ਮੋਹਾਲੀ (ਸੰਦੀਪ) : ਸੈਕਟਰ-82 ਵਿਖੇ ਮੇਨ ਰੋਡ ’ਤੇ ਤੇਜ਼ ਰਫ਼ਤਾਰ ਮਰਸੀਡੀਜ਼ ਕਾਰ ਦੀ ਟੱਕਰ ਵੱਜਣ ਨਾਲ ਨੌਜਵਾਨ ਦੀ ਮੌਤ ਹੋ ਗਈ। ਉਸ ਦੀ ਪਛਾਣ ਸੈਕਟਰ-82 ਵਿਚ ਰਹਿਣ ਵਾਲੇ ਟੀਕਾ ਰਾਮ ਵਜੋਂ ਹੋਈ ਹੈ। ਸੋਹਾਣਾ ਥਾਣਾ ਪੁਲਸ ਨੇ ਮ੍ਰਿਤਕ ਦੇ ਪਿਤਾ ਚੁੰਨੀ ਲਾਲ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਕਾਰ ਨੰਬਰ ਦੇ ਆਧਾਰ ’ਤੇ ਪੁਲਸ ਮੁਲਜ਼ਮ ਦੀ ਭਾਲ ਕਰਨ ਵਿਚ ਲੱਗੀ ਹੈ।
ਪੁਲਸ ਨੂੰ ਦਿੱਤੀ ਜਾਣਕਾਰੀ ਵਿਚ ਚੁੰਨੀ ਲਾਲ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਬੇਟੇ ਟੀਕਾ ਰਾਮ ਨੂੰ ਮਿਲਣ ਲਈ ਉਹ ਮੋਹਾਲੀ ਆਇਆ ਸੀ। 21 ਨਵੰਬਰ ਦੀ ਰਾਤ 9.30 ਵਜੇ ਬੇਟੇ ਟੀਕਾ ਰਾਮ ਦੇ ਨਾਲ ਪੈਦਲ ਦਵਾਈ ਲੈਣ ਜਾ ਰਿਹਾ ਸੀ। ਦੋਵੇਂ ਸੈਕਟਰ-82 ਦੀ ਮੇਨ ਰੋਡ ਤੋਂ ਲੰਘ ਰਹੇ ਸਨ ਕਿ ਤੇਜ਼ ਰਫ਼ਤਾਰ ਮਰਸੀਡੀਜ਼ ਕਾਰ ਨੇ ਬੇਟੇ ਨੂੰ ਲਪੇਟ ਵਿਚ ਲੈ ਲਿਆ।
ਜ਼ਖ਼ਮੀ ਹਾਲਤ ਵਿਚ ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਚੁੰਨੀ ਲਾਲ ਨੇ ਪੁਲਸ ਨੂੰ ਦੱਸਿਆ ਕਿ ਮਰਸੀਡੀਜ਼ ਕਾਰ ਚੰਡੀਗੜ੍ਹ ਨੰਬਰ ਦੀ ਸੀ, ਜਿਸ ਦੇ ਆਧਾਰ ’ਤੇ ਪੁਲਸ ਨੇ ਕਾਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਅਹਿਮ ਖ਼ਬਰ: ਜਲੰਧਰ 'ਚ ਕਿਸਾਨਾਂ ਨੇ ਰੇਲਵੇ ਟਰੈਕ ਤੋਂ ਚੁੱਕਿਆ ਧਰਨਾ, ਨੈਸ਼ਨਲ ਹਾਈਵੇਅ ਅਜੇ ਵੀ ਜਾਮ
NEXT STORY