ਬਟਾਲਾ (ਗੁਰਪ੍ਰੀਤ) - ਬਟਾਲਾ ਪੁਲਸ ਨੇ ਕਤਲ ਕਰਨ ਦੇ ਮਾਮਲੇ ਦੇ ਸਬੰਧ ’ਚ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਦਾ ਦਾਅਵਾ ਹੈ ਕਿ ਬੀਤੇ ਇਕ ਮਹੀਨਾ ਪਹਿਲਾਂ ਇਕ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਲਾਸ਼ ਮਿਲੀ ਸੀ। ਉਦੋਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ 174 ਦੀ ਕਾਰਵਾਈ ਕਰ ਜਾਂਚ ਕੀਤੀ ਜਾ ਰਹੀ ਸੀ, ਜਿਸ ਦੇ ਚਲਦੇ ਜਾਂਚ ’ਚ ਸਾਹਮਣੇ ਆਇਆ ਕਿ ਮ੍ਰਿਤਕ ਨੌਜਵਾਨ ਦੀ ਕੁਝ ਆਪਣੇ ਦੋਸਤਾਂ ਨਾਲ ਕੋਈ ਰੰਜਿਸ਼ ਸੀ, ਜਿਸ ਨੂੰ ਲੈਕੇ ਤਿਨ ਨੌਜਵਾਨਾਂ ਨੇ ਰਲ ਕੇ ਉਕਤ ਨੌਜਵਾਨ ਦਾ ਕਤਲ ਕਰ ਦਿੱਤਾ।
ਪੜ੍ਹੋ ਇਹ ਵੀ ਖ਼ਬਰ - ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਮਨੀ ਸ਼ੂਟਰ ਨੇ ਫੇਸਬੁੱਕ ’ਤੇ ਐੱਸ. ਐੱਸ. ਪੀ. ਚਹਿਲ ਨੂੰ ਦਿੱਤੀ ਧਮਕੀ
ਪੁਲਸ ਜ਼ਿਲ੍ਹਾ ਬਟਾਲਾ ਦੀ ਡੀ.ਐੱਸ.ਪੀ. ਸਿਟੀ ਪਰਵਿੰਦਰ ਕੌਰ ਨੇ ਦੱਸਿਆ ਕਿ ਬਟਾਲਾ ਦੇ ਭੰਡਾਰੀ ਮੋਹਾਲੀ ਦਾ ਰਹਿਣ ਵਾਲੇ ਇਕ ਨੌਜਵਾਨ ਦੀ 2 ਫਰਵਰੀ ਨੂੰ ਸ਼ੱਕੀ ਹਾਲਾਤ ’ਚ ਲਾਸ਼ ਮਿਲੀ ਸੀ। ਉਦੋਂ ਮ੍ਰਿਤਕ ਨੌਜਵਾਨ ਦੇ ਪਰਿਵਾਰ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕੀਤੀ ਗਈ ਸੀ। ਜਾਂਚ ’ਚ ਇਹ ਸੱਚ ਸਾਹਮਣੇ ਆਇਆ ਕਿ ਇਹ ਕਤਲ ਦਾ ਮਾਮਲਾ ਹੈ। ਕਤਲ ਕਰਨ ਵਾਲੇ ਮ੍ਰਿਤਕ ਨੌਜਵਾਨ ਪਾਰਸ ਦੇ ਦੋਸਤ ਸਨ।
ਪੜ੍ਹੋ ਇਹ ਵੀ ਖ਼ਬਰ - ਖ਼ੌਫਨਾਕ ਵਾਰਦਾਤ : ਨਾਜ਼ਾਇਜ਼ ਸਬੰਧਾਂ ਨੂੰ ਲੈ ਕੇ ਨੌਜਵਾਨ ਦਾ ਕਤਲ, ਟੋਟੇ-ਟੋਟੇ ਕਰ ਗਟਰ ’ਚ ਸੁੱਟੀ ਲਾਸ਼
ਡੀ.ਐੱਸ.ਪੀ. ਪਰਵਿੰਦਰ ਕੌਰ ਨੇ ਦੱਸਿਆ ਕਿ ਇਸ ਮਾਮਲੇ ’ਚ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਇਕ ਫਰਾਰ ਹੈ। ਉਸ ਨੂੰ ਵੀ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ। ਉਥੇ ਹੀ ਪੁਲਸ ਅਧਕਾਰੀ ਨੇ ਦੱਸਿਆ ਕਿ ਕਤਲ ਪਿੱਛੇ ਵਜ੍ਹਾ ਕੋਈ ਆਪਸੀ ਰੰਜਿਸ਼ ਸੀ, ਜਿਸ ਦੇ ਚਲਦੇ ਪਾਰਸ ਨੂੰ ਇਕੱਲੇ ਦੇਖਦੇ ਹੋਏ ਲੜਾਈ ਦੌਰਾਨ ਉਸ ’ਤੇ ਇੱਟ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ।
ਪੜ੍ਹੋ ਇਹ ਵੀ ਖ਼ਬਰ - ਹੈੱਡ ਗ੍ਰੰਥੀ ਦੇ ਪੁੱਤ ਦੇ ਖੁਦਕੁਸ਼ੀ ਮਾਮਲੇ ’ਚ ਆਇਆ ਨਵਾਂ ਮੋੜ, ਪੁਲਸ ਹੱਥ ਲੱਗੀ ਮ੍ਰਿਤਕ ਦੀ ਡਾਇਰੀ ਤੇ ਸੁਸਾਈਡ ਨੋਟ
ਪੜ੍ਹੋ ਇਹ ਵੀ ਖਬਰ - ‘ਨੇਤਾ ਜੀ ਸਤਿ ਸ੍ਰੀ ਅਕਾਲ’ ’ਚ ਸੁਣੋ ਜ਼ਮੀਨ ਤੇ ਘਰ ਵਿਕਣ ਦੀ ਕਹਾਣੀ MLA ‘ਦਲਬੀਰ ਗੋਲਡੀ’ ਦੀ ਜ਼ੁਬਾਨੀ
ਭਿਆਨਕ ਟੱਕਰ ਵਿੱਚ ਟੈਂਪੂ ਚਾਲਕ ਦੀ ਮੌਤ, ਮੇਲਿਆਂ ਵਿੱਚ ਭਾਂਡੇ ਵੇਚ ਕਰਦਾ ਸੀ ਗੁਜ਼ਾਰਾ
NEXT STORY