ਲੁਧਿਆਣਾ : (ਰਾਮ) : ਬੁੱਧਵਾਰ ਰਾਤ 10.30 ਵਜੇ ਦੁਸਹਿਰਾ ਮੇਲੇ ’ਚ ਝੂਲਾ ਝੂਲਦੇ ਸਮੇਂ 22 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੇ ਚਚੇਰੇ ਭਰਾ ਤਰਸੇਮ ਸਿੰਘ ਪੁੱਤਰ ਨਛੱਤਰ ਸਿੰਘ ਨਿਵਾਸੀ ਖਾਲਸਪੁਰ ਫਤਿਹਗੜ੍ਹ ਸਾਹਿਬ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਮੇਲਾ ਪ੍ਰਬੰਧਕਾਂ ਖਿਲਾਫ ਦੋਸ਼ ਲਾਉਂਦੇ ਹੋਏ ਕਿਹਾ ਕਿ ਮ੍ਰਿਤਕ ਗਗਨਦੀਪ ਨਿਵਾਸੀ ਮੁੰਡੀਆਂ ਖੁਰਦ ਲੁਧਿਆਣਾ ਰਾਤ ਨੂੰ ਆਪਣੇ ਦੋਸਤਾਂ ਨਾਲ ਮੇਲਾ ਦੇਖਣ ਗਿਆ ਸੀ, ਜਿਸ ਤੋਂ ਬਾਅਦ ਗਗਨਦੀਪ ਸਿੰਘ ਆਪਣੇ ਦੋਸਤਾਂ ਨਾਲ ਕਿਸ਼ਤੀ ਝੂਲੇ ’ਚ ਬੈਠਾ ਜਿੱਥੇ ਅਚਾਨਕ ਝੂਲੇ ’ਚ ਕਰੰਟ ਆ ਗਿਆ, ਜਿਸ ਨਾਲ ਗਗਨਦੀਪ ਸਿੰਘ ਨੂੰ ਕਰੰਟ ਲੱਗਣ ਕਾਰਨ ਝੂਲੇ ’ਚ ਹੀ ਡਿੱਗ ਗਿਆ। ਗਗਨਦੀਪ ਸਿੰਘ ਨੂੰ ਹਸਪਤਾਲ ਲਿਜਾਣ ’ਤੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਪਟਿਆਲਾ ਦੇ ਡੀ. ਐੱਸ. ਪੀ. ਖ਼ਿਲਾਫ਼ ਜਬਰ-ਜ਼ਿਨਾਹ ਦੇ ਦੋਸ਼ਾਂ ਤਹਿਤ ਮਾਮਲਾ ਦਰਜ
ਥਾਣਾ ਮੁਖੀ ਸੰਜੀਵ ਕਪੂਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਮੁਲਜ਼ਮ ਝੂਲੇ ਵਾਲੇ ’ਤੇ 304-ਏ ਦਾ ਮੁਕੱਦਮਾ ਦਰਜ ਕਰ ਕੇ ਮ੍ਰਿਤਕ ਗਗਨਦੀਪ ਸਿੰਘ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਗਈ। ਅਗਲੀ ਕਾਰਵਾਈ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਗੈਂਗਸਟਰ ਦੀਪਕ ਦੇ ਫਰਾਰ ਹੋਣ ਦੇ ਮਾਮਲੇ ’ਚ ਸਨਸਨੀਖੇਜ਼ ਖੁਲਾਸਾ, ਗਰਲਫ੍ਰੈਂਡ ਨੂੰ ਲੈ ਕੇ ਸਾਹਮਣੇ ਆਈ ਵੱਡੀ ਗੱਲ
ਝੂਲਿਆਂ ’ਚ ਕੋਈ ਕਰੰਟ ਨਹੀਂ ਸੀ, ਨੌਜਵਾਨ ਦੀ ਮੌਤ ਕਿਸੇ ਹੋਰ ਵਜ੍ਹਾ ਨਾਲ ਹੋਈ : ਮੁਹੰਮਦ ਸੋਹਰਾਬ
ਮ੍ਰਿਤਕ ਗਗਨਦੀਪ ਸਿੰਘ ਦੀ ਹੋਈ ਮੌਤ ਦੇ ਵਿਸ਼ੇ ’ਤੇ ਮੇਲਾ ਮੈਨੇਜਮੈਂਟ ਦੇ ਮੀਡੀਆ ਇੰਚਾਰਜ ਮੁਹੰਮਦ ਸੋਹਰਾਬ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੱਲ ਰਾਤ 10.30 ਵਜੇ ਦੇ ਕਰੀਬ ਮੈਂ ਘਟਨਾ ਸਥਾਨ ’ਤੇ ਕਿਸ਼ਤੀ ਝੂਲੇ ਦੇ ਕੋਲ ਹੀ ਸੀ। ਉਸ ਸਮੇਂ ਝੂਲੇ ’ਚ ਕਰੀਬ 70 ਦੇ ਕਰੀਬ ਵਿਅਕਤੀ ਬੈਠੇ ਹੋਏ ਸਨ। ਝੂਲੇ ’ਚ ਕਰੰਟ ਵਰਗਾ ਕੁਝ ਵੀ ਨਹੀਂ ਸੀ। ਝੂਲੇ ਵਿਚ ਬੈਠੇ ਹੋਰ ਕਿਸੇ ਵਿਅਕਤੀ ਨੂੰ ਕੋਈ ਕਰੰਟ ਨਹੀਂ ਲੱਗਾ। ਝੂਲਾ ਰੁਕਣ ਦੇ ਨਾਲ ਹੀ ਗਗਨਦੀਪ ਸਿੰਘ ਝੂਲੇ ’ਚ ਡਿੱਗ ਗਿਆ, ਜਿਸ ਤੋਂ ਬਾਅਦ ਉਸ ਨੇ ਖੂਨ ਦੀ ਉਲਟੀ ਕੀਤੀ ਸੀ, ਜਿਸ ’ਤੇ ਗਗਨਦੀਪ ਸਿੰਘ ਨੂੰ ਉਸ ਦੇ ਨਾਲ ਆਏ ਸਾਥੀਆਂ ਦੀ ਮਦਦ ਨਾਲ ਹਸਪਤਾਲ ਭੇਜਿਆ ਗਿਆ, ਜਿੱਥੇ ਡਾਕਟਰਾਂ ਨੇ ਗਗਨਦੀਪ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਪਹਿਲਾਂ ਸੰਬੰਧ ਬਣਾਏ ਫਿਰ ਰਿਕਾਰਡ ਕੀਤੀ ਅਸ਼ਲੀਲ ਵੀਡੀਓ, ਹੈਰਾਨ ਕਰ ਦੇਵੇਗੀ ਕਾਰੋਬਾਰੀ ਨਾਲ ਖੇਡੀ ਗੰਦੀ ਚਾਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਰਾਜਾ ਵੜਿੰਗ ਨੇ ਅੰਮ੍ਰਿਤਪਾਲ ਸਿੰਘ ਖ਼ਿਲਾਫ਼ DGP ਗੌਰਵ ਯਾਦਵ ਨੂੰ ਕੀਤੀ ਸ਼ਿਕਾਇਤ, ਕਿਹਾ-ਗਤੀਵਿਧੀਆਂ ਦੀ ਹੋਵੇ ਜਾਂਚ
NEXT STORY