ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ 2 ਸਾਲ ਪਹਿਲਾਂ ਮੋਬਾਇਲ ਖੋਹਣ ਦੇ ਦੋਸ਼ 'ਚ ਕਾਬੂ ਕੀਤੇ ਨੌਜਵਾਨ ਨੂੰ ਦੋਸ਼ੀ ਕਰਾਰ ਦਿੰਦੇ ਹੋਏ 5 ਸਾਲ ਦੀ ਕੈਦ ਅਤੇ 20 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਦੋਸ਼ੀ ਦੀ ਪਛਾਣ ਸੈਕਟਰ-40 ਦੇ ਰਹਿਣ ਵਾਲੇ ਸੰਨੀ ਗੁਪਤਾ (20) ਵਜੋਂ ਹੋਈ ਹੈ। ਦੋਸ਼ੀ ਖ਼ਿਲਾਫ਼ ਸੈਕਟਰ-39 ਥਾਣਾ ਪੁਲਸ ਨੇ ਸਤੰਬਰ 2020 ਵਿਚ ਇਕ ਔਰਤ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਦੇ ਹੋਏ ਉਸਨੂੰ ਗ੍ਰਿਫ਼ਤਾਰ ਕੀਤਾ ਸੀ।
ਸੈਕਟਰ-41 ਡੀ ਬਡਹੇੜੀ ਦੀ ਰਹਿਣ ਵਾਲੀ ਚਾਂਦਨੀ ਦੇਵੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 10 ਸਤੰਬਰ, 2020 ਨੂੰ ਉਹ ਆਪਣੀ ਧੀ ਨਾਲ ਪੁਲਸ ਕਾਲੋਨੀ ਸੈਕਟਰ-41 ਕੋਲ ਪਾਰਕ ਵਿਚ ਸੈਰ ਕਰ ਰਹੀ ਸੀ। ਉਸਨੇ ਹੱਥ ਵਿਚ ਮੋਬਾਇਲ ਫੜ੍ਹਿਆ ਹੋਇਆ ਸੀ। ਸ਼ਾਮ ਸਾਢੇ ਸੱਤ ਵਜੇ ਇਕ ਨੌਜਵਾਨ ਉਸਦੇ ਹੱਥੋਂ ਮੋਬਾਇਲ ਖੋਹ ਕੇ ਫ਼ਰਾਰ ਹੋ ਗਿਆ। ਔਰਤ ਦੀ ਸ਼ਿਕਾਇਤ ’ਤੇ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਸੀ ਅਤੇ ਜਾਂਚ ਦੌਰਾਨ ਦੋਸ਼ੀ ਸੰਨੀ ਗੁਪਤਾ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਮੋਬਾਇਲ ਵੀ ਬਰਾਮਦ ਕੀਤਾ ਸੀ।
ਮੁੱਖ ਮੰਤਰੀ ਮਾਨ ਵਲੋਂ ਪਰਵਾਸੀ ਪੰਜਾਬੀਆਂ ਨੂੰ ਅਪੀਲ, ਹੁਣ ਘਰ ਵਾਪਸੀ ਦਾ ਸਮਾਂ
NEXT STORY