ਤਲਵੰਡੀ ਭਾਈ (ਪਾਲ) : ਵਿਦੇਸ਼ ਜਾ ਕੇ ਡਾਲਰ ਕਮਾਉਣ ਦੀ ਲਾਲਸਾ ਅਧੀਨ ਲੋਕਾਂ ਵੱਲੋਂ ਕਿਸ ਤਰ੍ਹਾਂ ਸਿਰਫ ਕਾਗਜ਼ੀ ਖਾਨਾਪੂਰਤੀ ਲਈ ਕੱਚੇ ਪੱਕੇ ਵਿਆਹ ਕਰਵਾਉਣ ਦਾ ਮਤਲਬਪ੍ਰਸਤੀ ਤਿੜਕ ਰਹੇ ਹਨ। ਤਲਵੰਡੀ ਭਾਈ ਦੇ ਨਾਲ ਲੱਗਦੇ ਇਕ ਪਿੰਡ ਦੇ ਇਕ ਨੌਜਵਾਨ ਨੇ ਵਿਦੇਸ਼ ਜਾਣ ਲਈ ਇਕ ਆਈਲੈਟ ਪਾਸ ਲੜਕੀ ਨਾਲ ਵਿਆਹ ਕਰਵਾ ਕੇ ਸਿਰਫ ਕੈਨੇਡਾ ਜਾਣ ਦਾ ਮਨਸੂਬਾ ਤਿਆਰ ਕੀਤਾ। ਪਹਿਲਾਂ ਆਪਣੀ ਆਈਲੈਟ ਪਾਸ ਘਰ ਵਾਲੀ ਨੂੰ ਵਿਦੇਸ਼ ਜਾਣ ਲਈ ਵਿਦੇਸ਼ਾਂ ਦੇ ਕਾਲਜਾਂ ਦੀਆਂ ਫੀਸਾਂ, ਬੈਂਕਾਂ ਵਿਚ ਪੇਸ਼ਗੀ ਰਕਮ ਰੱਖਣ ਉਥੋਂ ਦੀਆਂ ਬੈਂਕ ਵਿਚ ਜੇ. ਆਈ. ਸੀ. ਅਕਾਊਂਟ ਵਿਚ ਲੱਖਾਂ ਰੁਪਏ ਰੱਖਣ ਤੋਂ ਇਲਾਵਾ ਫਿਰ ਸਟੱਡੀ ਵੀਜ਼ਾ ਆ ਜਾਣ ’ਤੇ ਰੱਜਵੀਂ ਖਰੀਦਦਾਰੀ ਤੇ ਬਲੈਕ ਵਿਚ ਮਹਿੰਗੇ ਭਾਅ ਮਿਲ ਰਹੀਆਂ ਜਹਾਜ਼ ਦੀਆਂ ਟਿਕਟਾਂ ਖਰੀਦ ਕੇ ਖੁਸ਼ੀ ਖੁਸ਼ੀ ਜਹਾਜ਼ ਚੜ੍ਹਾਇਆ ਗਿਆ ਅਤੇ ਉਸ ਦੇ ਵਿਦੇਸ਼ ਪਹੁੰਚ ਜਾਣ ’ਤੇ ਵੀ ਉਸ ਦੇ ਖਰਚੇ ਲਈ ਕਈ ਮਹੀਨੇ ਪੈਸੇ ਇਥੋਂ ਭੇਜਦੇ ਰਹੇ। ਹੱਦ ਤਾਂ ਉਦੋਂ ਹੋ ਗਈ ਜਦੋਂ ਖਰਚਾ ਕਰਨ ਵਾਲੇ ਇਸ ਨੌਜਵਾਨ ਦੀ ਵਿਦੇਸ਼ ਬੈਠੀ ਪਤਨੀ ਨੇ ਉਥੋਂ ਇਹ ਕਹਿ ਕੇ ਕੋਰਾ ਜਵਾਬ ਦੇ ਦਿੱਤਾ ਕਿ ਮੇਰਾ ਤਾਂ ਇਹ ਤੇਰੇ ਨਾਲ ਨਕਲੀ ਵਿਆਹ ਸੀ, ਇਸ ਲਈ ਹੁਣ ਮੈਂ ਤੈਨੂੰ ਬਾਹਰ ਨਹੀਂ ਬੁਲਾ ਸਕਦੀ ਅਤੇ ਅੱਜ ਤੋਂ ਬਾਅਦ ਮੈਨੂੰ ਫੋਨ ਕਰਨ ਦੀ ਕੋਸ਼ਿਸ਼ ਨਾ ਕਰੀ, ਕਿਉਂਕਿ ਮੈਂ ਇਥੇ ਆਪਣੇ ਲਈ ਹੋਰ ਲੜਕਾ ਲੱਭ ਲਿਆ ਹੈ।
