ਰੂਪਨਗਰ (ਸੱਜਣ ਸੈਣੀ) : ਸਥਾਨਕ ਪੁਲਸ ਵਲੋਂ ਅੱਜ ਸਵੇਰੇ ਸਰਹਿੰਦ ਨਹਿਰ ਦੇ ਪੁਲ 'ਤੇ ਇਕ ਨੌਜਵਾਨ ਦੀ ਲਟਕਦੀ ਹੋਈ ਲਾਸ਼ ਬਰਾਮਦ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਦੇ ਗਲੇ 'ਚ ਫਾਹਾ ਸੀ ਤੇ ਪੁਲ ਤੋਂ ਕਰੀਬ 25 ਫੁੱਟ ਹੇਠਾਂ ਤੇ ਨਹਿਰ ਦੇ ਪਾਣੀ ਤੋਂ 4-5 ਫੁੱਟ ਉਚਾਈ 'ਤੇ ਉਸ ਦੀ ਲਾਸ਼ ਲਟਕ ਰਹੀ ਸੀ। ਮ੍ਰਿਤਕ ਦੀ ਪਛਾਣ ਗੁਰਦੇਵ ਕੁਮਾਰ ਪੁੱਤਰ ਬਿਮਲ ਭਗਤ, ਮੋਹਾਲੀ ਵਜੋਂ ਹੋਈ ਹੈ।

ਨੌਜਵਾਨ ਵਲੋਂ ਖੁਦਕੁਸ਼ੀ ਕੀਤੀ ਗਈ ਹੈ ਜਾਂ ਫਿਰ ਕਿਸੇ ਨੇ ਉਸ ਦਾ ਕਤਲ ਕਰਕੇ ਲਾਸ਼ ਲਟਕਾਈ ਹੈ, ਇਹ ਕਹਿਣਾ ਮੁਸ਼ਕਲ ਹੈ। ਫਿਲਹਾਲ ਥਾਣਾ ਸਿਟੀ ਪੁਲਸ ਵਲੋਂ ਗੋਤਾਖੋਰਾਂ ਦੀ ਮਦਦ ਨਾਲ ਲਾਸ਼ ਨੂੰ ਪੁਲ ਤੋਂ ਉਤਾਰ ਕੇ ਰੂਪਨਗਰ ਦੇ ਸਿਵਲ ਹਸਪਤਾਲ ਦੇ ਮੁਰਦਾ ਘਰ 'ਚ ਰਖਵਾ ਦਿੱਤਾ ਗਿਆ ਹੈ ਅਤੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਬਾਦਲ ਪਰਿਵਾਰ ਖਜ਼ਾਨੇ 'ਚੋਂ ਲੁਟਾ ਰਿਹੈ ਕਰੋੜਾਂ, ਲਿਆ ਗਿਆ ਸਖਤ ਫੈਸਲਾ!
NEXT STORY