ਖੰਨਾ (ਵਿਪਨ) : ਖੰਨਾ 'ਚ ਇਕ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਮਨੀਸ਼ (22) ਅਮਲੋਹ ਰੋਡ ਦਾ ਰਹਿਣ ਵਾਲਾ ਸੀ ਅਤੇ ਚਿਨਕ ਡਿਲਿਵਰੀ ਦਾ ਕੰਮ ਕਰਦਾ ਸੀ। ਉਸ ਨੂੰ ਬੇਹੋਸ਼ੀ ਦੀ ਹਾਲਤ 'ਚ ਉਸ ਦੇ 2 ਦੋਸਤ ਸਿਵਲ ਹਸਪਤਾਲ ਲੈ ਗਏ ਗਏ ਸਨ। ਇਹ ਵੀ ਪਤਾ ਲੱਗਾ ਹੈ ਕਿ ਜਦੋਂ ਮਨੀਸ਼ ਨੂੰ ਉਸ ਦੇ ਦੋਸਤ ਮੋਟਰਸਾਈਕਲ 'ਤੇ ਲਿਜਾ ਰਹੇ ਸਨ ਤਾਂ ਉਸ ਦਾ ਇਕ ਪੈਰ ਵੀ ਜ਼ਮੀਨ ਨਾਲ ਘੜੀਸਦਾ ਜਾ ਰਿਹਾ ਸੀ ਅਤੇ ਪੈਰ 'ਚੋਂ ਕਾਫ਼ੀ ਖ਼ੂਨ ਨਿਕਲ ਰਿਹਾ ਸੀ।
ਇਹ ਵੀ ਪੜ੍ਹੋ : ਗਰਮੀਆਂ ਦੀਆਂ ਛੁੱਟੀਆਂ ਖ਼ਤਮ ਹੁੰਦੇ ਹੀ ਸਰਕਾਰੀ ਸਕੂਲਾਂ ਨੂੰ ਜਾਰੀ ਹੋਏ ਇਹ ਹੁਕਮ, ਅਜਿਹਾ ਪਹਿਲੀ ਵਾਰ ਹੋਇਆ
ਹਸਪਤਾਲ 'ਚ ਮਨੀਸ਼ ਨੂੰ ਐਮਰਜੈਂਸੀ 'ਚ ਦਾਖ਼ਲ ਕਰਾਇਆ ਗਿਆ। ਮਨੀਸ਼ ਦੇ ਦੋਸਤਾਂ ਨੇ ਡਾਕਟਰ ਨੂੰ ਦੱਸਿਆ ਕਿ ਨਸ਼ੇ ਦੀ ਓਵਰਡੋਜ਼ ਕਾਰਨ ਅਜਿਹਾ ਹੋਇਆ ਹੈ। ਡਾਕਟਰ ਨੇ ਮਨੀਸ਼ ਦੀ ਹਾਲਤ ਦੇਖ ਕੇ ਉਸ ਨੂੰ ਮੁੱਢਲੀ ਸਹਾਇਤਾ ਦੇਣ ਮਗਰੋਂ ਵੱਡੇ ਹਸਪਤਾਲ ਰੈਫ਼ਰ ਕਰ ਦਿੱਤਾ। ਇਸ ਦੌਰਾਨ ਮਨੀਸ਼ ਦੇ ਦੋਸਤ ਉਸ ਨੂੰ ਹਸਪਤਾਲ ਲਿਜਾਣ ਦੀ ਬਜਾਏ ਗੰਭੀਰ ਹਾਲਤ 'ਚ ਹੀ ਉਸ ਦੇ ਘਰ ਛੱਡ ਗਏ। ਰਾਤ ਭਰ ਮਨੀਸ਼ ਇਸੇ ਹਾਲਤ 'ਚ ਘਰ ਪਿਆ ਰਿਹਾ।
ਇਹ ਵੀ ਪੜ੍ਹੋ : ਥਾਣੇ ਅੰਦਰ ਪੰਜਾਬ ਪੁਲਸ 'ਤੇ ਹਮਲਾ, ASI ਤੇ ਬਾਕੀ ਮੁਲਾਜ਼ਮ ਹੋਏ ਲਹੂ-ਲੁਹਾਨ (ਵੀਡੀਓ)
ਜਦੋਂ ਸਵੇਰੇ ਪਰਿਵਾਰ ਦੇ ਲੋਕ ਉਸ ਨੂੰ ਹਸਪਤਾਲ ਲੈ ਕੇ ਪੁੱਜੇ ਤਾਂ ਉਸ ਦੀ ਮੌਤ ਹੋ ਗਈ ਸੀ ਅਤੇ ਉਸ ਦਾ ਪੂਰਾ ਸਰੀਰ ਨੀਲਾ ਪੈ ਚੁੱਕਾ ਸੀ, ਜਿਸ ਤੋਂ ਬਾਅਦ ਪਰਿਵਾਰ 'ਚ ਚੀਕ-ਚਿਹਾੜਾ ਪੈ ਗਿਆ। ਇਸ ਸਬੰਧੀ ਥਾਣਾ ਸਿਟੀ-2 ਦੀ ਪੁਲਸ ਨੇ ਮਨੀਸ਼ ਦੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰਕੇ ਧਾਰਾ-174 ਤਹਿਤ ਕਾਰਵਾਈ ਕੀਤੀ ਹੈ। ਐੱਸ. ਐੱਚ. ਓ. ਕੁਲਜਿੰਦਰ ਸਿੰਘ ਮੁਤਾਬਕ ਅਜੇ ਕੁੱਝ ਨਹੀਂ ਕਿਹਾ ਜਾ ਸਕਦਾ ਹੈ ਕਿ ਮੌਤ ਕਿਵੇਂ ਹੋਈ ਹੈ ਅਤੇ ਅਸਲੀ ਕਾਰਨ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਥਾਣੇ ਅੰਦਰ ਪੰਜਾਬ ਪੁਲਸ 'ਤੇ ਹਮਲਾ, ASI ਤੇ ਬਾਕੀ ਮੁਲਾਜ਼ਮ ਹੋਏ ਲਹੂ-ਲੁਹਾਨ (ਵੀਡੀਓ)
NEXT STORY