ਜਲੰਧਰ (ਪੁਨੀਤ)-ਟਰੇਨਾਂ ਦੀ ਦੇਰੀ ਦਾ ਸਿਲਸਿਲਾ ਜਾਰੀ ਰਹਿਣ ਨਾਲ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੰਮੇ ਰੂਟ ਦੀਆਂ ਟਰੇਨਾਂ ਦੇ ਨਾਲ-ਨਾਲ ਲੋਕਲ ਡੀ. ਐੱਮ. ਯੂ. ਵੀ ਦੇਰੀ ਨਾਲ ਚੱਲੇ, ਜਿਸ ਕਾਰਨ ਯਾਤਰੀਆਂ ਨੂੰ ਘੰਟਿਆਂਬੱਧੀ ਉਡੀਕ ਕਰਨੀ ਪਈ। ਸੁਪਰਫ਼ਾਸਟ ਵੰਦੇ ਭਾਰਤ ਐਕਸਪ੍ਰੈੱਸ ਸਮੇਤ ਵੱਖ-ਵੱਖ ਰੂਟਾਂ ਦੀਆਂ ਕਈ ਟਰੇਨਾਂ ਦੇਰੀ ਦਾ ਸ਼ਿਕਾਰ ਹੋਈਆਂ।
ਇਸੇ ਸਿਲਸਿਲੇ ਵਿਚ ਨਵੀਂ ਦਿੱਲੀ ਤੋਂ ਆਉਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ 22487 ਆਪਣੇ ਤੈਅ ਸਮੇਂ ਸ਼ਾਮ 7.24 ਵਜੇ ਤੋਂ ਅੱਧੇ ਘੰਟੇ ਤੋਂ ਵੱਧ ਦੀ ਦੇਰੀ ਨਾਲ ਕੈਂਟ ਪਹੁੰਚੀ। ਇਸੇ ਤਰ੍ਹਾਂ ਨਵੀਂ ਦਿੱਲੀ ਤੋਂ ਵੈਸ਼ਨੋ ਦੇਵੀ ਜਾਣ ਵਾਲੀ 22439 ਵੰਦੇ ਭਾਰਤ ਲਗਭਗ ਅੱਧਾ ਘੰਟਾ ਲੇਟ ਰਹਿੰਦੇ ਹੋਏ ਸਵੇਰੇ ਸਾਢੇ 10 ਵਜੇ ਕੈਂਟ ਪਹੁੰਚੀ। ਉੱਥੇ ਹੀ, ਵੈਸ਼ਨੋ ਦੇਵੀ ਤੋਂ ਆਉਣ ਵਾਲੀ 22440 ਵੰਦੇ ਭਾਰਤ 1 ਘੰਟੇ ਤੋਂ ਵੱਧ ਦੀ ਦੇਰੀ ਨਾਲ ਸ਼ਾਮ 7.55 ਵਜੇ ਤੋਂ ਬਾਅਦ ਕੈਂਟ ਪਹੁੰਚੀ।

ਇਹ ਵੀ ਪੜ੍ਹੋ: ਪੰਜਾਬ ਪੁਲਸ ਦੇ ਇਸ SHO 'ਤੇ ਡਿੱਗੀ ਗਾਜ! ਹੋਈ ਵੱਡੀ ਕਾਰਵਾਈ, ਮੋਬਾਇਲ ਨੇ ਖੋਲ੍ਹੇ ਰਾਜ਼
ਵੈਸ਼ਨੋ ਦੇਵੀ ਜਾਣ ਵਾਲੀ ਮਾਲਵਾ ਐਕਸਪ੍ਰੈੱਸ 12919 ਆਪਣੇ ਤੈਅ ਸਮੇਂ ਤੋਂ ਲਗਭਗ 3 ਘੰਟੇ ਲੇਟ ਰਹਿੰਦੇ ਹੋਏ ਦੁਪਹਿਰ ਡੇਢ ਵਜੇ ਤੋਂ ਬਾਅਦ ਕੈਂਟ ਪਹੁੰਚੀ। ਅੰਮ੍ਰਿਤਸਰ ਜਾਣ ਵਾਲੀ ਆਮਰਪਾਲੀ ਐਕਸਪ੍ਰੈੱਸ 15707 ਵੀ ਲਗਭਗ 1 ਘੰਟੇ ਦੀ ਦੇਰੀ ਨਾਲ ਦੁਪਹਿਰ ਪੌਣੇ 12 ਵਜੇ ਸਿਟੀ ਰੇਲਵੇ ਸਟੇਸ਼ਨ ਪਹੁੰਚੀ।
ਇਸੇ ਤਰ੍ਹਾਂ ਹੁਸ਼ਿਆਰਪੁਰ ਤੋਂ ਆਉਣ ਵਾਲੇ ਡੀ. ਐੱਮ. ਯੂ. 74917 ਆਪਣੇ ਤੈਅ ਸਮੇਂ ਸ਼ਾਮ 7 ਵਜੇ ਤੋਂ ਲਗਭਗ 1 ਘੰਟੇ ਦੀ ਦੇਰੀ ਨਾਲ 8 ਵਜੇ ਤੋਂ ਬਾਅਦ ਸਿਟੀ ਸਟੇਸ਼ਨ ਪਹੁੰਚੇ। ਟਰੇਨਾਂ ਦੇ ਲਗਾਤਾਰ ਦੇਰੀ ਨਾਲ ਚੱਲਣ ਕਾਰਨ ਯਾਤਰੀਆਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਵਿਚ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ: ਪੰਜਾਬ: ਸਹੁਰਿਆਂ ਤੋਂ ਵਾਪਸ ਜਾ ਰਹੇ ਪਤੀ ਨੇ ਰਸਤੇ 'ਚ ਹੀ ਕਤਲ ਕੀਤੀ ਪਤਨੀ! ਫਿਰ ਲਾਸ਼ ਨੂੰ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ: ਰੇਡ ਕਰਨ ਗਈ ਪੁਲਸ ਪਾਰਟੀ 'ਤੇ ਹਮਲਾ! SI ਦੀ ਪਾੜੀ ਵਰਦੀ
NEXT STORY