ਅੰਮ੍ਰਿਤਸਰ (ਸੁਮਿਤ) : ਅੰਮ੍ਰਿਤਸਰ ਦੇ ਸੁਲਤਾਨਵਿੰਡ ਮੁੱਖ ਰੋਡ 'ਤੇ ਪੈਂਦੀ ਮੁਰੱਬੇ ਵਾਲੀ 'ਚ ਹੱਸਦੇ-ਖੇਡਦੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਉਦੋਂ ਗ੍ਰਹਿਣ ਲੱਗ ਗਿਆ, ਜਦੋਂ ਪੁਲਸ ਦੇ ਤਸ਼ੱਦਦ ਤੋਂ ਦੁਖੀ ਹੋ ਕੇ ਮਾਪਿਆਂ ਦੇ ਜਿਗਰ ਦੇ ਟੋਟੇ ਨੇ ਖ਼ੁਦਕੁਸ਼ੀ ਕਰ ਲਈ। ਆਪਣੇ ਪੁੱਤ ਦੀ ਮੌਤ 'ਤੇ ਵਿਲਕਦੀ ਅਤੇ ਵੈਣ ਪਾਉਂਦੀ ਮਾਂ ਨੂੰ ਦੇਖ ਕੇ ਹਰ ਕਿਸੇ ਦਾ ਦਿਲ ਭਰ ਗਿਆ।
ਇਹ ਵੀ ਪੜ੍ਹੋ : ਮੋਹਾਲੀ 'ਚ 'ਕੋਰੋਨਾ' ਦੇ 67 ਨਵੇਂ ਕੇਸਾਂ ਦੀ ਪੁਸ਼ਟੀ, ਜਾਣੋ ਜ਼ਿਲ੍ਹੇ ਦੇ ਤਾਜ਼ਾ ਹਾਲਾਤ
ਜਾਣਕਾਰੀ ਮੁਤਾਬਕ ਮ੍ਰਿਤਕ ਸੰਦੀਪ ਦੇ ਭਰਾ ਦਰਸ਼ਨ 'ਤੇ ਦੋਸ਼ ਸੀ ਕਿ ਉਸ ਨੇ ਕਿਸੇ ਨੇਤਾ 'ਤੇ ਗੋਲੀਆਂ ਚਲਾਈਆਂ ਹਨ, ਜਿਸ ਕਾਰਨ ਦਰਸ਼ਨ ਡਰਦੇ ਮਾਰੇ ਘਰੋਂ ਚਲਾ ਗਿਆ। ਦਰਸ਼ਨ ਦੇ ਨਾ ਮਿਲਣ 'ਤੇ ਪੁਲਸ ਨੇ ਉਸ ਦੇ ਛੋਟੇ ਭਰਾ ਸੰਦੀਪ ਨੂੰ ਨਾਜਾਇਜ਼ ਤੌਰ 'ਤੇ ਹਿਰਾਸਤ 'ਚ ਲੈ ਲਿਆ ਅਤੇ ਉਸ 'ਤੇ ਭਾਰੀ ਤਸ਼ੱਦਦ ਢਾਹੇ।
ਇਹ ਵੀ ਪੜ੍ਹੋ : 10 ਸਾਲਾਂ ਦੀ ਬੱਚੀ 'ਤੇ ਬੇਈਮਾਨ ਹੋਇਆ ਗੁਆਂਢੀ, ਅਮਰੂਦ ਤੋੜਨ ਬਹਾਨੇ ਲੈ ਗਿਆ ਤੇ ਫਿਰ...
ਬੀਤੀ ਸ਼ਾਮ ਜਦੋਂ ਉਹ ਘਰ ਆਇਆ ਤਾਂ ਉਸ ਨੇ ਪੁਲਸ ਦੇ ਤਸ਼ੱਦਦ ਤੋਂ ਤੰਗ ਆ ਕੇ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ, ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਮ੍ਰਿਤਕ ਦੀ ਲਾਸ਼ ਥਾਣੇ ਬਾਹਰ ਰੱਖ ਕੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ : ਵਿਦਿਆਰਥੀਆਂ ਨੂੰ ਅੱਜ ਵੰਡੇ ਜਾਣਗੇ 'ਕੈਪਟਨ ਦੇ ਸਮਾਰਟਫੋਨ', ਜਾਣੋ ਕਿਸ ਜ਼ਿਲ੍ਹੇ 'ਚ ਕਿੰਨੇ ਮਿਲਣਗੇ
ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਵੱਡੇ ਪੁੱਤ 'ਤੇ ਵੀ ਝੂਠੇ ਦੋਸ਼ ਲਾਏ ਗਏ ਹਨ ਅਤੇ ਉਸ ਦੀ ਥਾਂ ਨਾਜਾਇਜ਼ ਤਰੀਕੇ ਨਾਲ ਛੋਟੇ ਪੁੱਤਰ ਸੰਦੀਪ ਨੂੰ ਟਾਰਚਰ ਕੀਤਾ ਗਿਆ, ਜਿਸ ਕਾਰਨ ਉਨ੍ਹਾਂ ਦੇ ਪੁੱਤ ਨੇ ਇੰਨਾ ਵੱਡਾ ਕਦਮ ਚੁੱਕਿਆ ਹੈ। ਪਰਿਵਾਰ ਨੇ ਇਸ ਮਾਮਲੇ 'ਚ ਪੁਲਸ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਪਰ ਪੁਲਸ ਇਸ ਮਾਮਲੇ ਦੀ ਜਾਂਚ ਦਾ ਹਵਾਲਾ ਦੇ ਕੇ ਆਪਣਾ ਪੱਲਾ ਝਾੜਦੀ ਹੋਈ ਦਿਖਾਈ ਦਿੱਤੀ।
'ਸਾਡੀ ਲੱਗਦੀ ਕਿਸੇ ਨਾ ਵੇਖੀ, ਤੇ ਟੁੱਟਦੀ ਨੂੰ ਜਗ ਜਾਣਦਾ'
NEXT STORY