ਪਠਾਨਕੋਟ (ਰਮਨਦੀਪ ਸਿੰਘ ਸੋਢੀ) : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਚਮਰੋੜ (ਮਿਨੀ ਗੋਆ) ਵਿਚ ਐੱਨ. ਆਰ. ਆਈਜ਼. ਮਿਲਣੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ’ਚ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀਆਂ ਨੇ ਵੱਡੀਆਂ ਬੁਲੰਦੀਆਂ ਹਾਸਲ ਕੀਤੀ ਹਨ। ਦੁਨੀਆ ਦਾ ਅਜਿਹਾ ਕੋਈ ਦੇਸ਼ ਨਹੀਂ ਹੈ, ਜਿੱਥੇ ਪੰਜਾਬੀਆਂ ਨੇ ਝੰਡੇ ਨਾ ਗੱਡੇ ਹੋਣ। ਸਾਰੀ ਦੁਨੀਆ ਵਿਚ ਪੰਜਾਬੀ ਵਸੇ ਹੋਏ ਹਨ। ਕੋਈ ਮੁਲਕ ਅਜਿਹਾ ਨਹੀਂ, ਜਿੱਥੇ ਮੈਨੂੰ ਬੁਲਾ ਕੇ ਪੰਜਾਬੀਆਂ ਨੇ ਪਿਆਰ ਨਾ ਦਿੱਤਾ ਹੋਵੇ ਪਰ ਜਿਹੜਾ ਪਿਆਰ ਹੁਣ ਦਿੱਤਾ ਹੈ, ਉਸ ਦਾ ਕਿਸੇ ਕਰੰਸੀ ’ਚ ਮੁੱਲ ਨਹੀਂ ਮੋੜਿਆ ਜਾ ਸਕਦਾ। ਜਿਹੜਾ ਫਤਵਾ ਮੇਰੇ ਹੱਕ ਵਿਚ ਲੋਕਾਂ ਨੇ ਦਿੱਤਾ, ਲੋਕਾਂ ਦੇ ਇਸ ਪਿਆਰ ਦਾ ਕਰਜ਼ਾ ਉਹ ਨਹੀਂ ਉਤਾਰ ਸਕਦੇ। ਜੇ ਮੈਂ ਹਰ ਸਾਹ ਤੋਂ ਬਾਅਦ ਵੀ ਧੰਨਵਾਦ ਕਰਾਂ ਤਾਂ ਵੀ ਕਈ ਜਨਮ ਲੱਗਣਗੇ ਪੰਜਾਬੀਆਂ ਦਾ ਕਰਜ਼ਾ ਉਤਾਰਣ ਲਈ।
ਇਹ ਵੀ ਪੜ੍ਹੋ : ਪੰਜਾਬ ਦੇ ਡੀ. ਜੀ. ਪੀ. ਦੇ ਸਖ਼ਤ ਹੁਕਮ, ਪੁਲਸ ਕਮਿਸ਼ਨਰਾਂ ਅਤੇ ਐੱਸ. ਐੱਸ. ਪੀਜ਼ ਨੂੰ ਜਾਰੀ ਕੀਤੀਆਂ ਇਹ ਹਦਾਇਤਾਂ
ਐੱਨ. ਆਰ. ਆਈਜ਼. ਘਰ ਪਰਤਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਆਪਣੀ ਜ਼ਮੀਨ ਲਈ ਕੁਝ ਕਰਕੇ ਦਿਖਾਇਆ ਜਾਵੇ। ਪੰਜਾਬ ਸਰਕਾਰ ਇਮਾਨਦਾਰ ਸਰਕਾਰ ਹੈ, ਜੇ ਐੱਨ. ਆਰ. ਆਈਜ਼ ਵੀਰ ਪੰਜਾਬ ਵਿਚ ਕੋਈ ਕਾਰੋਬਾਰ ਖੋਲ੍ਹਦੇ ਹਨ ਤਾਂ ਪੰਜਾਬ ਸਰਕਾਰ ਵੱਧ ਚੜ੍ਹ ਕੇ ਉਨ੍ਹਾਂ ਦੀ ਮਦਦ ਕਰੇਗੀ। ਸਾਰਾ ਕੰਮ ਪਾਰਦਰਸ਼ੀ ਢੰਗ ਨਾਲ ਕੀਤਾ ਜਾ ਰਿਹਾ ਹੈ। ਪਹਿਲਾਂ ਐੱਨ. ਆਰ. ਆਈਜ਼ ਨੂੰ ਦਿੱਲੀ ਤੋਂ ਪੰਜਾਬ ਤਕ ਪਹੁੰਚਦੇ ਕਈ ਵਾਰ ਪੁਲਸ ਮੁਲਾਜ਼ਮਾਂ ਤੋਂ ਬੇਇਜ਼ਤੀ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਸ ਨੂੰ ਦੇਖ ਕੇ ਉਨ੍ਹਾਂ ਦੇ ਬੱਚੇ ਕਹਿੰਦੇ ਸਨ ਕਿ ਸਾਨੂੰ ਇਥੋਂ ਹੀ ਵਾਪਸ ਲੈ ਜਾਓ। ਪਹਿਲਾਂ ਥਾਣਿਆਂ ਵਿਚ ਕੰਮ ਕਰਵਾਉਣ ਲਈ ਐੱਨ. ਆਰ. ਆਈਜ਼ ਨੂੰ ਕਈ ਕਈ ਚੱਕਰ ਲਾਉਣੇ ਪੈਂਦੇ ਸਨ, ਇਥੋਂ ਤਕ ਜੇਬਾਂ ਗਰਮ ਕਰਨੀਆਂ ਪੈਂਦੀਆਂ ਸਨ ਪਰ ਹੁਣ ਅਜਿਹਾ ਨਹੀਂ ਹੈ। ਪਹਿਲਾਂ ਐੱਨ. ਆਰ. ਆਈਜ਼ ਦੀ ਵਾਪਸੀ ਡੇਟ ਤਕ ਕੰਮ ਲਈ ਟਾਲ ਮਟੋਲ ਕੀਤਾ ਜਾਂਦਾ ਸੀ, ਪਰ ਹੁਣ ਐੱਨ. ਆਰ. ਆਈਜ਼ ਥਾਣਿਆਂ ਵਿਚ ਬਕਾਇਦਾ ਪਹਿਲ ਦੇ ਆਧਾਰ ’ਤੇ ਕੰਮ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ਰਾਜ ਮਹਿਲਾ ਕਮਿਸ਼ਨ ’ਚ ਮੈਂਬਰਾਂ ਦੀ ਭਰਤੀ ਲਈ ਅਰਜੀਆਂ ਦੀ ਮੰਗ
ਇਹ ਵੀ ਪੜ੍ਹੋ : ਵੱਡੀ ਖ਼ਬਰ : ਬਰਖਾਸਤ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਨੂੰ ਹਾਈਕੋਰਟ ਵਲੋਂ ਬਹਾਲ ਕਰਨ ਦੇ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
'ਪਰਵਾਸੀ ਮਿਲਣੀ' ਪ੍ਰੋਗਰਾਮ ਦੌਰਾਨ NRIs ਨੇ ਸਾਂਝੇ ਕੀਤੇ ਵਿਚਾਰ, CM ਮਾਨ ਦਾ ਕੀਤਾ ਧੰਨਵਾਦ (ਵੀਡੀਓ)
NEXT STORY