ਦੋਰਾਹਾ (ਗੁਰਮੀਤ) : ਦੋਰਾਹਾ ਦੀ ਸਰਹੰਦ ਨਹਿਰ 'ਚ 24 ਸਾਲਾ ਨੌਜਵਾਨ ਨੇ ਅਚਾਨਕ ਛਾਲ ਮਾਰ ਦਿੱਤੀ, ਜਿਸ ਨੂੰ ਕੁਝ ਕੁ ਦੂਰੀ 'ਤੇ ਜਾਣ 'ਤੇ ਹੀ ਗੋਤਾਖੋਰਾਂ ਨੇ ਬਚਾ ਲਿਆ। ਬਾਅਦ 'ਚ ਨੌਜਵਾਨ ਦੀ ਪਛਾਣ ਰਾਜ ਵਾਸੀ ਪਿੰਡ ਕੱਦੋਂ ਥਾਣਾ ਦੋਰਾਹਾ ਵਜੋਂ ਹੋਈ। ਮੌਕੇ 'ਤੇ ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਨੇ ਸ਼ਾਮਲ ਦੇ ਸਮੇਂ ਦੋਰਾਹਾ ਦੀ ਸਰਹੰਦ ਨਹਿਰ 'ਚ ਪੁਰਾਣੇ ਪੁਲ ਤੋਂ ਅਚਾਨਕ ਛਾਲ ਮਾਰ ਦਿੱਤੀ। ਮੌਕੇ 'ਤੇ ਨੇੜੇ ਖੜ੍ਹੇ ਟ੍ਰੈਫਿਕ ਇੰਚਾਰਜ ਏ. ਐੱਸ. ਆਈ. ਬਲਦੇਵ ਸਿੰਘ ਦੀ ਨਜ਼ਰ ਡੁੱਬ ਰਹੇ ਨੌਜਵਾਨ 'ਤੇ ਪਈ। ਉਨ੍ਹਾਂ ਨੇ ਤੁਰੰਤ ਹੀ ਨੇੜੇ ਖੜ੍ਹੇ ਗੋਤਾਖੋਰਾਂ ਨੂੰ ਡੁੱਬੇ ਰਹੇ ਨੌਜਵਾਨ ਨੂੰ ਬਚਾਉਣ ਲਈ ਕਿਹਾ, ਜਿਸ ਤੋਂ ਬਾਅਦ ਨੌਜਵਾਨ ਨੂੰ ਨਹਿਰ 'ਚੋਂ ਬਾਹਰ ਕੱਢਿਆ ਗਿਆ। ਫਿਲਹਾਲ ਨੌਜਵਾਨ ਨੂੰ ਸਹੀ-ਸਲਾਮਤ ਹੀ ਉਸ ਦੇ ਮਾਪਿਆਂ ਹਵਾਲੇ ਕਰ ਦਿੱਤਾ ਗਿਆ ਹੈ।
ਸਰਕਾਰ ਖਿਲਾਫ ਨੌਜਵਾਨਾਂ ਨੇ ਕੀਤਾ ਪ੍ਰਦਰਸ਼ਨ
NEXT STORY