ਬਠਿੰਡਾ (ਵਿਜੇ) : ਇੱਥੇ ਫੇਜ਼-3 ਮਾਡਲ ਟਾਊਨ ਢੱਡੀ-ਪੋਤੀ ਪਾਰਕ ਨੇੜੇ ਰਾਤ ਸਮੇਂ ਇੱਕ ਨਿਰਮਾਣ ਅਧੀਨ ਇਮਾਰਤ ਦੇ ਬੇਸਮੈਂਟ 'ਚ ਡਿੱਗ ਕੇ ਇਕ ਨੌਜਵਾਨ ਜ਼ਖਮੀ ਹੋ ਗਿਆ। ਕੁੱਝ ਸਮੇਂ ਬਾਅਦ ਨੌਜਵਾਨ ਨੇ ਜ਼ਖਮੀ ਹਾਲਤ 'ਚ ਆਪਣੇ ਪਰਿਵਾਰ ਨੂੰ ਇਸ ਦੀ ਸੂਚਨਾ ਦਿੱਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਮਾਜ ਸੇਵੀ ਸੰਸਥਾ ਯੂਥ ਵੈੱਲਫੇਅਰ ਸੁਸਾਇਟੀ ਬਠਿੰਡਾ ਦੇ ਵਲੰਟੀਅਰ ਯਾਦਵਿੰਦਰ ਕੰਗ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪਹੁੰਚ ਗਈ।
ਪੌੜੀਆਂ ਦੀ ਮਦਦ ਨਾਲ ਬੇਸਮੈਂਟ 'ਚ ਜਾ ਕੇ ਨੌਜਵਾਨ ਨੂੰ ਸਟਰੈਚਰ ’ਤੇ ਪਾ ਕੇ ਮੋਟੀਆਂ ਰੱਸੀਆਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ, ਜਿਸ ਨੂੰ ਤੁਰੰਤ ਸੰਸਥਾ ਦੀ ਐਂਬੂਲੈਂਸ ਟੀਮ ਵੱਲੋਂ ਨਿੱਜੀ ਹਸਪਤਾਲ ਪਹੁੰਚਾਇਆ ਗਿਆ। ਨੌਜਵਾਨ ਦੀ ਪਛਾਣ ਪ੍ਰੇਮ ਕੁਮਾਰ (45 ਸਾਲ) ਪੁੱਤਰ ਸਤਪਾਲ ਵਾਸੀ ਫੇਜ਼-3, ਮਾਡਲ ਟਾਊਨ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਨੌਜਵਾਨ ਪੇਸ਼ਾਬ ਕਰਨ ਲਈ ਬਾਹਰ ਗਿਆ ਸੀ ਪਰ ਹਨ੍ਹੇਰਾ ਜ਼ਿਆਦਾ ਹੋਣ ਕਾਰਨ ਉਸ ਨੂੰ ਕੁੱਝ ਦਿਖਾਈ ਨਹੀਂ ਦਿੱਤਾ ਅਤੇ ਇਹ ਹਾਦਸਾ ਵਾਪਰ ਗਿਆ।
ਚਾਈਨਾ ਡੋਰ 'ਚ ਕਰੰਟ ਆਉਣ ਕਾਰਣ ਇਕਲੌਤੇ ਪੁੱਤ ਦੀ ਮੌਤ, ਮਰੇ ਮੁੰਡੇ ਦਾ ਮੂੰਹ ਚੁੰਮਦੇ ਰਹੇ ਮਾਪੇ
NEXT STORY