ਚੰਡੀਗੜ੍ਹ (ਸੁਸ਼ੀਲ) : ਮਲੋਆ ਬੱਸ ਸਟੈਂਡ ਨੇੜੇ ਮਾਰਕਿਟ ਜਾ ਰਹੇ ਨੌਜਵਾਨ ’ਤੇ ਆਟੋ ’ਚ ਸਵਾਰ ਨੌਜਵਾਨ ਜਾਨਲੇਵਾ ਹਮਲਾ ਕਰ ਕੇ ਫ਼ਰਾਰ ਹੋ ਗਏ। ਹਮਲਾਵਰਾਂ ਨੇ ਚਾਕੂਆਂ, ਰਾਡਾਂ ਤੇ ਤਲਵਾਰਾਂ ਨਾਲ ਹਮਲਾ ਕਰ ਕੇ ਨੌਜਵਾਨ ਨੂੰ ਲਹੂ-ਲੁਹਾਨ ਕਰ ਦਿੱਤਾ। ਸੂਚਨਾ ਮਿਲਣ ’ਤੇ ਪੁਲਸ ਨੇ ਜ਼ਖ਼ਮੀ ਨੂੰ ਸੈਕਟਰ-16 ਦੇ ਜਨਰਲ ਹਸਪਤਾਲ ’ਚ ਦਾਖ਼ਲ ਕਰਵਾਇਆ। ਜ਼ਖ਼ਮੀ ਦੀ ਪਛਾਣ ਮਲੋਆ ਈ. ਡਬਲਿਊ. ਐੱਸ. ਕਾਲੋਨੀ ਨਿਵਾਸੀ ਦੀਪਕ ਵਜੋਂ ਹੋਈ।
ਮਲੋਆ ਥਾਣਾ ਪੁਲਸ ਨੇ ਹਮਲਾਵਰਾਂ ਵਰਿੰਦਰ ਉਰਫ਼ ਬੀਰੀ, ਸੋਨੂੰ ਯਾਦਵ, ਅਮਨ ਤੇ ਸੰਜੇ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ਹੈ। ਪੀੜਤ ਦੀਪਕ ਨੇ ਪੁਲਸ ਨੂੰ ਦੱਸਿਆ ਕਿ ਉਹ ਸੋਮਵਾਰ ਰਾਤ ਨੂੰ ਮਾਰਕੀਟ ਜਾ ਰਿਹਾ ਸੀ। ਮਲੋਆ ਬੱਸ ਸਟੈਂਡ ਕੋਲ ਆਟੋ ਰੁਕਿਆ। ਸਾਰੇ ਮੁਲਜ਼ਮ ਹਥਿਆਰਾਂ ਨਾਲ ਆਟੋ ’ਚੋਂ ਉਤਰੇ ਤੇ ਉਸ ’ਤੇ ਹਮਲਾ ਕਰ ਦਿੱਤਾ। ਵਰਿੰਦਰ ਨੇ ਡੰਡਿਆਂ ਨਾਲ, ਸੋਨੂੰ ਨੇ ਰਾਡ ਨਾਲ, ਅਮਨ ਨੇ ਚਾਕੂ ਨਾਲ ਅਤੇ ਸੰਜੇ ਨੇ ਸਲਗਰ ਨਾਲ ਹਮਲਾ ਕੀਤਾ ਉਪਰੰਤ ਉਹ ਫ਼ਰਾਰ ਹੋ ਗਏ।
ਵੱਡੀ ਖ਼ਬਰ : ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਦਾ ਪੁੱਤਰ ਹੋਇਆ ਗਾਇਬ
NEXT STORY