ਫਤਿਹਗੜ੍ਹ ਸਾਹਿਬ (ਬਿਪਨ, ਜਗਦੇਵ) : ਸਰਹਿੰਦ ਦੀ ਵਿਸ਼ਵਕਰਮਾ ਕਾਲੋਨੀ ਦੇ ਇਕ 17 ਸਾਲ ਦੇ ਪ੍ਰਵਾਸੀ ਨੌਜਵਾਨ ਦੇ ਹੜ੍ਹ ਦੀ ਲਪੇਟ 'ਚ ਆ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਭਾਲ 'ਚ ਜ਼ਿਲ੍ਹਾ ਪ੍ਰਸ਼ਾਸਨ ਲੱਗਾ ਹੋਇਆ ਹੈ। ਬੱਚੇ ਦੇ ਮਾਪਿਆਂ ਨੇ ਵੀ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਬੱਚੇ ਦੀ ਭਾਲ ਦਿੱਤੀ ਜਾਵੇ।
ਇਹ ਵੀ ਪੜ੍ਹੋ : ਅਨੰਦਪੁਰ ਸਾਹਿਬ 'ਚ ਜਾਨਲੇਵਾ ਬਣਿਆ ਮੀਂਹ, ਇਕ ਨੌਜਵਾਨ ਨੇ ਤੋੜਿਆ ਦਮ, ਕਈ ਪਸ਼ੂ ਵੀ ਪਾਣੀ 'ਚ ਰੁੜ੍ਹੇ
ਐੱਸਡੀਐੱਮ ਫਤਿਹਗੜ੍ਹ ਸਾਹਿਬ ਹਰਪ੍ਰੀਤ ਸਿੰਘ ਅਟਵਾਲ ਨੇ ਦੱਸਿਆ ਕਿ ਗੁੱਡੂ ਰਾਮ ਨਾਂ ਦਾ ਬੱਚਾ ਹੜ੍ਹ ਦੇ ਪਾਣੀ 'ਚ ਅਚਾਨਕ ਲਾਪਤਾ ਹੋ ਗਿਆ, ਜੋ ਆਪਣੇ ਸਾਥੀ ਦੇ ਨਾਲ ਪਾਣੀ ਦੇਖਣ ਗਿਆ ਸੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਾਪਤਾ ਲੜਕੇ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਓਵਰਸਪੀਡ ਫਾਰਚੂਨਰ ਡਿਵਾਈਡਰ ਤੋਂ ਉੱਛਲ ਕੇ ਪਲਟੀਆਂ ਖਾਂਦੀ ਐਕਟਿਵਾ ਸਵਾਰ ਜੋੜੇ ’ਤੇ ਡਿੱਗੀ, 1 ਦੀ ਮੌਤ
ਵਿਸ਼ਵਕਰਮਾ ਕਾਲੋਨੀ 'ਚ ਰਹਿ ਰਹੇ ਰੁਲਦੂ ਰਾਮ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਗੁੱਡੂ ਹੋਰ ਲੜਕੇ ਨਾਲ ਪਾਣੀ ਵਿੱਚ ਉੱਤਰਿਆ ਸੀ, ਦੂਜੇ ਲੜਕੇ ਦੇ ਬਿਆਨ ਮੁਤਾਬਕ ਗੁੱਡੂ ਜੋ ਅਚਾਨਕ ਪਾਣੀ ਵਿੱਚ ਲਾਪਤਾ ਹੋ ਗਿਆ, ਬਾਹਰ ਨਹੀਂ ਨਿਕਲ ਸਕਿਆ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਚਾਅ ਕਾਰਜਾਂ ’ਚ ਡਟੇ ਕੈਬਨਿਟ ਮੰਤਰੀ ਭੁੱਲਰ, ਦਰਿਆ ’ਚ ਫਸੇ 6 ਪਰਿਵਾਰ ਸੁਰੱਖਿਅਤ ਥਾਂ ’ਤੇ ਪਹੁੰਚਾਏ
NEXT STORY