ਬਠਿੰਡਾ (ਸੁਖਵਿੰਦਰ) : ਕੁੱਝ ਦਿਨ ਪਹਿਲਾਂ ਸਥਾਨਕ ਪਾਵਰ ਹਾਊਸ ਰੋਡ ’ਤੇ ਹੋਏ ਹਾਦਸੇ ’ਚ ਗੰਭੀਰ ਜ਼ਖਮੀ ਹੋਏ ਇਕ ਅਣਪਛਾਤੇ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। ਉਸ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੇ ਵਰਕਰਾਂ ਨੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ। ਨੌਜਵਾਨ ਕੋਲ ਕੋਈ ਪਛਾਣ ਪੱਤਰ ਨਹੀਂ ਸੀ। ਸਹਾਰਾ ਨੇ ਇਲਾਜ ਸ਼ੁਰੂ ਕੀਤਾ ਪਰ ਦੋ ਦਿਨਾਂ ਬਾਅਦ ਉਸ ਦੀ ਮੌਤ ਹੋ ਗਈ।
ਸਿਵਲ ਲਾਈਨ ਪੁਲਸ ਸਟੇਸ਼ਨ ਨੇ ਪੋਸਟਮਾਰਟਮ ਕਰਵਾਇਆ ਅਤੇ ਮ੍ਰਿਤਕ ਦੀ ਲਾਸ਼ ਸਸਕਾਰ ਲਈ ਸਹਾਰਾ ਜਨ ਸੇਵਾ ਨੂੰ ਸੌਂਪ ਦਿੱਤੀ। ਸਹਾਰਾ ਨੇ ਏ. ਐੱਸ. ਆਈ. ਗੁਰਮੁਖ ਸਿੰਘ ਦੀ ਸਹਾਇਤਾ ਨਾਲ ਸਥਾਨਕ ਦਾਣਾ ਮੰਡੀ ਦੇ ਸ਼ਮਸ਼ਾਨਘਾਟ ਵਿਚ ਪੂਰੇ ਸਨਮਾਨ ਨਾਲ ਨੌਜਵਾਨ ਦਾ ਅੰਤਿਮ ਸਸਕਾਰ ਕੀਤਾ। ਇਸ ਮੌਕੇ ਚੇਅਰਮੈਨ ਗੌਤਮ ਗੋਇਲ, ਸੰਦੀਪ ਗਿੱਲ, ਵਿੱਕੀ ਕੁਮਾਰ, ਰਾਜੇਂਦਰ ਕੁਮਾਰ, ਹਰਬੰਸ ਸਿੰਘ ਅਤੇ ਹੋਰ ਮੌਜੂਦ ਸਨ।
ਪਤੀ ਨੂੰ ਬਾਥਰੂਮ ’ਚ ਬੰਦ ਕਰਕੇ ਸੋਨਾ ਤੇ ਜ਼ਰੂਰੀ ਦਸਤਾਵੇਜ਼ ਲੈ ਫ਼ਰਾਰ ਹੋਈ ਪਤਨੀ
NEXT STORY