ਇਹ ਵੀ ਪੜ੍ਹੋ : ਪਟਿਆਲਾ ਦੇ ਇਤਿਹਾਸਕ ਕਾਲੀ ਦੇਵੀ ਮੰਦਰ ’ਚ ਬੇਅਦਬੀ ਦੀ ਕੋਸ਼ਿਸ਼, ਵੱਡੀ ਗਿਣਤੀ ’ਚ ਪੁਲਸ ਤਾਇਨਾਤ
ਇਸ ਤਰ੍ਹਾਂ ਦੇ ਧੋਖਾਧੜੀ ਦੇ ਇਕ ਨਹੀਂ ਅਨੇਕਾਂ ਮਾਮਲੇ ਰੋਜ਼ਾਨਾ ਸਾਡੇ ਪੰਜਾਬ ਵਿਚ ਵਾਪਰ ਰਹੇ ਹਨ, ਜਿਸ ਦੀ ਇਕ ਹੋਰ ਮਿਸਾਲ ਤਲਵੰਡੀ ਭਾਈ ਦੇ ਨਾਲ ਲੱਗਦੇ ਇਕ ਹੋਰ ਪਿੰਡ ਦੇ ਇਕ ਨੌਜਵਾਨ ਲੜਕੇ ਨੇ ਵਿਦੇਸ਼ ਜਾਣ ਲਈ ਆਪਣੀ ਪਤਨੀ ਨੂੰ ਪਹਿਲਾਂ ਭਰੋਸੇ ਵਿਚ ਲੈ ਕੇ ਉਸ ਦੀ ਸਹਿਮਤੀ ਨਾਲ ਆਰਜੀ ਤੌਰ ’ਤੇ ਤਲਾਕ ਦੀ ਰਸਮ ਪੂਰੀ ਕਰਨ ਤੋਂ ਉਪਰੰਤ ਵਿਦੇਸ਼ ਵੱਸਦੀ ਕਿਸੇ ਹੋਰ ਔਰਤ ਨਾਲ ਪੈਸਿਆਂ ਦਾ ਲੈਣ ਦੇਣ ਕਰਕੇ ਵਿਦੇਸ਼ ਪਹੁੰਚਣ ਤੋਂ ਬਾਅਦ ਕਾਗਜ਼ੀ ਪਤਨੀ ਨੂੰ ਤਾਂ ਤਲਾਕ ਦੇ ਦਿੱਤਾ ਪਰ ਆਪਣੀ ਅਸਲੀ ਪਤਨੀ ਨੂੰ ਵਸਾਉਣ ਦੀ ਬਜਾਏ ਵਿਦੇਸ਼ ਵੱਸਦੀ ਕਿਸੇ ਹੋਰ ਵਿਦਿਆਰਥਣ ਕੁੜੀ ਨਾਲ ਵਿਆਹ ਕਰਵਾ ਕੇ ਉਥੇ ਹੀ ਵੱਸ ਗਿਆ। ਪਰ ਪਿੰਡ ਵਿਚ ਉਸ ਦੀ ਉਡੀਕ ਵਿਚ ਬੈਠੀ ਉਸ ਦੀ ਅਸਲੀ ਪਤਨੀ ਹੁਣ ਕੋਈ ਕਾਨੂੰਨੀ ਚਾਰਾਜੋਈ ਕਰਨ ਜੋਗੀ ਨਹੀਂ ਰਹੀ।
