ਚੰਡੀਗੜ੍ਹ (ਸੁਸ਼ੀਲ/ਰਸ਼ਮੀ) : ਪੰਜਾਬ ਯੂਨੀਵਰਸਿਟੀ ਦੇ ਰੈਜ਼ੀਡੈਂਸ਼ੀਅਲ ਏਰੀਆ ’ਚ ਨੌਜਵਾਨ ਨੇ ਸ਼ੱਕੀ ਹਾਲਤ ’ਚ ਫ਼ਾਹਾ ਲਾ ਲਿਆ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਨੌਜਵਾਨ ਨੂੰ ਹੇਠਾਂ ਉਤਾਰਿਆ ਅਤੇ ਸੈਕਟਰ-16 ਜਨਰਲ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ 28 ਸਾਲ ਦੇ ਆਕਾਸ਼ ਚੌਹਾਨ ਦੇ ਰੂਪ ’ਚ ਹੋਈ। ਪੁਲਸ ਨੂੰ ਮੌਕੇ ਤੋਂ ਕੋਈ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ ਹੈ। ਸੈਕਟਰ-11 ਥਾਣਾ ਪੁਲਸ ਨੌਜਵਾਨ ਦੀ ਮੌਤ ਦਾ ਕਾਰਨ ਪਤਾ ਕਰਨ ’ਚ ਲੱਗੀ ਹੋਈ ਹੈ। ਆਕਾਸ਼ ਚੌਹਾਨ ਪੰਜਾਬ ਯੂਨੀਵਰਸਿਟੀ ਕੈਂਪਸ ’ਚ ਆਪਣੀ ਮਾਂ ਦੇ ਨਾਲ ਰਹਿੰਦਾ ਸੀ। ਉਸ ਦੀ ਮਾਂ ਪੀ. ਯੂ. ’ਚ ਨੌਕਰੀ ਕਰਦੀ ਹੈ।
ਆਕਾਸ਼ ਨੇ ਐੱਮ. ਟੈੱਕ ਦੀ ਪੜ੍ਹਾਈ ਕੀਤੀ ਸੀ ਤੇ ਕੁੱਝ ਸਮੇਂ ਤੋਂ ਮਾਨਸਿਕ ਤਣਾਅ ’ਚ ਚੱਲ ਰਿਹਾ ਸੀ। ਬੁੱਧਵਾਰ ਸ਼ਾਮ ਘਰ ’ਚ ਇਕੱਲਾ ਸੀ, ਉਦੋਂ ਉਸ ਨੇ ਆਪਣੇ ਕਮਰੇ ’ਚ ਫ਼ਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਕੁੱਝ ਦੇਰ ਬਾਅਦ ਭੈਣ ਨੇ ਉਸ ਨੂੰ ਆਵਾਜ਼ ਲਗਾਈ, ਪਰ ਕੋਈ ਜਵਾਬ ਨਹੀਂ ਮਿਲਿਆ। ਕਮਰੇ ’ਚ ਪਹੁੰਚਣ ’ਤੇ ਆਕਾਸ਼ ਨੂੰ ਫ਼ਾਹੇ ਨਾਲ ਲਟਕਿਆ ਹੋਇਆ ਦੇਖਿਆ, ਜਿਸ ਤੋਂ ਬਾਅਦ ਪਰਿਵਾਰ ’ਚ ਹੜਕੰਪ ਮੱਚ ਗਿਆ। ਘਟਨਾ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚੀ ਤੇ ਫਾਹੇ ਤੋਂ ਉਤਾਰ ਕੇ ਸੈਕਟਰ-16 ਹਸਪਤਾਲ ਲੈ ਗਈ। ਸੈਕਟਰ-11 ਥਾਣਾ ਪੁਲਸ ਨੇ ਮਾਮਲੇ ’ਚ ਲੋੜੀਂਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕਿਸਾਨ-ਮਜ਼ਦੂਰ ਮੋਰਚੇ ਵਲੋਂ ਵੱਡੇ ਅੰਦੋਲਨ ਦਾ ਐਲਾਨ, ਸਰਵਣ ਸਿੰਘ ਪੰਧੇਰ ਨੇ ਦੱਸੀ ਅਗਲੀ ਰਣਨੀਤੀ
NEXT STORY