁਕਤੀਆਂ ਅਤੇ ਸੇਵਾ ਮੁਕਤੀਆਂ ਨੂੰ ਲੈ ਕੇ ਬਾਦਲ ਧੜੇ ਵਲੋਂ ਜੋ ਮਾਹੋਲ ਸਿਰਜਿਆ ਜਾ ਰਿਹਾ ਹੈ ਉਸ ਖ਼ਿਲਾਫ ਫੈਡਰੇਸ਼ਨ ਇਕ ਜਨ ਅੰਦੋਲਨ ਖੜਾ ਕਰੇਗੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ ਉਚਤਾ ਤੇ ਸਰਬ ਵਿਆਪਕਤਾ ਨੂੰ ਜਿਉਦਿਆਂ ਰੱਖੇਗੀ। ਇਸ ਸਮੇਂ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਜਿੰਦਾ, ਭਾਈ ਪਰਮਪਾਲ ਸਿੰਘ ਸਭਰਾਵਾਂ, ਭਾਈ ਜਸਪਾਲ ਸਿੰਘ ਇਸਲਾਮ ਗੰਜ, ਭਾਈ ਨਰਿੰਦਰ ਸਿੰਘ ਖਾਲਸਾ, ਭਾਈ ਹਰਅਸੀਸ ਸਿੰਘ, ਭਾਈ ਸੁਪ੍ਰੀਤ ਸਿੰਘ, ਭਾਈ ਬਲਜੀਤ ਸਿੰਘ ਬੀਤਾ, ਗੁਰਪ੍ਰਤਾਪ ਸਿੰਘ, ਮਨਿੰਦਰ ਸਿੰਘ, ਧਰਮਿੰਦਰ ਸਿੰਘ ਜੈਤੋ, ਬਚਿੱਤਰ ਸਿੰਘ ਪਠਾਨਕੋਟ, ਅਮਰੀਕ ਸਿੰਘ ਖਾਲਸਾ, ਹਰਜੀਤ ਸਿੰਘ ਹੈਪੀ, ਹਰਪ੍ਰੀਤ ਸਿੰਘ ਗੋਲਡੀ, ਸਰਬਜੀਤ ਸਿੰਘ, ਸੁਖਦੇਵ ਸਿੰਘ, ਸੰਦੀਪ ਸਿੰਘ, ਪ੍ਰਮਜੀਤ ਸਿੰਘ ਦਿੱਲੀ, ਜਤਿੰਦਰ ਸਿੰਘ ਆਦਿ ਹਾਜ਼ਰ ਸਨ।
ਸ਼ਰਮਨਾਕ ! ਪੰਜਾਬ 'ਚ 3 ਨੌਜਵਾਨਾਂ ਨੇ ਵਿਦਿਆਰਥੀ ਨਾਲ ਕੀਤਾ ਕੁਕਰਮ, ਹੈਰਾਨ ਕਰੇਗਾ ਪੂਰਾ ਮਾਮਲਾ
NEXT STORY