ਇਹ ਵੀ ਪੜ੍ਹੋ : ਜਲੰਧਰ ਦੇ ਪੌਸ਼ ਇਲਾਕੇ ’ਚ ਔਰਤ ਨੂੰ ਲੁੱਟ ਕੇ ਭੱਜਾ ਸਿੱਖੀ ਸਰੂਪ ਧਾਰਨ ਕੀਤਾ ਲੁਟੇਰਾ ਕਾਬੂ, ਤਲਾਸ਼ੀ ਦੌਰਾਨ ਉੱਡੇ ਹੋਸ਼
ਇਸੇ ਤਰ੍ਹਾਂ ਇਕ ਹੋਰ ਸ਼ਾਤਰ ਦਿਮਾਗ ਵਿਅਕਤੀ ਨੇ ਆਪਣੀ ਅਨਪੜ੍ਹ ਪਤਨੀ ਕੋਲੋਂ ਪਾਸਪੋਰਟ ਬਨਾਉਣ ਤੇ ਵੀਜ਼ਾ ਲਗਵਾਉਣ ਦੇ ਬਹਾਨੇ ਦਸਤਖਤ ਲੈ ਕੇ ਅਦਾਲਤ ਵਿਚ ਬਿਆਨ ਦਵਾ ਕੇ ਤਲਾਕ ਲੈ ਗਿਆ ਤੇ ਪੈਸਾ ਹੱਥ ਆਉਣ ਤੇ ਉਸ ਨੇ ਆਪਣੇ ਨੇੜਲੇ ਸ਼ਹਿਰ ਵਿਚ ਹੀ ਇਕ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦੀ ਇਕ ਪੜ੍ਹੀ ਲਿਖੀ ਮੈਡਮ ਨਾਲ ਵਿਆਹ ਕਰਵਾ ਲਿਆ। ਉਸ ਦੀ ਇਸ ਕਰਤੂਤ ਦਾ ਪਹਿਲੀ ਪਤਨੀ ਨੂੰ ਪਤਾ ਲੱਗਣ ’ਤੇ ਉਹ ਵਿਚਾਰੀ ਬਥੇਰਾ ਰੋਈ ਕੁਰਲਾਈ ਪਰ ਕਾਗਜ਼ੀ ਕਾਰਵਾਈ ਪੂਰੀ ਹੋਣ ਕਰਕੇ ਉਸ ਦੀ ਕੋਈ ਫਰਿਆਦ ਨਹੀਂ ਸੁਣੀ ਗਈ।
ਇਹ ਵੀ ਪੜ੍ਹੋ : ਬਿਜਲੀ-ਪਾਣੀ ਦੀ ਬਰਬਾਦੀ ਰੋਕਣ ਲਈ ਵੱਡਾ ਕਦਮ ਚੁੱਕਣ ਦੀ ਤਿਆਰੀ, ਟਿਊਬਵੈੱਲ ’ਤੇ ਲੱਗਣਗੇ ਟਾਈਮਰ
ਕੈਨੇਡਾ ਦੀ ਧਰਤੀ ਤੋਂ ਪਰਤੇ ਜਗਤਾਰ ਸਿੰਘ ਮਾਨ, ਪ੍ਰਿਤਪਾਲ ਸਿੰਘ ਸਿੱਧੂ ਨੇ ਕਿਹਾ ਕਿ ਵਿਦੇਸ਼ਾਂ ਵਿਚ ਵੀ ਹੁਣ ਰਿਸ਼ਤੇ ਸਿਰਫ ਪੈਸੇ ਦੀ ਬੁਨਿਆਦ ਤੇ ਨਹੀਂ ਖੜਦੇ, ਸਗੋਂ ਪਰਿਵਾਰਿਕ ਰਿਸ਼ਤਿਆਂ ਦੀ ਮਜ਼ਬੂਤੀ ਦਾ ਆਧਾਰ ਪਵਿੱਤਰਤਾ ਤੇ ਵਿਸ਼ਵਾਸ਼ ਨਾਲ ਹੁੰਦਾ ਹੈ। ਜੇ ਇਹ ਵਿਸਵਾਸ਼ ਤਿੜਕਣ ਲੱਗ ਜਾਵੇ ਤਾਂ ਸਾਡਾ ਸਾਰਾ ਭਾਈਚਾਰਕ ਸਮਾਜ ਹੀ ਖੇਰੂੰ ਖੇਰੂੰ ਹੋ ਜਾਵੇਗਾ। ਮਹਿਲਾ ਮੋਰਚਾ ਭਾਜਪਾ ਦੇ ਵਾਈਸ ਪ੍ਰਧਾਨ ਸੰਤੋਸ਼ ਬਾਂਸਲ ਨੇ ਕਿਹਾ ਕਿ ਕਾਗਜ਼ੀ ਵਿਆਹਾਂ ਦੇ ਵੱਧ ਰਹੇ ਰੁਝਾਨ ਨੇ ਤਾਂ ਮਾਨਵੀ ਰਿਸ਼ਤਿਆਂ ਦੀ ਪਵਿੱਤਰਤਾ ਨੂੰ ਹੀ ਖਤਮ ਕਰ ਦਿੱਤਾ ਹੈ। ਇਲਾਕੇ ਦੇ ਮੋਹਤਬਰ ਸਤਪਾਲ ਸਿੰਘ ਤਲਵੰਡੀ, ਸੰਤੋਸ਼ ਕੁਮਾਰ ਮੰਗਲਾ, ਜਗਦੀਪ ਸਿੰਘ ਬਰਾੜ, ਰਿਟਾਇਰ ਮਾਸਟਰ ਨਾਇਬ ਸਿੰਘ ਸਮੇਤ ਹੋਰ ਵੀ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਾਗਜ਼ੀ ਸ਼ਾਦੀਆਂ ਅਤੇ ਫਰਜ਼ੀ ਗੋਦ ਲੈਣ (ਮੁਤਬੰਨਾ) ਬਨਾਉਣ ਨੂੰ ਰੋਕਣ ਲਈ ਪੜਤਾਲ ਸਿਸਟਮ ਸਖ਼ਤ ਕੀਤਾ ਜਾਵੇ ਤੇ ਅਜਿਹੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਸਿਰਫ ਮਤਲਬ ਪ੍ਰਸਤੀ ਖਾਤਰ ਆਪਣੇ ਪਰਿਵਾਰ ਦੇ ਹੀ ਭੋਲੇ ਭਾਲੇ ਮੈਂਬਰਾਂ ਨਾਲ ਸ਼ਰੇਆਮ ਹੋ ਰਹੀ ਧੋਖਾਧੜੀ ਦੀ ਭੈੜੀ ਕਿਵਾਇਤ ਨੂੰ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ : ਪੰਜਾਬ ਵਿਚ 107 ਕਰੋੜ ਦੀ ਤਿਰਪਾਲ ਖਰੀਦ ਵਿਵਾਦਾਂ ’ਚ, ਮੁੱਖ ਮੰਤਰੀ ਵਲੋਂ ਜਾਂਚ ਦੇ ਹੁਕਮ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਨੌਜਵਾਨਾਂ ਲਈ ਅਹਿਮ ਖ਼ਬਰ, ਸੂਬਾ ਸਰਕਾਰ ਨੇ ਲਿਆ ਵੱਡਾ ਫ਼ੈਸਲਾ
NEXT STORY