ਪਾਇਲ (ਵਿਨਾਇਕ) : ਪੰਜਾਬ ’ਚ ਚਿੱਟੇ ਦੇ ਵਧਦੇ ਕਹਿਰ ਨੇ ਇਕ ਹੋਰ ਨੌਜਵਾਨ ਦੀ ਜ਼ਿੰਦਗੀ ਨਿਗਲ ਲਈ ਹੈ। ਪਾਇਲ ਦੇ ਵਾਰਡ ਨੰਬਰ 6 ’ਚੋਂ ਇਕ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ 19 ਸਾਲਾ ਨੌਜਵਾਨ ਅਨਮੋਲ ਸਿੰਘ ਪੁੱਤਰ ਬਲਦੇਵ ਸਿੰਘ ਦੀ ਚਿੱਟੇ ਦੀ ਉਵਰਡੋਜ਼ ਕਾਰਨ ਮੌਤ ਹੋ ਗਈ। ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
Big Ticket Abu Dhabi ਨੇ ਚਮਕਾਈ ਭਾਰਤੀ ਦੀ ਕਿਸਮਤ! ਜਿੱਤਿਆ 57 ਕਰੋੜ ਦਾ ਇਨਾਮ
ਪ੍ਰਾਪਤ ਜਾਣਕਾਰੀ ਅਨੁਸਾਰ ਅਨਮੋਲ ਦੀ ਮਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਉਹ ਆਪਣੇ ਪਿਤਾ ਬਲਦੇਵ ਸਿੰਘ ਅਤੇ ਬਜ਼ੁਰਗ ਦਾਦੀ ਨਾਲ ਰਹਿੰਦਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਨਮੋਲ ਕਾਫੀ ਸਮੇਂ ਤੋਂ ਨਸ਼ੇ ਦੀ ਲਤ ਦਾ ਸ਼ਿਕਾਰ ਸੀ। ਕਈ ਵਾਰ ਉਸਨੇ ਨਸ਼ਾ ਛੱਡਣ ਦੀ ਇੱਛਾ ਜਤਾਈ, ਪਰ ਆਸ-ਪਾਸ ਦੇ ਮਾਹੌਲ ਅਤੇ ਦੋਸਤਾਂ ਦੇ ਪ੍ਰਭਾਵ ਕਾਰਨ ਉਹ ਮੁੜ ਇਸ ਲਤ ਵਿੱਚ ਫਸ ਜਾਂਦਾ ਸੀ। ਸ਼ਨੀਵਾਰ ਬਾਅਦ ਦੁਪਹਿਰ ਉਸ ਦੀ ਹਾਲਤ ਅਚਾਨਕ ਵਿਗੜ ਗਈ। ਇਲਾਕੇ ਦੀ ਕੌਂਸਲਰ ਮੈਡਮ ਮਨਜੀਤ ਕੌਰ ਬਿੱਟੋਂ ਵੱਲੋਂ ਉਸਨੂੰ ਪਾਇਲ ਕਿਲ੍ਹੇ ਕੋਲੋਂ ਚੁੱਕ ਕੇ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਜਾਂਚ ਮਗਰੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਪਹਿਲਾਂ ਮੈਂ ਲੈਣੀ....! ਵਿਆਹ ਸਮਾਗਮ 'ਚ ਭਿੜ ਗਏ ਦੋ ਨੌਜਵਾਨ, ਦੋਵਾਂ ਦੀ ਮੌਤ
ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪਾਇਲ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰੱਖਵਾਇਆ ਗਿਆ ਹੈ। ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਅਧੀਨ ਕਾਰਵਾਈ ਕੀਤੀ ਜਾ ਰਹੀ ਹੈ। ਅਨਮੋਲ ਦੀ ਅਚਾਨਕ ਮੌਤ ਨਾਲ ਪਰਿਵਾਰ 'ਚ ਗਹਿਰਾ ਸੋਗ ਛਾ ਗਿਆ ਹੈ। ਮਾਂ ਦੀ ਪਹਿਲਾਂ ਹੀ ਹੋਈ ਮੌਤ ਤੋਂ ਬਾਅਦ ਇਹ ਪਰਿਵਾਰ ਪਹਿਲਾਂ ਹੀ ਦੁੱਖ ਸਹਿ ਰਿਹਾ ਸੀ, ਹੁਣ ਇਸ ਨਵੀਂ ਤਬਾਹੀ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਹੋਰ ਵੀ ਦੁਖਦਾਈ ਬਣਾ ਦਿੱਤਾ ਹੈ। ਪੂਰੇ ਇਲਾਕੇ 'ਚ ਵੀ ਚਿੰਤਾ ਅਤੇ ਸੋਗ ਦਾ ਮਾਹੌਲ ਹੈ।
3 ਬੱਚਿਆਂ ਸਿਰੋਂ ਉੱਠਿਆ ਪਿਓ ਦਾ ਸਾਇਆ, ਸੜਕ ਹਾਦਸੇ 'ਚ ਹੋਈ ਮੌਤ
ਇਸ ਮੌਕੇ ਸਮਾਜਿਕ ਸੰਸਥਾਵਾਂ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਨਸ਼ਾ ਰੋਕੂ ਮੁਹਿੰਮ ਨੂੰ ਹੋਰ ਵੀ ਜ਼ੋਰਦਾਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਚਲਾਇਆ ਜਾਵੇ, ਤਾਂ ਜੋ ਹੋਰ ਨੌਜਵਾਨ ਇਸ ਲਾਹਨਤੀ ਲਤ ਤੋਂ ਬਚ ਸਕਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਦੋਂ ਤਕ ਪੰਜਾਬ ਦਾ ਹੱਕ ਸੁਰੱਖਿਅਤ ਨ੍ਹੀਂ ਹੁੰਦਾ, ਭਾਖੜਾ ਡੈਮ 'ਤੇ ਤਾਇਨਾਤ ਰਹੇਗੀ ਪੁਲਸ : ਅਮਨ ਅਰੋੜਾ
NEXT STORY