ਟੋਕੀਓ : ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ ਵਿੱਚ ਭਾਰਤ ਨੂੰ ਸੋਨ ਤਮਗਾ ਦਿਵਾ ਕੇ ਇਤਿਹਾਸ ਰਚ ਦਿੱਤਾ ਹੈ। ਇਹ ਭਾਰਤ ਦਾ ਇਸ ਓਲੰਪਿਕ 'ਚ ਪਹਿਲਾ ਗੋਲਡ ਅਤੇ ਕੁੱਲ 7ਵਾਂ ਮੈਡਲ ਹੈ। ਓਲੰਪਿਕ 'ਚ ਭਾਰਤ ਦਾ ਹੁਣ ਤੱਕ ਦਾ ਇਹ ਸਭ ਤੋਂ ਵਧੀਆ ਪ੍ਰਦਰਸ਼ਨ ਹੈ।
ਇਹ ਵੀ ਪੜ੍ਹੋ : ਗੁਰਪਤਵੰਤ ਪੰਨੂ ਵੱਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਰਾਜਪਾਲ ਬਦਨੌਰ ਨੂੰ ਗਿੱਦੜ ਭਬਕੀ, ਆਡੀਓ ਵਾਇਰਲ
ਨੀਰਜ ਦੇ ਨਾਲ ਹੀ ਫਾਈਨਲ 'ਚ ਪਾਕਿਸਤਾਨ ਦੇ ਖਿਡਾਰੀ ਅਰਸ਼ਦ ਨਦੀਮ ਨੇ ਵੀ ਜਗ੍ਹਾ ਬਣਾਈ ਸੀ। ਨਦੀਮ ਹਾਲਾਂਕਿ 5ਵੇਂ ਸਥਾਨ 'ਤੇ ਰਹੇ ਅਤੇ ਆਪਣੇ ਦੇਸ਼ ਨੂੰ ਗੋਲਡ ਨਹੀਂ ਦੁਆ ਸਕੇ। ਮੁਕਾਬਲਾ ਖ਼ਤਮ ਹੋਣ ਤੋਂ ਬਾਅਦ ਨਦੀਮ ਨੇ ਟਵਿੱਟਰ 'ਤੇ ਚੋਪੜਾ ਨੂੰ ਜਿੱਤ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਆਪਣਾ ਆਈਡਲ ਵੀ ਦੱਸਿਆ।
ਇਹ ਵੀ ਪੜ੍ਹੋ : ਲੁਧਿਆਣਾ 'ਚ ਚੱਲਦੀ ਨੈਨੋ ਕਾਰ ਨੂੰ ਲੱਗੀ ਅੱਗ, ਵਾਲ-ਵਾਲ ਬਚਿਆ ਚਾਲਕ (ਤਸਵੀਰਾਂ)
ਇਸ ਦੇ ਨਾਲ ਹੀ ਅਰਸ਼ਦ ਨਦੀਮ ਨੇ ਮੈਡਲ ਨਾ ਜਿੱਤ ਸਕਣ ਕਾਰਨ ਪਾਕਿਸਤਾਨ ਦੀ ਜਨਤਾ ਤੋਂ ਮੁਆਫ਼ੀ ਮੰਗੀ ਹੈ। ਦੱਸਣਯੋਗ ਹੈ ਕਿ ਅਰਸ਼ਦ ਨਦੀਮ ਫਾਈਨਲ 'ਚ 84.62 ਦਾ ਬਿਹਤਰ ਥ੍ਰੋ ਕਰ ਪਾਏ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪਾਕਿਸਤਾਨ ’ਚ ਫੌਜੀ ਅੱਡੇ ਲਈ ਅਮਰੀਕਾ ਨੇ ਕੋਈ ਗੱਲ ਨਹੀਂ ਕੀਤੀ : ਐੱਨ.ਐੱਸ.ਏ.
NEXT STORY