ਅਬੋਹਰ (ਸੁਨੀਲ) : ਬੀਤੀ ਸ਼ਾਮ ਪਿੰਡ ਕੁਲਾਰ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਪਿੰਡ ਦੇ ਵਾਟਰ ਵਰਕਸ ਦੀ ਡਿੱਗੀ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਸੰਦੀਪ ਕੁਮਾਰ ਦੀ ਉਮਰ ਕਰੀਬ 23 ਸਾਲ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੰਦੀਪ ਪਿੰਡ ਵਿਚ ਹੀ ਬਣੀ ਲਾਇਬ੍ਰੇਰੀ ’ਚ ਪੜ੍ਹਦਾ ਸੀ, ਜਿੱਥੇ ਪਿੰਡ ਦੇ ਵੱਡੀ ਗਿਣਤੀ ਬੱਚੇ ਪੜ੍ਹਨ ਆਉਂਦੇ ਹਨ। ਬੀਤੀ ਸ਼ਾਮ ਕੁੱਝ ਨੌਜਵਾਨਾਂ ਨੇ ਉਸ ਦੀ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਸੰਦੀਪ ਨੇ ਵਾਟਰ ਵਰਕਸ ਦੀ ਡਿੱਗੀ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਕੁੱਝ ਲੋਕ ਸੰਦੀਪ ’ਤੇ ਪਿੰਡ ਦੀ ਇਕ ਕੁੜੀ ਨਾਲ ਕਥਿਤ ਤੌਰ ’ਤੇ ਛੇੜਛਾੜ ਕਰਨ ਦਾ ਦੋਸ਼ ਲਗਾ ਰਹੇ ਸਨ, ਜਿਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਕੁੱਟਮਾਰ ਕੀਤੀ, ਜਿਸ ਕਾਰਨ ਉਸ ਨੇ ਦੁਖ਼ੀ ਹੋ ਕੇ ਇਹ ਕਦਮ ਚੁੱਕਿਆ। ਪੁਲਸ ਥਾਣਾ ਬਹਾਵਵਾਲਾ ਨੇ ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ’ਚ ਰਖਵਾਉਂਦੇ ਹੋਏ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਹਨ।
ਲੁਧਿਆਣਾ ਰੇਲਵੇ ਸਟੇਸ਼ਨ ਤੋਂ 7 ਮਹੀਨਿਆਂ ਦੀ ਬੱਚੀ ਚੋਰੀ ਹੋਣ ਦੇ ਮਾਮਲੇ 'ਚ ਨਵਾਂ ਮੋੜ
NEXT STORY