ਖੰਨਾ (ਸੁਖਵਿੰਦਰ ਕੌਰ, ਕਮਲ) : ਵਾਰਡ ਨੰਬਰ-15 ਅਤੇ 16 ਦੇ ਵੱਖ-ਵੱਖ ਇਲਾਕੇ 'ਚ ਇਕ ਸਕੂਟਰੀ ਸਵਾਰ ਨੌਜਵਾਨ ਵੱਲੋਂ ਗਲੀਆਂ ’ਚ ਰਹਿੰਦੇ ਬੇਜ਼ੁਬਾਨ ਕੁੱਤਿਆਂ ਨੂੰ ਖਾਣੇ 'ਚ ਜ਼ਹਿਰੀਲੀ ਦਵਾਈ ਮਿਕਸ ਕਰ ਕੇ ਮਾਰ ਦੇਣ ਦੇ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਮੁਹੱਲਾ ਵਾਸੀਆਂ ਦੇ ਵਫ਼ਦ ਨੇ ਥਾਣਾ ਸਿਟੀ-2 ਦੇ ਐੱਸ. ਐੱਚ. ਓ. ਨੂੰ ਲਿਖ਼ਤੀ ਦਰਖ਼ਾਸਤ ਦੇ ਕੇ ਕਾਰਵਾਈ ਕਰਨ ਦੀ ਮੰਗ ਕੀਤੀ।
ਇਹ ਵੀ ਪੜ੍ਹੋ : ਪਿਓ ਨੇ ਨਾਬਾਲਗ ਧੀ ਦਾ ਕਰਾਇਆ ਜ਼ਬਰੀ ਵਿਆਹ, ਪਤੀ ਦੇ ਰਿਸ਼ਤੇਦਾਰ ਕਰਦੇ ਸੀ ਜਬਰ-ਜ਼ਿਨਾਹ
ਮੁਹੱਲਾ ਵਾਸੀਆਂ ਨੇ ਪੁਲਸ ਅਧਿਕਾਰੀ ਨੂੰ ਦੱਸਿਆ ਕਿ ਉਕਤ ਅਣਪਛਾਤੇ ਨੌਜਵਾਨ ਵੱਲੋਂ ਕਰੀਬ 2-3 ਦਿਨਾਂ ਤੋਂ ਉਕਤ ਇਲਾਕਿਆਂ 'ਚ ਫਿਰਦੇ ਬੇਜ਼ੁਬਾਨ ਆਵਾਰਾ ਕੁੱਤਿਆਂ ਨੂੰ ਜ਼ਹਿਰ ਦੇ ਕੇ ਮਾਰਿਆ ਜਾ ਰਿਹਾ ਹੈ। ਉਨ੍ਹਾਂ ਖਦਸ਼ਾ ਪ੍ਰਗਟ ਕੀਤਾ ਕਿ ਉਕਤ ਵਿਅਕਤੀ ਜਿਹੜਾ ਕਿ ਸਨਕੀ ਕਿਸਮ ਦਾ ਹੈ, ਵੱਲੋਂ ਕੁੱਤਿਆਂ ਨੂੰ ਖਾਣੇ 'ਚ ਜ਼ਹਿਰੀਲੀ ਦਵਾਈ ਖਵਾਉਣ ਸਬੰਧੀ ਤਸਵੀਰਾਂ ਸੀ. ਸੀ. ਟੀ. ਵੀ . ਕੈਮਰਿਆਂ 'ਚ ਕੈਦ ਹੋ ਗਈਆਂ ਹਨ, ਜਿਹੜੀਆਂ ਵਫਦ ਵੱਲੋਂ ਪੁਲਸ ਨੂੰ ਦਿਖਾ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਬਾਦਲ ਤੇ ਪਟਿਆਲਾ ’ਚ ਪੱਕੇ ਕਿਸਾਨ ਮੋਰਚੇ ਹੁਣ 25 ਤੱਕ ਰਹਿਣਗੇ ਜਾਰੀ
ਇਸ ਦੌਰਾਨ ਥਾਣਾ ਸਿਟੀ-2 ਦੇ ਐੱਸ. ਐੱਚ. ਓ. ਇੰਸ. ਰਣਦੀਪ ਸ਼ਰਮਾ ਦੇ ਨਿਰਦੇਸ਼ਾਂ ’ਤੇ ਪੁਲਸ ਪਾਰਟੀ ਵੱਲੋਂ ਉਕਤ ਨੌਜਵਾਨ ਦੀ ਧਰ ਪਕੜ ਲਈ ਕ੍ਰਿਸ਼ਨਾ ਨਗਰ, ਗੁਲਮੋਹਰ ਨਗਰ ਆਦਿ ਇਲਾਕਿਆਂ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਪੁਲਸ ਵੱਲੋਂ ਉਕਤ ਵਿਅਕਤੀ ਦੀ ਪਛਾਣ ਕਰ ਲਈ ਗਈ ਹੈ, ਜਿਸ ਨੂੰ ਜਲਦ ਪੁਲਸ ਵੱਲੋਂ ਕਾਬੂ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਨੌਜਵਾਨ ਦਾ ਕਤਲ, ਹਸਪਤਾਲ 'ਚ ਲਾਸ਼ ਨੂੰ ਪਏ ਕੀੜੇ (ਵੀਡੀਓ)
ਇਸ ਦੌਰਾਨ ਉੱਘੀ ਸਮਾਜ ਸੇਵਿਕਾ ਅਤੇ ਮਹਿਲਾ ਕਾਂਗਰਸ ਦੀ ਮੀਤ ਪ੍ਰਧਾਨ ਪ੍ਰਿਆ ਧੀਮਾਨ ਨੇ ਖੰਨਾ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ 'ਚ ਬੇਜ਼ੁਬਾਨ ਕੁੱਤਿਆਂ ਨੂੰ ਜ਼ਹਿਰੀਲੀ ਦਵਾਈ ਦੇ ਕੇ ਮਾਰਨ ਵਾਲੇ ਵਿਅਕਤੀ ਨੂੰ ਤੁਰੰਤ ਕਾਬੂ ਕਰਕੇ ਉਸ ਖਿਲਾਫ਼ ਬਣਦੀ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾਵੇ।
ਬੀਬੀ ਬਾਦਲ ਦਾ ਅਸਤੀਫ਼ਾ ਸਿਆਸੀ ਡਰਾਮਾ, ਬਿੱਲਾਂ ਖ਼ਿਲਾਫ਼ ਸੁਪਰੀਮ ਕੋਰਟ 'ਚ ਦੇਵਾਂਗੇ ਚੁਣੌਤੀ: ਰੰਧਾਵਾ
NEXT STORY