ਮਾਨਸਾ (ਸੰਦੀਪ ਮਿੱਤਲ)— ਅੱਜ ਯੂਥ ਕਾਂਗਰਸੀਆਂ ਨੇ ਜੀ.ਐਸ.ਟੀ. ਪ੍ਰਣਾਲੀ ਨਾਲ ਮਹਿੰਗਾਈ ਵਧਣ 'ਤੇ ਮੋਦੀ ਸਰਕਾਰ ਦਾ ਵਿਰੋਧ ਕਰਦਿਆਂ ਮਾਨਸਾ ਵਿਖੇ ਮੋਦੀ ਸਰਕਾਰ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਯੂਥ ਕਾਂਗਰਸੀਆਂ ਨੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ।
ਯੂਥ ਕਾਂਗਰਸ ਲੋਕ ਸਭਾ ਹਲਕਾ ਬਠਿੰਡਾ ਦੇ ਮੀਤ ਪ੍ਰਧਾਨ ਸੰਯੋਗਪ੍ਰੀਤ ਸਿੰਘ ਡੈਵੀ ਕਿਹਾ ਕਿ ਕੇਂਦਰ ਵਿਚਲੀ ਮੋਦੀ ਸਰਕਾਰ ਨੇ ਜੀ.ਐਸ.ਟੀ. ਲਾਗੂ ਕਰਕੇ ਦੇਸ਼ ਦੇ ਲੋਕਾਂ ਦਾ ਕਚੂਮਰ ਕੱਢ ਰਹੀ ਹੈ ਕਿਉਂਕਿ ਇਸ ਨਿਕੰਮੀ ਸਰਕਾਰ ਨੇ ਨੋਟਬੰਦੀ ਅਤੇ ਜੀ.ਐਸ.ਟੀ. ਲਾਗੂ ਕਰਕੇ ਮਹਿੰਗਾਈ ਨੂੰ ਸੱਦਾ ਦਿੱਤਾ ਹੈ। ਇਸ ਵੇਲੇ ਪੈਟਰੋਲ ਦੀਆਂ ਕੀਮਤਾਂ ਅਸਮਾਨ ਛੂਹ ਗਈਆ ਹਨ ਅਤੇ ਰੋਜ਼ਾਨਾ ਘਰੇਲੂ ਵਰਤੋਂ ਵਾਲੀਆਂ ਵਸਤਾਂ ਦੇ ਭਾਅ ਅਸਮਾਨ ਛੂਹਣ ਕਾਰਨ ਦੇਸ਼ ਦੇ ਲੋਕ ਭੁੱਖਮਰੀ ਵੱਲ ਵ ਧਣ ਲੱਗੇ ਹਨ। ਇਸ ਤੋ ਸਾਬਤ ਹੋ ਰਿਹਾ ਹੈ ਕਿ ਕੇਂਦਰ ਵਿਚਲੀ ਮੋਦੀ ਸਰਕਾਰ ਹੁਣ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਇਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਅੱਕ ਗਏ ਹਨ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਇਸ ਨਿਕੰਮੀ ਸਰਕਾਰ ਨੂੰ ਸਬਕ ਸਿਖਾਉਣ ਲਈ ਤਿਆਰ ਬੈਠੇ ਹਨ। ਇਸ ਮੌਕੇ ਜਗਦੀਪ ਸਿੰਘ ਬੁਰਜ ਢਿਲਵਾਂ, ਸੁਖਜੀਤ ਸਿੰਘ ਮਾਨਬੀਬੜੀਆਂ, ਕੇਵਲ ਅਕਲੀਆ, ਹਰਬੰਸ ਸਰਪੰਚ ਅਤੇ ਸਾਰੇ ਯੂਥ ਕਾਂਗਰਸ ਆਗੂ ਮੌਜੂਦ ਸਨ।
ਅੰਮ੍ਰਿਤਸਰ 'ਚ ਕਤਲ ਕੀਤੇ ਗਏ 6 ਸਾਲਾ ਸ਼ੁੱਭਪ੍ਰੀਤ ਦੇ ਮਾਮਲੇ 'ਚ ਨਵਾਂ ਮੋੜ, ਪੋਸਟਮਾਰਟਮ ਰਿਪੋਰਟ 'ਚ ਨੇ ਖੋਲ੍ਹਿਆ ਹੈਰਾਨ ਕਰਦਾ ਸੱਚ
NEXT STORY